ਅੰਮ੍ਰਿਤਸਰ: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਨੇ ਅੱਜ SGPC (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਇੱਕ ਮੰਗ ਪੱਤਰ ਦਿੱਤਾ। ਉਨ੍ਹਾਂ ਦੀ ਮੰਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਨੇੜਲੇ ਇਲਾਕੇ ਵਿੱਚ ਹਰਿਆਣਵੀ ਸੰਗਤ ਲਈ 2 ਏਕੜ ਜ਼ਮੀਨ ਦਿੱਤੀ ਜਾਵੇ, ਤਾਂ ਜੋ ਉਥੇ ਇਕ ਵੱਡੀ ਸਰਾਂ (ਰਿਹਾਇਸ਼ੀ ਇਮਾਰਤ) ਬਣਾਈ ਜਾ ਸਕੇ।
ਕਮੇਟੀ ਦੇ ਪ੍ਰਧਾਨ ਜਗਦੀਸ਼ ਝੀਂਡਾ ਨੇ ਕਿਹਾ ਕਿ ਹਰਿਆਣਾ ਤੋਂ ਅੰਮ੍ਰਿਤਸਰ ਆਉਣ ਵਾਲੀ ਸਿੱਖ ਸੰਗਤ ਨੂੰ ਕਈ ਵਾਰ ਰਹਿਣ ਲਈ ਕਮਰੇ ਨਹੀਂ ਮਿਲਦੇ, ਜਿਸ ਕਾਰਨ ਉਨ੍ਹਾਂ ਨੂੰ ਦਿੱਕਤ ਆਉਂਦੀ ਹੈ। ਉਨ੍ਹਾਂ ਅਖਿਆ ਕਿ ਇਹ ਮਾਮਲਾ ਸਿਰਫ ਰਹਿਣ-ਸਹਿਣ ਦੀ ਸਹੂਲਤ ਨਹੀਂ, ਸਗੋਂ ਸੰਗਤ ਦੀ ਇੱਜ਼ਤ ਨਾਲ ਵੀ ਸਬੰਧਿਤ ਹੈ।
ਇਸ ਦੇ ਨਾਲ ਹੀ, ਉਨ੍ਹਾਂ ਨੇ ਇਹ ਵੀ ਮੁੱਦਾ ਚੁੱਕਿਆ ਕਿ SGPC ਵੱਲੋਂ ਹਰਿਆਣਾ ਕਮੇਟੀ ਦੇ ਚੁਣੇ ਹੋਏ ਮੈਂਬਰਾਂ ਤੋਂ ਨਤਮਸਤਕ ਹੋਣ ਵੇਲੇ 700 ਰੁਪਏ ਲਏ ਜਾਂਦੇ ਹਨ, ਜੋ ਕਿ ਗਲਤ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇਕ ਚੁਣੀ ਹੋਈ ਸਿੱਖ ਪ੍ਰਤਿਨਿਧੀ ਸੰਸਥਾ ਨਾਲ ਜ਼ੁਲਮ ਹੈ ਅਤੇ ਇਹ ਤਤਕਾਲ ਰੂਪ ਵਿੱਚ ਬੰਦ ਹੋਣਾ ਚਾਹੀਦਾ ਹੈ
ਪ੍ਰਧਾਨ ਝੀਂਡਾ ਨੇ ਐਲਾਨ ਕੀਤਾ ਕਿ ਜੇ ਇਹ ਮਾਮਲਾ SGPC ਵੱਲੋਂ ਨਾ ਸੁਣਿਆ ਗਿਆ, ਤਾਂ ਇਹ ਮਾਮਲਾ ਅਕਾਲ ਤਖਤ ਸਾਹਿਬ ਤੱਕ ਲਿਜਾਇਆ ਜਾਵੇਗਾ ਅਤੇ ਤਿੰਨ ਵਾਰੀ ਜਥੇਦਾਰ ਸਾਹਿਬ ਨੂੰ ਮੈਮੋਰੈਂਡਮ ਦਿੱਤਾ ਜਾਵੇਗਾ।