back to top
More
    Homebeasਪੰਜਾਬ ਵਿੱਚ ਹੜ੍ਹ ਦਾ ਖ਼ਤਰਾ, ਬਿਆਸ ਦਰਿਆ ਨਾਲ ਲੱਗਦੇ ਪਿੰਡਾਂ ਵਿੱਚ ਪ੍ਰਸ਼ਾਸਨਿਕ...

    ਪੰਜਾਬ ਵਿੱਚ ਹੜ੍ਹ ਦਾ ਖ਼ਤਰਾ, ਬਿਆਸ ਦਰਿਆ ਨਾਲ ਲੱਗਦੇ ਪਿੰਡਾਂ ਵਿੱਚ ਪ੍ਰਸ਼ਾਸਨਿਕ ਟੀਮਾਂ ਤਾਇਨਾਤ…

    Published on

    ਪੰਜਾਬ ਵਿੱਚ ਹੜ੍ਹ ਦੇ ਖ਼ਤਰੇ ਨੂੰ ਲੈ ਕੇ ਅੰਮ੍ਰਿਤਸਰ ਜ਼ਿਲ੍ਹੇ ਦਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸੀ ‘ਤੇ ਹੈ। ਹਿਮਾਚਲ ਪ੍ਰਦੇਸ਼ ਵੱਲੋਂ ਬਿਆਸ ਦਰਿਆ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਛੱਡਣ ਕਾਰਨ ਦਰਿਆ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ ਅੱਧਾ ਫੁੱਟ ਹੇਠਾਂ ਰਹਿ ਗਿਆ ਹੈ। ਇਸ ਗੰਭੀਰ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ, ਜ਼ਿਲ੍ਹਾ ਪ੍ਰਸ਼ਾਸਨ ਨੇ ਬਿਆਸ ਦਰਿਆ ਨਾਲ ਲੱਗਦੇ ਦੋ ਹੇਠਲੇ ਪਿੰਡਾਂ — ਸ਼ੇਰ ਬਾਘਾ ਅਤੇ ਸ਼ੇਰਨਿਗਾਹ — ਵਿੱਚ ਪ੍ਰਸ਼ਾਸਨਿਕ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ, ਜੋ 24 ਘੰਟੇ ਪਾਣੀ ਦੀ ਸਥਿਤੀ ‘ਤੇ ਨਜ਼ਰ ਰੱਖ ਰਹੀਆਂ ਹਨ।

    ਇਹ ਦੋਵੇਂ ਪਿੰਡ ਦਰਿਆ ਦੇ ਨੇੜੇ ਹੋਣ ਨਾਲ ਨਾਲ ਹੇਠਲੀ ਪਾਸੇ ਸਥਿਤ ਹਨ, ਜਿਸ ਕਾਰਨ ਇਨ੍ਹਾਂ ਵਿੱਚ ਹੜ੍ਹ ਦਾ ਖ਼ਤਰਾ ਵੱਧ ਜਾਂਦਾ ਹੈ। ਪਿਛਲੇ ਸਾਲ ਵੀ ਇਨ੍ਹਾਂ ਪਿੰਡਾਂ ਨੂੰ ਖ਼ਤਰਾ ਸੀ, ਪਰ ਉਸ ਸਮੇਂ ਪਾਣੀ ਦਾ ਵੱਡਾ ਹਿੱਸਾ ਕਪੂਰਥਲਾ ਦੇ ਹੇਠਲੇ ਇਲਾਕਿਆਂ ਵੱਲ ਮੁੜ ਗਿਆ ਸੀ। ਇਸ ਨਾਲ ਤਰਨਤਾਰਨ ਦੇ ਕਈ ਇਲਾਕਿਆਂ ਵਿੱਚ ਬਹੁਤ ਨੁਕਸਾਨ ਹੋਇਆ ਸੀ, ਖ਼ਾਸ ਕਰਕੇ ਝੋਨੇ ਦੀ ਫਸਲ ਨੂੰ ਵੱਡਾ ਧੱਕ ਲੱਗਾ ਸੀ। ਹੁਣ ਇਕ ਵਾਰ ਫਿਰ ਬਿਆਸ ਦਰਿਆ ਹੜ੍ਹ ਦੀ ਮਾਰ ਹੇਠ ਹੈ ਅਤੇ ਪ੍ਰਸ਼ਾਸਨ ਨੇ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਤਾਂ ਜੋ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਿਆ ਜਾ ਸਕੇ।

    ਐੱਸ. ਡੀ. ਐੱਮ. ਬਾਬਾ ਬਕਾਲਾ ਵਲੋਂ ਡਿਪਟੀ ਕਮਿਸ਼ਨਰ ਨੂੰ ਭੇਜੀ ਰਿਪੋਰਟ ਅਨੁਸਾਰ, ਫਿਲਹਾਲ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਦਰਜ ਨਹੀਂ ਹੋਇਆ। ਜ਼ਿਲ੍ਹਾ ਮੈਜਿਸਟ੍ਰੇਟ ਅਤੇ ਡੀ. ਸੀ. ਸਾਕਸ਼ੀ ਸਾਹਨੀ ਨੇ ਕਿਹਾ ਕਿ ਦੋਵੇਂ ਪਿੰਡਾਂ ਵਿੱਚ ਤਾਇਨਾਤ ਟੀਮਾਂ ਦਿਨ-ਰਾਤ ਪਾਣੀ ਦੇ ਪੱਧਰ ਦੀ ਮੋਨੀਟਰਿੰਗ ਕਰ ਰਹੀਆਂ ਹਨ। ਸਾਰੇ ਸੰਬੰਧਤ ਵਿਭਾਗਾਂ ਨੂੰ ਅਲਰਟ ਮੋਡ ’ਤੇ ਰੱਖਿਆ ਗਿਆ ਹੈ ਅਤੇ ਪਿੰਡਾਂ ਦੇ ਸਰਪੰਚਾਂ ਨੂੰ ਹੜ੍ਹ ਕੰਟਰੋਲ ਰੂਮ ਨਾਲ ਸਿੱਧਾ ਸੰਪਰਕ ਬਣਾਈ ਰੱਖਣ ਲਈ ਆਦੇਸ਼ ਦਿੱਤੇ ਗਏ ਹਨ।

    ਇਸ ਤੋਂ ਇਲਾਵਾ, ਜੰਮੂ-ਕਸ਼ਮੀਰ ਤੋਂ ਆਉਂਦਾ ਪਾਣੀ ਰਾਵੀ ਦਰਿਆ ਵਿੱਚ ਵੀ ਖਤਰਨਾਕ ਸਥਿਤੀ ਪੈਦਾ ਕਰ ਸਕਦਾ ਹੈ। ਹਾਲਾਂਕਿ, ਇਸ ਵੇਲੇ ਰਾਵੀ ਦਰਿਆ ਵਿੱਚ ਹਾਲਾਤ ਆਮ ਹਨ ਕਿਉਂਕਿ ਪ੍ਰਸ਼ਾਸਨ ਨੇ ਸੰਵੇਦਨਸ਼ੀਲ ਧੁੱਸੀ ਬੰਨ੍ਹਾਂ ਦੀ ਮੁਰੰਮਤ ਪਹਿਲਾਂ ਹੀ ਕਰ ਦਿੱਤੀ ਸੀ, ਜਿਸ ਨਾਲ ਹਜ਼ਾਰਾਂ ਲੀਟਰ ਪਾਣੀ ਸੁਰੱਖਿਅਤ ਤੌਰ ‘ਤੇ ਵਹਿ ਚੁੱਕਾ ਹੈ।

