ਐਥਨਜ਼: ਯੂਨਾਨ ਵਿੱਚ ਇਕ ਯਾਤਰੀ ਕਿਸ਼ਤੀ ਹਾਦਸੇ ਦਾ ਸ਼ਿਕਾਰ ਹੋ ਗਈ। ਜਾਣਕਾਰੀ ਮੁਤਾਬਕ, ਇਹ ਕਿਸ਼ਤੀ ਬੀਤੀ ਸ਼ਾਮ ਯੂਬੋਅਨ ਖਾੜੀ ਵਿੱਚ 105 ਯਾਤਰੀਆਂ ਅਤੇ ਚਾਲਕ ਦਲ ਦੇ 9 ਮੈਂਬਰਾਂ ਨੂੰ ਲੈ ਕੇ ਨੀਆ ਸਟੀਰਾ ਤੋਂ ਅਗੀਆ ਮਰੀਨਾ ਵੱਲ ਜਾ ਰਹੀ ਸੀ। ਰਾਹ ਵਿਚ ਇਹ ਕਿਸ਼ਤੀ ਇੱਕ ਚੱਟਾਨ ਨਾਲ ਟਕਰਾ ਗਈ ਜਿਸ ਕਾਰਨ ਇਹ ਰੁੱਕ ਗਈ ਅਤੇ ਹੌਲੀ-ਹੌਲੀ ਪਾਣੀ ਅੰਦਰ ਜਾਣ ਲੱਗ ਪਈ।
ਅਧਿਕਾਰੀਆਂ ਨੇ ਦੱਸਿਆ ਕਿ ਕਿਸ਼ਤੀ ਥੋੜ੍ਹੀ ਝੁਕ ਗਈ ਸੀ, ਪਰ ਕਿਸੇ ਨੂੰ ਵੀ ਚੋਟ ਨਹੀਂ ਲੱਗੀ। ਤੱਟ ਰੱਖਿਆ ਬੋਟਾਂ ਅਤੇ ਨਿੱਜੀ ਕਿਸ਼ਤੀਆਂ ਦੀ ਮਦਦ ਨਾਲ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਤੌਰ ‘ਤੇ ਨੀਆ ਸਟੀਰਾ ਵਾਪਸ ਲਿਆ ਲਿਆ ਗਿਆ।ਜਨਤਕ ਪ੍ਰਸਾਰਕ ਈਆਰਟੀ ਨਿਊਜ਼ ਅਨੁਸਾਰ, ਕਿਸੇ ਤਰ੍ਹਾਂ ਦੀ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ। ਹਾਲਾਂਕਿ, ਯੂਨਾਨ ਦੇ ਸ਼ਿਪਿੰਗ ਮੰਤਰਾਲੇ ਅਨੁਸਾਰ ਕਿਸ਼ਤੀ ਦੇ ਕਪਤਾਨ ਨੇ ਤੁਰੰਤ ਹਾਦਸੇ ਦੀ ਸੂਚਨਾ ਨਹੀਂ ਦਿੱਤੀ ਸੀ।