back to top
More
    HomePunjabਫ਼ਿਰੋਜ਼ਪੁਰਫਿਰੋਜ਼ਪੁਰ ਪੁਲਿਸ ਵੱਲੋਂ 9 ਲੋਕ ਹੈਰੋਇਨ ਸਮੇਤ ਕਾਬੂ, ਲੱਖਾਂ ਰੁਪਏ ਦੀ ਨਸ਼ੀਲੀ...

    ਫਿਰੋਜ਼ਪੁਰ ਪੁਲਿਸ ਵੱਲੋਂ 9 ਲੋਕ ਹੈਰੋਇਨ ਸਮੇਤ ਕਾਬੂ, ਲੱਖਾਂ ਰੁਪਏ ਦੀ ਨਸ਼ੀਲੀ ਪਦਾਰਥੀ ਬਰਾਮਦ…

    Published on

    ਫਿਰੋਜ਼ਪੁਰ– ਐੱਸ.ਐੱਸ.ਪੀ. ਭੁਪਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਜ਼ਿਲ੍ਹੇ ‘ਚ ਨਸ਼ਿਆਂ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ, ਫਿਰੋਜ਼ਪੁਰ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਲੱਖਾਂ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ।ਸਬ ਇੰਸਪੈਕਟਰ ਤਰਸੇਮ ਸ਼ਰਮਾ (ਐੱਸ.ਐੱਚ.ਓ., ਥਾਣਾ ਸਦਰ) ਨੇ ਦੱਸਿਆ ਕਿ ਗੁਪਤ ਜਾਣਕਾਰੀ ਦੇ ਆਧਾਰ ‘ਤੇ ਛਾਪੇਮਾਰੀ ਕਰਕੇ ਵਿਕਾਸਦੀਪ ਉਰਫ਼ ਕਾਸ਼ੀ ਅਤੇ ਸਾਜਨ ਉਰਫ਼ ਜੋਬਨ ਨੂੰ 5-5 ਗ੍ਰਾਮ ਹੈਰੋਇਨ ਸਮੇਤ ਫੜਿਆ ਗਿਆ।

    ਦੂਜੇ ਪਾਸੇ, ਥਾਣਾ ਮੱਲਾਂਵਾਲਾ ਦੇ ਏ.ਐੱਸ.ਆਈ. ਗੁਰਦੀਪ ਸਿੰਘ ਨੇ ਗਸ਼ਤ ਦੌਰਾਨ ਗੁਰਭੇਜ ਸਿੰਘ ਉਰਫ਼ ਜੁਗਰਾਜ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਉਸ ਕੋਲੋਂ ਵੀ 5 ਗ੍ਰਾਮ ਹੈਰੋਇਨ ਬਰਾਮਦ ਕੀਤੀ।ਸਭ ਗ੍ਰਿਫ਼ਤਾਰ ਮੁਲਜ਼ਮਾਂ ਖ਼ਿਲਾਫ਼ ਮਾਮਲੇ ਦਰਜ ਕਰ ਲਏ ਗਏ ਹਨ ਅਤੇ ਅਗਲੀ ਪੁੱਛਗਿੱਛ ਜਾਰੀ ਹੈ।

    Latest articles

    ਪਟਿਆਲਾ ਦੇ ਥਾਪਰ ਡੌਗ ਟ੍ਰੇਨਿੰਗ ਸਕੂਲ ‘ਚ ਟ੍ਰੇਨਿੰਗ ਦੌਰਾਨ ਡੌਗ ਦੀ ਮੌਤ — ਡੌਗ ਮਾਲਕਾਂ ਦਾ ਹੰਗਾਮਾ, ਲਾਪਰਵਾਹੀ ਦੇ ਲੱਗੇ ਗੰਭੀਰ ਦੋਸ਼…

    ਪਟਿਆਲਾ ਦੇ ਸੈਕਟਰ-21 ਦੇ ਨੇੜੇ ਸਥਿਤ ਮਸ਼ਹੂਰ ਥਾਪਰ ਡੌਗ ਟ੍ਰੇਨਿੰਗ ਸਕੂਲ ਵਿੱਚ ਉਸ ਵੇਲੇ...

    More like this

    ਪਟਿਆਲਾ ਦੇ ਥਾਪਰ ਡੌਗ ਟ੍ਰੇਨਿੰਗ ਸਕੂਲ ‘ਚ ਟ੍ਰੇਨਿੰਗ ਦੌਰਾਨ ਡੌਗ ਦੀ ਮੌਤ — ਡੌਗ ਮਾਲਕਾਂ ਦਾ ਹੰਗਾਮਾ, ਲਾਪਰਵਾਹੀ ਦੇ ਲੱਗੇ ਗੰਭੀਰ ਦੋਸ਼…

    ਪਟਿਆਲਾ ਦੇ ਸੈਕਟਰ-21 ਦੇ ਨੇੜੇ ਸਥਿਤ ਮਸ਼ਹੂਰ ਥਾਪਰ ਡੌਗ ਟ੍ਰੇਨਿੰਗ ਸਕੂਲ ਵਿੱਚ ਉਸ ਵੇਲੇ...