    ਲੋਕਾਂ ਨੂੰ ਵੀ ਸਾਵਧਾਨ ਰਹਿਣ ਅਤੇ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਸੰਭਾਵਿਤ ਹੜ੍ਹ ਤੋਂ ਜਾਨੀ-ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ।

    Latest articles

    ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਵੱਡਾ ਝਟਕਾ; 800 ਕਰੋੜ ਤੋਂ ਵੱਧ ਦੇ ਸੜਕ ਪ੍ਰੋਜੈਕਟ ਰੱਦ…

    ਨਵੀਂ ਦਿੱਲੀ/ਚੰਡੀਗੜ੍ਹ: ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਇੱਕ ਹੋਰ ਵੱਡਾ ਝਟਕਾ ਦੇਂਦਿਆਂ 800...

    ਪੰਜਾਬ ਵਿੱਚ ਬੱਸਾਂ ਦੀ ਪੂਰੀ ਹੜਤਾਲ, ਯਾਤਰੀਆਂ ਨੂੰ ਪਵੇਗੀ ਵੱਡੀ ਮੁਸ਼ਕਲ…

    ਚੰਡੀਗੜ੍ਹ : ਪੰਜਾਬ ਵਿੱਚ 14 ਅਗਸਤ ਤੋਂ ਸਰਕਾਰੀ ਬੱਸ ਸੇਵਾਵਾਂ ਪੂਰੀ ਤਰ੍ਹਾਂ ਬੰਦ ਹੋ...

    ਫਾਜ਼ਿਲਕਾ ਵਿੱਚ ਸੱਪ ਦੇ ਡੰਗ ਨਾਲ 35 ਸਾਲਾ ਔਰਤ ਦੀ ਮੌਤ…

    ਫਾਜ਼ਿਲਕਾ ਦੇ ਪਿੰਡ ਗੁੱਦੜ ਭੈਣੀ ’ਚ ਸੱਪ ਦੇ ਡੰਗ ਕਾਰਨ ਇਕ 35 ਸਾਲਾ ਔਰਤ...

    Child Marriage Stopped in Faridkot, 16-Year-Old Girl Rescued…

    Faridkot, Punjab — A prompt intervention by the District Child Protection Unit (DCPU) stopped...

    More like this

    ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਵੱਡਾ ਝਟਕਾ; 800 ਕਰੋੜ ਤੋਂ ਵੱਧ ਦੇ ਸੜਕ ਪ੍ਰੋਜੈਕਟ ਰੱਦ…

    ਨਵੀਂ ਦਿੱਲੀ/ਚੰਡੀਗੜ੍ਹ: ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਇੱਕ ਹੋਰ ਵੱਡਾ ਝਟਕਾ ਦੇਂਦਿਆਂ 800...

    ਪੰਜਾਬ ਵਿੱਚ ਬੱਸਾਂ ਦੀ ਪੂਰੀ ਹੜਤਾਲ, ਯਾਤਰੀਆਂ ਨੂੰ ਪਵੇਗੀ ਵੱਡੀ ਮੁਸ਼ਕਲ…

    ਚੰਡੀਗੜ੍ਹ : ਪੰਜਾਬ ਵਿੱਚ 14 ਅਗਸਤ ਤੋਂ ਸਰਕਾਰੀ ਬੱਸ ਸੇਵਾਵਾਂ ਪੂਰੀ ਤਰ੍ਹਾਂ ਬੰਦ ਹੋ...

    ਫਾਜ਼ਿਲਕਾ ਵਿੱਚ ਸੱਪ ਦੇ ਡੰਗ ਨਾਲ 35 ਸਾਲਾ ਔਰਤ ਦੀ ਮੌਤ…

    ਫਾਜ਼ਿਲਕਾ ਦੇ ਪਿੰਡ ਗੁੱਦੜ ਭੈਣੀ ’ਚ ਸੱਪ ਦੇ ਡੰਗ ਕਾਰਨ ਇਕ 35 ਸਾਲਾ ਔਰਤ...