ਫਾਜ਼ਿਲਕਾ: ਫਾਜ਼ਿਲਕਾ ‘ਚ ਬੇਸਹਾਰਾ ਪਸ਼ੂਆਂ ਦਾ ਆਤੰਕ ਵਧਦਾ ਜਾ ਰਿਹਾ ਹੈ। ਇੱਕ ਗਲੀ ਵਿੱਚ ਫੁੱਲ ਤੋੜ ਕੇ ਘਰ ਵਾਪਸ ਆ ਰਹੇ 75 ਸਾਲਾ ਰਾਮਰਾਜ ‘ਤੇ ਅਚਾਨਕ ਬੇਸਹਾਰਾ ਪਸ਼ੂ ਨੇ ਹਮਲਾ ਕਰ ਦਿੱਤਾ। ਪਸ਼ੂ ਨੇ ਬਜ਼ੁਰਗ ਨੂੰ ਸਿੰਘਾਂ ਨਾਲ ਚੁੱਕ ਕੇ ਲਗਭਗ 15 ਫੁੱਟ ਦੂਰ ਇੱਟਾਂ ‘ਤੇ ਸੁੱਟ ਦਿੱਤਾ। ਇਹ ਸਾਰੀ ਘਟਨਾ ਨੇੜਲੇ CCTV ਕੈਮਰੇ ਵਿੱਚ ਕੈਦ ਹੋ ਗਈ, ਜੋ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਫੈਲ ਰਹੀ ਹੈ।ਵੀਡੀਓ ਵਿੱਚ ਸਾਫ਼ ਦਿਖ ਰਿਹਾ ਹੈ ਕਿ ਬਜ਼ੁਰਗ ਨੇ ਪਸ਼ੂ ਤੋਂ ਬਚਣ ਦੀ ਕੋਸ਼ਿਸ਼ ਕੀਤੀ, ਪਰ ਕੁਝ ਸੈਕਿੰਡਾਂ ਵਿੱਚ ਹੀ ਉਹ ਉਸਦੇ ਸਿੰਘਾਂ ‘ਤੇ ਚੜ੍ਹ ਗਿਆ ਅਤੇ ਦੂਰ ਸੁੱਟਿਆ ਗਿਆ।
ਬਜ਼ੁਰਗ ਦੀ ਧੀ ਰਾਜ ਕੁਮਾਰੀ, ਜੋ ਨਗਰ ਕੌਂਸਲ ਵਿੱਚ ਨੌਕਰੀ ਕਰਦੀ ਹੈ, ਨੇ ਦੱਸਿਆ ਕਿ ਲੋਕਾਂ ਵੱਲੋਂ ਗਲੀਆਂ ਵਿੱਚ ਕੂੜਾ ਸੁੱਟਣ ਕਰਕੇ ਪਸ਼ੂ ਉਥੇ ਭਟਕਦੇ ਹਨ। ਉਸ ਨੇ ਪ੍ਰਸ਼ਾਸਨ ਨੂੰ ਬੇਸਹਾਰਾ ਪਸ਼ੂਆਂ ਦੇ ਮਸਲੇ ‘ਤੇ ਤੁਰੰਤ ਧਿਆਨ ਦੇਣ ਦੀ ਅਪੀਲ ਕੀਤੀ।