Homeਪੰਜਾਬ24 ਤੋਂ 29 ਜੂਨ ਤੱਕ ਬਣੇ ਮੀਂਹ ਦੇ ਆਸਾਰ ਪੰਜਾਬ ਵਿਚ ਬਦਲੇਗਾ...

24 ਤੋਂ 29 ਜੂਨ ਤੱਕ ਬਣੇ ਮੀਂਹ ਦੇ ਆਸਾਰ ਪੰਜਾਬ ਵਿਚ ਬਦਲੇਗਾ ਮੌਸਮ ਦਾ ਮਿਜ਼ਾਜ਼

Published on

spot_img

ਮੀਂਹ ਕਾਰਨ ਜੂਨ ਮਹੀਨੇ ਦੀ ਸ਼ੁਰੂਆਤ ਚੰਗੀ ਰਹੀ ਪਰ ਬੀਤੇ ਇਕ ਹਫਤੇ ਤੋਂ ਤਾਪਮਾਨ ਵਿਚ ਦੁਬਾਰਾ ਵਾਧਾ ਹੋਇਆ ਤੇ ਤਾਪਮਾਨ 42 ਡਿਗਰੀ ਦੇ ਨੇੜੇ ਪਹੁੰਚ ਗਿਆ। ਇਸ ਵਧਦੇ ਤਾਪਮਾਨ ਤੋਂ ਇਕ ਵਾਰ ਫਿਰ ਰਾਹਤ ਮਿਲੇਗੀ। 24 ਤੋਂ 29 ਜੂਨ ਤੱਕ ਪੰਜਾਬ ਵਿਚ ਸਾਧਾਰਨ ਤੋਂ ਵੱਧ ਮੀਂਹ ਦੇ ਆਸਾਰ ਬਣ ਰਹੇ ਹਨ ਜਿਸ ਨਾਲ ਤਾਪਮਾਨ ਇਕ ਵਾਰ ਫਿਰ 33 ਡਿਗਰੀ ਦੇ ਨੇੜੇ ਪਹੁੰਚਣ ਦਾ ਅਨੁਮਾਨ ਹੈ।

ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਦੁਬਾਰਾ ਪੰਜਾਬ ਨੂੰ ਗਰਮੀ ਤੋਂ ਰਾਹਤ ਦੇਣ ਵਾਲਾ ਹੈ। ਆਉਣ ਵਾਲੇ ਹਫਤੇ ਯਾਨੀ ਕਿ 29 ਜੂਨ ਤੱਕ ਪੰਜਾਬ ਵਿਚ ਔਸਤਨ 10 ਐੱਮਐੱਮ ਤੱਕ ਮੀਂਹ ਹੋ ਸਕਾ ਹੈ ਪਰ 30 ਤੋਂ 6 ਜੁਲਾਈ ਵਿਚ ਮੀਂਹ ਵੀ ਘੱਟ ਹੋਵੇਗਾ ਤੇ ਤਾਪਮਾਨ ਵਿਚ ਵੀ ਵਾਧਾ ਦੇਖਣ ਨੂੰ ਮਿਲੇਗੀ।

ਜੂਨ ਦੇ ਮਹੀਨੇ ਵਿਚ ਮੀਂਹ ਦੇ ਵੀ ਰਿਕਾਰਡ ਟੁੱਟੇ ਹਨ। ਅੰਮ੍ਰਿਤਸਰ ਵਿਚ 109.7ਐੱਮਐੱਮ ਮੀਂਹ ਦਰਜ ਕੀਤਾ ਗਿਆ, ਜੋ ਸਾਧਾਰਨ ਤੋਂ 295 ਫੀਸਦੀ ਵੱਧ ਸੀ। ਅੰਮ੍ਰਿਤਸਰ ਵਿਚ ਇਸ ਸਾਲ ਜੂਨ ਦੇ ਸਾਰੇ ਮਹੀਨੇ ਰਿਕਾਰਡ ਟੁੱਟੇ ਹਨ। ਗੁਰਦਾਸਪੁਰ ਵਿਚ 75.2ਐੱਮਐੱਮ ਮੀਂਹ, ਲੁਧਿਆਣਾ ‘ਚ 36.1ਐੱਮਐੱਮ, ਕਪੂਰਥਲਾ ‘ਚ 62.7ਐੱਮਐੱਮ, ਤਰਨਤਾਰਨ ‘ਚ 36ਐੱਮਐੱਮ ਤੇ ਜਲੰਧਰ ‘ਚ 44.4ਐੱਮਐੱਮ ਮੀਂਹ ਰਿਕਾਰਡ ਕੀਤਾ ਗਿਆ।

ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇਸ ਮਹੀਨੇ ਅਜੇ ਤੱਕ 43.6ਐੱਮਐੱਮ ਮੀਂਹ ਦਰਜ ਕੀਤਾ ਗਿਆ ਜਦੋਂ ਕਿ ਇਥੇ ਸਾਧਾਰਨ ਤੌਰ ‘ਤੇ 31.9 ਐੱਮਐੱਮ ਮੀਂਹ ਹੁੰਦੀ ਰਹੀ ਹੈ। ਇਸ ਸਾਲ 37 ਫੀਸਦੀ ਵੱਧ ਮੀਂਹ ਪੰਜਾਬ ਵਿਚ ਰਿਕਾਰਡ ਕੀਤਾ ਗਿਆ ਹੈ।

ਮੌਸਮ ਵਿਭਾਗ ਮੁਤਾਬਕ ਅੱਜ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਤੇ ਮੋਹਾਲੀ ਵਿਚ ਮੀਂਹ ਦੇ ਆਸਾਰ ਬਣ ਰਹੇ ਹਨ। 24 ਨੂੰ ਪੂਰੇ ਮਾਝਾ, ਦੁਆਬਾ ਤੇ ਮਾਲਵਾ ਵਿਚ ਲੁਧਿਆਣਾ, ਸੰਗਰੂਰ, ਪਟਿਆਲਾ, ਫਤਿਹਗੜ੍ਹ ਸਾਹਿਬ ਮੋਹਾਲੀ ਤੇ ਰੂਪਨਗਰ ਵਿਚ ਮੀਂਹ ਦੇ ਆਸਾਰ ਬਣ ਰਹੇ ਹਨ। 25-26 ਨੂੰ ਪੂਰੇ ਪੰਜਾਬ ਵਿਚ ਮੀਂਹ ਦਾ ਅਲਰਟ ਹੈ। ਇਸ ਦੌਰਾਨ 40 ਕਿਲੋਮੀਟਰ ਤੱਕ ਦੀ ਰਫਤਾਰ ਨਾਲ ਹਵਾਵਾਂ ਵੀ ਚੱਲ ਸਕਦੀਆਂ ਹਨ।

Latest articles

ਜਾਣੋ ਕੀਮਤ ਅਤੇ ਫੀਚਰਸ TVS Apache ਬਾਈਕ ਦਾ ਬਲੈਕ ਐਡੀਸ਼ਨ ਹੋਇਆ ਲਾਂਚ,

TVS ਮੋਟਰ ਕੰਪਨੀ ਨੇ ਆਪਣੀ ਬਾਈਕ ਨੂੰ ਨਵੇਂ ਰੂਪ ਨਾਲ ਬਾਜ਼ਾਰ ‘ਚ ਉਤਾਰਿਆ ਹੈ।...

ਇਨ੍ਹਾਂ 4 ਰਾਸ਼ੀਆਂ ਦੀ ਚਮਕੇਗੀ ਕਿਸਮਤ ਮਈ ਦੇ ਅੰਤ ‘ਚ ਗੁਰੂ ਗ੍ਰਹਿ ਨਾਲ ਮਿਲ ਕੇ ਬਣਨਗੇ 3 ਰਾਜਯੋਗ,

ਜੋਤਿਸ਼ ਸ਼ਾਸਤਰ ਦੇ ਅਨੁਸਾਰ, 31 ਮਈ ਦੀ ਰਾਤ ਨੂੰ, ਬੁਧ ਬ੍ਰਿਸ਼ਭ ਵਿੱਚ ਪ੍ਰਵੇਸ਼ ਕਰੇਗਾ,...

ਜਾਣੋ ਰੇਟ ਬਣ ਗਿਆ ਆਲ ਟਾਈਮ ਹਾਈ ਰਿਕਾਰਡ, ਚਾਂਦੀ ਦੀਆਂ ਕੀਮਤਾਂ ਨੂੰ ਲੱਗੀ ਅੱ.ਗ,

ਸ਼ੁੱਕਰਵਾਰ ਨੂੰ ਚਾਂਦੀ ਨੇ ਆਪਣੇ ਸਾਰੇ ਰਿਕਾਰਡ ਤੋੜ ਦਿੱਤੇ ਅਤੇ ਇਸ ਦੀ ਕੀਮਤ 90,000...

Top 10 Best Wedding Destinations in India(2024-2025)

For many couples, planning a for Best Wedding Destinations in India is a dream...

More like this