ਜਲੰਧਰ: ਅਗਸਤ ਮਹੀਨਾ ਵਿਦਿਆਰਥੀਆਂ ਅਤੇ ਸਰਕਾਰੀ ਮੁਲਾਜ਼ਮਾਂ ਲਈ ਖਾਸ ਰਹੇਗਾ, ਕਿਉਂਕਿ ਉਨ੍ਹਾਂ ਨੂੰ ਲਗਾਤਾਰ ਤਿੰਨ ਦਿਨ ਦੀ ