back to top
More
    HomePunjabਫ਼ਿਰੋਜ਼ਪੁਰਫਿਰੋਜ਼ਪੁਰ ’ਚ ਰੈਸਕਿਊ ਦੌਰਾਨ ਵਾਪਰੀ ਵੱਡੀ ਘਟਨਾ, ਫੌਜ਼ ਨੇ 10 ਲੋਕਾਂ ਦੀ...

    ਫਿਰੋਜ਼ਪੁਰ ’ਚ ਰੈਸਕਿਊ ਦੌਰਾਨ ਵਾਪਰੀ ਵੱਡੀ ਘਟਨਾ, ਫੌਜ਼ ਨੇ 10 ਲੋਕਾਂ ਦੀ ਬਚਾਈ ਜਾਨ…

    Published on

    ਫਿਰੋਜ਼ਪੁਰ: ਪੰਜਾਬ ਦੇ ਕਈ ਜ਼ਿਲ੍ਹਿਆਂ ਵਾਂਗ ਫਿਰੋਜ਼ਪੁਰ ਜ਼ਿਲ੍ਹਾ ਵੀ ਹੜ੍ਹ ਦੀ ਭਿਆਨਕ ਮਾਰ ਸਹਿ ਰਿਹਾ ਹੈ। ਪਿੰਡਾਂ ਵਿੱਚ ਕਈ-ਕਈ ਫੁੱਟ ਤੱਕ ਪਾਣੀ ਭਰਿਆ ਹੋਇਆ ਹੈ ਅਤੇ ਲੋਕਾਂ ਨੂੰ ਆਪਣਾ ਘਰ-ਦੁਆਰ ਛੱਡ ਕੇ ਰਾਹਤ ਕੈਂਪਾਂ ਵਿੱਚ ਸ਼ਰਣ ਲੈਣੀ ਪੈ ਰਹੀ ਹੈ। ਇਸ ਗੰਭੀਰ ਸਥਿਤੀ ਵਿੱਚ ਇੰਡੀਅਨ ਆਰਮੀ ਦੇ ਜਵਾਨ ਦਿਨ-ਰਾਤ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੱਕ ਪਹੁੰਚਾਉਣ ਲਈ ਜੁੱਟੇ ਹੋਏ ਹਨ।

    ਇਸੇ ਰਾਹਤ ਕਾਰਜ ਦੌਰਾਨ ਪਿੰਡ ਕਿਲਚਾ ਦੇ ਝੁੱਗੇ ਲਾਲ ਸਿੰਘ ਵਾਲਾ ਇਲਾਕੇ ਵਿੱਚ ਇੱਕ ਵੱਡਾ ਹਾਦਸਾ ਟਲ ਗਿਆ। ਇੱਥੇ ਫੌਜ ਵੱਲੋਂ ਲੋਕਾਂ ਨੂੰ ਬਚਾਉਣ ਲਈ ਵਰਤੀ ਜਾ ਰਹੀ ਕਿਸ਼ਤੀ ’ਚ ਨਿਰਧਾਰਿਤ ਗਿਣਤੀ ਤੋਂ ਵੱਧ ਲੋਕ ਸਵਾਰ ਹੋ ਗਏ, ਜਿਸ ਕਾਰਨ ਕਿਸ਼ਤੀ ਅਚਾਨਕ ਪਲਟ ਗਈ। ਕਿਸ਼ਤੀ ਵਿੱਚ ਔਰਤਾਂ ਅਤੇ ਬੱਚੇ ਵੀ ਸਨ, ਜਿਸ ਨਾਲ ਪਲ ਭਰ ਲਈ ਮੌਜੂਦ ਲੋਕਾਂ ਵਿੱਚ ਦਹਿਸ਼ਤ ਫੈਲ ਗਈ।

