back to top
More
    HomeInternational Newsਹਾਰਟ ਅਟੈਕ ਦਾ ਸਭ ਤੋਂ ਵੱਧ ਖ਼ਤਰਾ ਇਨ੍ਹਾਂ ਲੋਕਾਂ ਨੂੰ, ਕੀ ਤੁਹਾਡੇ...

    ਹਾਰਟ ਅਟੈਕ ਦਾ ਸਭ ਤੋਂ ਵੱਧ ਖ਼ਤਰਾ ਇਨ੍ਹਾਂ ਲੋਕਾਂ ਨੂੰ, ਕੀ ਤੁਹਾਡੇ ‘ਚ ਵੀ ਹਨ ਇਹ ਆਦਤਾਂ…

    Published on

    ਅੱਜਕੱਲ੍ਹ ਘੱਟ ਉਮਰ ਦੇ ਲੋਕਾਂ ਵਿੱਚ ਵੀ ਹਾਰਟ ਅਟੈਕ (Heart Attack) ਅਤੇ ਕਾਰਡੀਅਕ ਅਰੈਸਟ (Cardiac Arrest) ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਡਾਕਟਰਾਂ ਦੇ ਮੁਤਾਬਕ ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਸਾਡੀ ਜੀਵਨਸ਼ੈਲੀ ਅਤੇ ਦਿਨਚਰੀਆ ਦੀਆਂ ਗਲਤ ਆਦਤਾਂ ਹਨ। ਮੋਟਾਪਾ, ਉੱਚਾ ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ ਵਧਣਾ, ਤਣਾਅ ਅਤੇ ਸਿਗਰਟਨੋਸ਼ੀ ਵਰਗੀਆਂ ਚੀਜ਼ਾਂ ਦਿਲ ਲਈ ਖਤਰਨਾਕ ਸਾਬਤ ਹੋ ਰਹੀਆਂ ਹਨ।

    ਕੁਝ ਲੋਕਾਂ ਦੀ ਪਰਸਨੈਲਿਟੀ ਵੀ ਅਜਿਹੀ ਹੁੰਦੀ ਹੈ ਜੋ ਉਨ੍ਹਾਂ ਨੂੰ ਦਿਲ ਦੇ ਦੌਰੇ ਦੇ ਵੱਧ ਖ਼ਤਰੇ ਵਾਲੀ ਸ਼੍ਰੇਣੀ ‘ਚ ਰੱਖ ਦਿੰਦੀ ਹੈ। ਉਦਾਹਰਣ ਲਈ, ਜਿਹੜੇ ਲੋਕ ਜ਼ਿਆਦਾ ਗੁੱਸੇ ਵਾਲੇ ਹੁੰਦੇ ਹਨ, ਮੁਕਾਬਲੇਬਾਜ਼ ਸੁਭਾਅ ਦੇ ਹੁੰਦੇ ਹਨ ਜਾਂ ਹਮੇਸ਼ਾਂ ਤਣਾਅ ਵਿੱਚ ਰਹਿੰਦੇ ਹਨ, ਉਨ੍ਹਾਂ ਨੂੰ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਹੋਰ ਲੋਕਾਂ ਨਾਲੋਂ ਵੱਧ ਹੁੰਦਾ ਹੈ।

