ਤਰਨਤਾਰਨ – ਤਰਨਤਾਰਨ ਵਿੱਚ ਦੋ ਕਾਰਾਂ ਦੀ ਭਿਆਨਕ ਟੱਕਰ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਉਸਦੀ ਪਤਨੀ ਅਤੇ ਧੀ ਜ਼ਖ਼ਮੀ ਹੋ ਗਏ। ਪੁਲਿਸ ਨੇ ਦੋਸ਼ੀ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਸ਼ਾਰਦਾ ਰਾਣੀ, ਵਾਸੀ ਡੰਡਰ ਖੇੜਾ (ਜ਼ਿਲ੍ਹਾ ਫ਼ਾਜ਼ਿਲਕਾ), ਨੇ ਪੁਲਿਸ ਨੂੰ ਦੱਸਿਆ ਕਿ 20 ਜੁਲਾਈ ਨੂੰ ਉਹ ਆਪਣੇ ਪਤੀ ਵੀਰਬਲ ਅਤੇ ਧੀ ਨਾਲ ਆਲਟੋ ਕਾਰ ’ਚ ਡੰਡਰ ਖੇੜੇ ਤੋਂ ਭਿੱਖੀਵਿੰਡ ਜਾ ਰਹੇ ਸਨ। ਜਦੋਂ ਉਹ ਪਿੰਡ ਦੁਬਲੀ ਭੱਠੇ ਨੇੜੇ ਪਹੁੰਚੇ, ਤਦ ਇੱਕ ਸਵਿਫਟ ਕਾਰ, ਜਿਸਨੂੰ ਬਲਦੇਵ ਸਿੰਘ (ਵਾਸੀ ਰਸੂਲਪੁਰ) ਚਲਾ ਰਿਹਾ ਸੀ, ਤੇਜ਼ ਰਫ਼ਤਾਰ ਨਾਲ ਰੌਂਗ ਸਾਈਡ ਆ ਕੇ ਉਨ੍ਹਾਂ ਦੀ ਗੱਡੀ ਨਾਲ ਟਕਰਾ ਗਈ।
ਇਸ ਹਾਦਸੇ ਵਿੱਚ ਤਿੰਨੇ ਜ਼ਖ਼ਮੀ ਹੋਏ ਅਤੇ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਸਪਤਾਲ ਵਿੱਚ ਦਾਖ਼ਲ ਕਰਵਾਏ ਗਏ। ਇਲਾਜ ਦੌਰਾਨ, 5 ਅਗਸਤ ਨੂੰ ਵੀਰਬਲ ਦੀ ਮੌਤ ਹੋ ਗਈ।ਥਾਣਾ ਸਦਰ ਪੱਟੀ ਦੇ ਮੁਖੀ ਸਬ-ਇੰਸਪੈਕਟਰ ਵਿਪਨ ਕੁਮਾਰ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ ਅਤੇ ਏ.ਐੱਸ.ਆਈ ਤਰਸੇਮ ਸਿੰਘ ਵੱਲੋਂ ਬਲਦੇਵ ਸਿੰਘ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਜਾਰੀ ਹੈ।