    ਜਿਵੇਂ ਹੀ ਕਿਸ਼ਤੀ ਪਲਟੀ, ਨੇੜੇ ਖੜ੍ਹੇ ਫੌਜ਼ੀ ਜਵਾਨ ਤੁਰੰਤ ਮਦਦ ਲਈ ਦੌੜ ਪਏ। ਉਹ ਬਿਨ੍ਹਾਂ ਕਿਸੇ ਦੇਰੀ ਦੇ ਪਾਣੀ ਵਿੱਚ ਛਾਲਾਂ ਮਾਰ ਕੇ ਲੋਕਾਂ ਤੱਕ ਪਹੁੰਚੇ ਅਤੇ ਉਨ੍ਹਾਂ ਨੂੰ ਸੁਰੱਖਿਅਤ ਕੱਢ ਲਿਆ। ਹਾਲਾਂਕਿ ਕਾਫੀ ਸਮਾਨ ਪਾਣੀ ਵਿੱਚ ਵਹਿ ਗਿਆ, ਪਰ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਫੌਜ਼ੀ ਜਵਾਨਾਂ ਨੇ ਸਮਾਨ ਡੁੱਬਣ ’ਤੇ ਵੀ ਕਾਫੀ ਦੂਰ ਤੱਕ ਪਾਣੀ ਵਿੱਚ ਤੈਰ ਕੇ ਖੋਜ ਕੀਤੀ ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਕਿਤੇ ਕੋਈ ਬੱਚਾ ਵੀ ਪਾਣੀ ਵਿੱਚ ਨਾ ਵਹਿ ਗਿਆ ਹੋਵੇ। ਇਹ ਵੇਖ ਕੇ ਹੜ੍ਹ ਪੀੜਤਾਂ ਨੇ ਜਵਾਨਾਂ ਦੀ ਹਿੰਮਤ ਅਤੇ ਜ਼ਿੰਮੇਵਾਰੀ ਦੀ ਭਰਪੂਰ ਸ਼ਲਾਘਾ ਕੀਤੀ।

    ਕਿਸ਼ਤੀ ਵਿੱਚ ਸਵਾਰ ਇਕ ਵਿਅਕਤੀ ਨੇ ਦੱਸਿਆ ਕਿ, “ਫੌਜ ਦੇ ਜਵਾਨ ਨਾ ਹੁੰਦੇ ਤਾਂ ਸ਼ਾਇਦ ਅਸੀਂ ਬਚ ਨਹੀਂ ਸਕਦੇ ਸੀ। ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸਾਡੀ ਜਾਨ ਬਚਾਈ।” ਪੀੜਤਾਂ ਨੇ ਫੌਜ ਦੇ ਸੇਵਾਦਾਰਾਂ ਦਾ ਧੰਨਵਾਦ ਕਰਦੇ ਕਿਹਾ ਕਿ ਉਹਨਾਂ ਦੀ ਬਹਾਦਰੀ ਕਰਕੇ ਹੀ ਅੱਜ ਉਹ ਜ਼ਿੰਦਾ ਹਨ।

    ਫਿਰੋਜ਼ਪੁਰ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਹੜ੍ਹਾਂ ਕਾਰਨ ਲੋਕਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਪੀੜਤਾਂ ਮੁਤਾਬਿਕ ਉਹਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ, ਘਰ ਪਾਣੀ ਵਿੱਚ ਡੁੱਬ ਗਏ ਹਨ ਅਤੇ ਉਹ ਆਪਣਾ ਕਾਰੋਬਾਰ ਛੱਡ ਕੇ ਰਾਹਤ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹਨ। ਕਈ ਪਰਿਵਾਰਾਂ ਕੋਲ ਖਾਣ-ਪੀਣ ਦੀ ਵੀ ਕਮੀ ਹੈ।

    ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਤੁਰੰਤ ਮਦਦ ਕੀਤੀ ਜਾਵੇ ਤਾਂ ਜੋ ਉਹ ਇਸ ਸੰਕਟਮਈ ਹਾਲਾਤ ਵਿੱਚ ਜੀਵਨ-ਜਾਚ ਚਲਾ ਸਕਣ ਅਤੇ ਪਾਣੀ ਉਤਰਨ ਤੋਂ ਬਾਅਦ ਆਪਣੀ ਜ਼ਿੰਦਗੀ ਮੁੜ ਸ਼ੁਰੂ ਕਰ ਸਕਣ।

    👉 ਇਹ ਖ਼ਬਰ ਹੁਣ ਸਿਰਫ਼ ਇਕ ਰੈਸਕਿਊ ਕਾਰਵਾਈ ਨਹੀਂ ਰਹੀ, ਸਗੋਂ ਇਹ ਫੌਜ ਦੇ ਜਵਾਨਾਂ ਦੀ ਉਸ ਹਿੰਮਤ ਅਤੇ ਫ਼ਰਜ਼ ਨਿਭਾਉਣ ਦੀ ਮਿਸਾਲ ਹੈ, ਜਿਸ ਨੇ ਲੋਕਾਂ ਦੇ ਮਨਾਂ ਵਿੱਚ ਉਨ੍ਹਾਂ ਲਈ ਹੋਰ ਵੱਧ ਵਿਸ਼ਵਾਸ ਅਤੇ ਸਨਮਾਨ ਪੈਦਾ ਕੀਤਾ ਹੈ।

    Latest articles

    Punjab News : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਪੰਜਾਬ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੂੰ 1 ਸਤੰਬਰ ਨੂੰ ਪੇਸ਼ ਹੋਣ...

    ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ...

    ਪੰਜਾਬ ਦੇ ਹੜ੍ਹ ਪੀੜਤਾਂ ਲਈ ਪਾਲੀਵੁੱਡ ਕਲਾਕਾਰਾਂ ਦਾ ਸਹਿਯੋਗ, ਸਰਤਾਜ ਤੇ ਜੱਸੀ ਨੇ ਦਿੱਤਾ ਮਿਸਾਲੀ ਯੋਗਦਾਨ…

    ਚੰਡੀਗੜ੍ਹ – ਪੰਜਾਬ ਵਿੱਚ ਹੜ੍ਹਾਂ ਦਾ ਕਹਿਰ ਜਾਰੀ ਹੈ। ਹੁਣ ਤੱਕ ਰਾਜ ਦੇ 8...

    Punjab Flood Live Updates : ਪੰਜਾਬ ਦੇ 8 ਜ਼ਿਲ੍ਹੇ ਹੜ੍ਹ ਦੀ ਮਾਰ ਹੇਠ, ਅਬੋਹਰ ‘ਚ ਘਰ ਦੀ ਛੱਤ ਡਿੱਗੀ, 47 ਰੇਲ ਗੱਡੀਆਂ ਰੱਦ…

    ਪੰਜਾਬ ਵਿੱਚ ਹੜ੍ਹਾਂ ਕਾਰਨ ਹਾਲਾਤ ਬਹੁਤ ਗੰਭੀਰ ਬਣੇ ਹੋਏ ਹਨ। ਸੂਬੇ ਦੇ 8 ਜ਼ਿਲ੍ਹੇ...

    ਤਰਨਤਾਰਨ ਦੇ ਪਿੰਡ ਜੋਧਪੁਰ ‘ਚ ਨਸ਼ੇ ਦੀ ਤੋੜ ਕਾਰਨ 22 ਸਾਲਾ ਨੌਜਵਾਨ ਦੀ ਮੌਤ, ਪਰਿਵਾਰ ਦਾ ਰੋ ਰੋ ਬੁਰਾ ਹਾਲ…

    ਪੰਜਾਬ 'ਚ ਨਸ਼ੇ ਦੀ ਲਤ ਨੇ ਇੱਕ ਵਾਰ ਫਿਰ ਨੌਜਵਾਨ ਦੀ ਜਾਨ ਲੈ ਲਈ...

    More like this