    ਇਹ ਆਦਤਾਂ ਵਧਾਉਂਦੀਆਂ ਹਨ ਦਿਲ ਦੇ ਦੌਰੇ ਦਾ ਖ਼ਤਰਾ

    1. ਸਮੇਂ ਦਾ ਦਬਾਅ (Time Pressure)
      ਦਫ਼ਤਰ ਜਾਂ ਕੰਮ ਦੀਆਂ ਡੈਡਲਾਈਨਾਂ ਦਾ ਦਬਾਅ ਸਿਹਤ ਲਈ ਨੁਕਸਾਨਦਾਇਕ ਹੁੰਦਾ ਹੈ। ਜਦੋਂ ਕੰਮ ਸਮੇਂ ‘ਤੇ ਪੂਰਾ ਕਰਨ ਦੀ ਚਿੰਤਾ ਵੱਧ ਜਾਂਦੀ ਹੈ, ਤਾਂ ਇਹ ਦਿਲ ‘ਤੇ ਬੁਰਾ ਅਸਰ ਪਾਂਦੀ ਹੈ। ਇਸ ਲਈ ਕੰਮ ਨੂੰ ਆਰਾਮ ਨਾਲ ਤੇ ਬਿਨਾ ਜ਼ਿਆਦਾ ਦਬਾਅ ਲਏ ਕਰੋ।
    2. ਮਲਟੀਟਾਸਕਿੰਗ ਦੀ ਆਦਤ
      ਇੱਕ ਸਮੇਂ ‘ਚ ਕਈ ਕੰਮ ਕਰਨ ਦੀ ਆਦਤ (ਜਿਵੇਂ ਗੱਡੀ ਚਲਾਉਂਦੇ ਹੋਏ ਮੈਸੇਜ ਕਰਨਾ ਜਾਂ ਖਾਣੇ ਨਾਲ ਫੋਨ ‘ਤੇ ਗੱਲ ਕਰਨਾ) ਤਣਾਅ ਵਧਾਉਂਦੀ ਹੈ। ਇਹ ਆਦਤ ਦਿਲ ਦੀ ਸਿਹਤ ਲਈ ਠੀਕ ਨਹੀਂ। ਇੱਕ ਵਾਰ ‘ਚ ਇੱਕ ਕੰਮ ਕਰਨ ਨਾਲ ਦਿਲ ਤੇ ਮਨ ਦੋਵੇਂ ਸਿਹਤਮੰਦ ਰਹਿੰਦੇ ਹਨ।
    3. ਭਾਵਨਾਵਾਂ ਨੂੰ ਦਬਾਉਣਾ
      ਖੋਜਾਂ ਮੁਤਾਬਕ, ਮਰਦ ਅਕਸਰ ਆਪਣੀਆਂ ਭਾਵਨਾਵਾਂ ਨੂੰ ਦਬਾਉਂਦੇ ਹਨ ਅਤੇ ਗੁੱਸਾ, ਪਿਆਰ ਜਾਂ ਨਿਰਾਸ਼ਾ ਕਿਸੇ ਨਾਲ ਸਾਂਝੇ ਨਹੀਂ ਕਰਦੇ। ਜੋ ਲੋਕ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਨਹੀਂ ਕਰਦੇ, ਉਨ੍ਹਾਂ ਨੂੰ ਦਿਲ ਦੀਆਂ ਬਿਮਾਰੀਆਂ ਦਾ ਜੋਖ਼ਮ ਹੋਰਾਂ ਨਾਲੋਂ ਵੱਧ ਹੁੰਦਾ ਹੈ। ਇਸ ਲਈ ਭਾਵਨਾਵਾਂ ਨੂੰ ਦਬਾਉਣ ਦੀ ਬਜਾਏ, ਉਨ੍ਹਾਂ ਨੂੰ ਕਿਸੇ ਨਾਲ ਜ਼ਰੂਰ ਸਾਂਝਾ ਕਰੋ।

    ਦਿਲ ਨੂੰ ਸਿਹਤਮੰਦ ਰੱਖਣ ਲਈ ਕੀ ਕਰੋ?

    *ਆਰਾਮ ਮਹਿਸੂਸ ਕਰੋ – ਗੁੱਸੇ ਜਾਂ ਤਣਾਅ ਵਿੱਚ ਹੌਲੀ-ਹੌਲੀ ਗੱਲ ਕਰੋ, ਸਾਹ ਡੂੰਘਾ ਲਓ ਅਤੇ ਸ਼ਾਂਤੀ ਨਾਲ ਚੱਲੋ।

    *ਆਪਣੇ ਆਪ ਨੂੰ ਫ੍ਰੀ ਰੱਖੋ – ਬਿਨਾ ਦਬਾਅ ਦੇ ਕੰਮ ਕਰੋ, ਚਾਹੇ ਉਹ ਦਫ਼ਤਰੀ ਹੋਵੇ ਜਾਂ ਨਿੱਜੀ।

    *ਯੋਗਾ ਤੇ ਮੈਡੀਟੇਸ਼ਨ ਕਰੋ – ਹਰ ਰੋਜ਼ ਕੁਝ ਮਿੰਟ ਯੋਗਾ ਤੇ ਧਿਆਨ ਕਰਨ ਨਾਲ ਮਨ ਸ਼ਾਂਤ ਰਹਿੰਦਾ ਹੈ ਅਤੇ ਤਣਾਅ ਘੱਟ ਹੁੰਦਾ ਹੈ।

