back to top
More
    HomePunjabਲੁਧਿਆਣਾਨਗਰ ਨਿਗਮ ਦੀ ਵੱਡੀ ਕਾਰਵਾਈ: 7 ਗੈਰ-ਕਾਨੂੰਨੀ ਇਮਾਰਤਾਂ ਸੀਲ, ਇਕ ਢਾਹੀ ਗਈ…

    ਨਗਰ ਨਿਗਮ ਦੀ ਵੱਡੀ ਕਾਰਵਾਈ: 7 ਗੈਰ-ਕਾਨੂੰਨੀ ਇਮਾਰਤਾਂ ਸੀਲ, ਇਕ ਢਾਹੀ ਗਈ…

    Published on

    ਲੁਧਿਆਣਾ – ਨਗਰ ਨਿਗਮ ਨੇ ਗੈਰ-ਕਾਨੂੰਨੀ ਤਰੀਕੇ ਨਾਲ ਬਣਾਈਆਂ ਜਾ ਰਹੀਆਂ ਇਮਾਰਤਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਬੁੱਧਵਾਰ ਨੂੰ ਨਿਗਮ ਦੀ ਬਿਲਡਿੰਗ ਸ਼ਾਖਾ ਵੱਲੋਂ ਹੈਬੋਵਾਲ ਅਤੇ ਬਿੰਦਰਾਬਨ ਰੋਡ ‘ਤੇ ਸੱਤ ਨਜਾਇਜ਼ ਇਮਾਰਤਾਂ ਨੂੰ ਸੀਲ ਕਰ ਦਿੱਤਾ ਗਿਆ।ਇਸੇ ਦੌਰਾਨ, ਸੁਫ਼ੀਆਂ ਚੌਕ ਨੇੜੇ ਬੰਟੀ ਢਾਬੇ ਨਾਲ ਲੱਗਦੀ ਇੱਕ ਇਮਾਰਤ ਦੇ ਗੈਰ-ਕਾਨੂੰਨੀ ਹਿੱਸੇ ਨੂੰ ਤੋੜ ਦਿੱਤਾ ਗਿਆ।

    ਇਹ ਕਾਰਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਅਧਾਰ ‘ਤੇ ਕੀਤੀ ਗਈ ਹੈ। ਨਿਗਮ ਅਧਿਕਾਰੀਆਂ ਅਨੁਸਾਰ, ਇਹ ਇਮਾਰਤਾਂ ਪਾਰਕਿੰਗ ਨਿਯਮਾਂ ਦੀ ਉਲੰਘਣਾ ਕਰ ਰਹੀਆਂ ਸਨ।ਜ਼ੋਨ ਡੀ ਦੀ ਟੀਮ ਨੇ ਦੱਸਿਆ ਕਿ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਦੇ ਨਿਰਦੇਸ਼ਾਂ ਅਨੁਸਾਰ, ਐਹੋ ਜਿਹੀਆਂ ਗੈਰ-ਕਾਨੂੰਨੀ ਉਸਾਰੀਆਂ ਖ਼ਿਲਾਫ਼ ਨਿਯਮਤ ਤੌਰ ‘ਤੇ ਕਾਰਵਾਈ ਜਾਰੀ ਰਹੇਗੀ।ਨਿਗਮ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਗਮ ਤੋਂ ਮਨਜ਼ੂਰੀ ਲਏ ਬਿਨਾਂ ਕਿਸੇ ਵੀ ਤਰ੍ਹਾਂ ਦੀ ਇਮਾਰਤ ਬਣਾਉਣ ਦੀ ਕੋਸ਼ਿਸ਼ ਨਾ ਕਰਨ, ਨਹੀਂ ਤਾਂ ਸਖ਼ਤ ਕਦਮ ਚੁੱਕੇ ਜਾਣਗੇ।

    Latest articles

    ਮਹਿਲਾਵਾਂ ਲਈ ਰੱਖੜੀ ‘ਤੇ ਖਾਸ ਤੋਹਫ਼ਾ: ਹੁਣ AC ਬੱਸਾਂ ਵਿੱਚ ਵੀ ਮੁਫ਼ਤ ਸਫ਼ਰ…

    ਚੰਡੀਗੜ੍ਹ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੇ ਰੱਖੜੀ ਤਿਉਹਾਰ (ਸ਼ਨੀਵਾਰ, 9 ਅਗਸਤ...

    ਮੁੱਖ ਮੰਤਰੀ ਮਾਨ ਵੱਲੋਂ ਵੱਖ-ਵੱਖ ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਨਵੇਂ ਚੇਅਰਪਰਸਨ ਤੇ ਮੈਂਬਰ ਨਿਯੁਕਤ…

    ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਵੱਖ-ਵੱਖ ਬੋਰਡਾਂ ਅਤੇ ਕਾਰਪੋਰੇਸ਼ਨਾਂ...

    ਮੋਗਾ ਦੇ ਕੋਟ ਇਸੇ ਖਾਂ ਵਿੱਚ ਮੈਰਿਜ ਪੈਲੇਸ ‘ਚ ਅਚਾਨਕ ਅੱਗ, ਫਾਇਰ ਬ੍ਰਿਗੇਡ ਨੇ ਕਾਬੂ ਪਾਇਆ, ਜਾਨੀ ਨੁਕਸਾਨ ਨਹੀਂ….

    ਮੋਗਾ: ਅੱਜ ਸਵੇਰੇ ਮੋਗਾ ਦੇ ਕਸਬਾ ਕੋਟ ਇਸੇ ਖਾਂ ਵਿੱਚ ਇਕ ਮੈਰਿਜ ਪੈਲੇਸ ਵਿੱਚ...

    More like this