    👉 ਸਧਾਰਨ ਗੱਲ ਇਹ ਹੈ ਕਿ ਜੇ ਤੁਸੀਂ ਆਪਣੀ ਜੀਵਨਸ਼ੈਲੀ ਵਿੱਚ ਥੋੜ੍ਹੀਆਂ ਤਬਦੀਲੀਆਂ ਕਰ ਲਓ ਤਾਂ ਦਿਲ ਨੂੰ ਲੰਮੇ ਸਮੇਂ ਤੱਕ ਸਿਹਤਮੰਦ ਰੱਖਿਆ ਜਾ ਸਕਦਾ ਹੈ।

    Latest articles

    ਅਜਨਾਲਾ ਖ਼ਬਰ : ਰਾਵੀ ਦਰਿਆ ਵਿੱਚ ਵਧਦਾ ਪਾਣੀ, ਸਰਹੱਦ ਨਾਲ ਲੱਗਦੇ ਪਿੰਡਾਂ ਵਿੱਚ ਅਲਰਟ – ਡਿਪਟੀ ਕਮਿਸ਼ਨਰ ਨੇ ਮੌਕੇ ’ਤੇ ਕੀਤਾ ਜਾਇਜ਼ਾ…

    ਅਜਨਾਲਾ ਖੇਤਰ ਵਿੱਚ ਰਾਵੀ ਦਰਿਆ ਦਾ ਪਾਣੀ ਲਗਾਤਾਰ ਵਧ ਰਿਹਾ ਹੈ। ਪਹਾੜੀ ਇਲਾਕਿਆਂ ਵਿੱਚ...

    Moga News : ਪਿੰਡ ਹਿੰਮਤਪੁਰਾ ਦੇ ਛੜੇ ਮੁੰਡਿਆਂ ਨੇ ਸਰਪੰਚ ਨੂੰ ਲਿਖਿਆ ਅਨੋਖਾ ਪੱਤਰ, ਕਿਹਾ ਸਾਨੂੰ ਵਿਆਹ ਕਰਵਾਓ, ਨਹੀਂ ਤਾਂ ਕਰਾਂਗੇ ਸੰਘਰਸ਼…

    ਮੋਗਾ ਜ਼ਿਲ੍ਹੇ ਦੇ ਪਿੰਡ ਹਿੰਮਤਪੁਰਾ ਵਿੱਚੋਂ ਇਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ, ਜਿਸ ਨੇ...

    6 ਜ਼ਿਲ੍ਹਿਆਂ ‘ਚ IPS ਪੋਸਟਾਂ ‘ਤੇ PPS ਅਧਿਕਾਰੀਆਂ ਦੀ ਨਿਯੁਕਤੀ ਦਾ ਮਾਮਲਾ ਹਾਈਕੋਰਟ ਵਿੱਚ…

    ਪੰਜਾਬ ਦੇ ਛੇ ਜ਼ਿਲ੍ਹਿਆਂ ਵਿੱਚ ਆਈਪੀਐਸ ਕੇਡਰ ਵਾਲੀਆਂ ਪੋਸਟਾਂ 'ਤੇ ਪੀਪੀਐਸ ਅਧਿਕਾਰੀਆਂ ਦੀ ਨਿਯੁਕਤੀ...

    ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਮਾਮਲਾ : ਪਤਨੀ ਗਨੀਵ ਕੌਰ ਵੱਲੋਂ ਦਾਇਰ ਪਟੀਸ਼ਨ ’ਤੇ ਪੰਜਾਬ ਸਰਕਾਰ ਨੂੰ ਹਾਈਕੋਰਟ ਵੱਲੋਂ ਨੋਟਿਸ ਜਾਰੀ…

    ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ...

    More like this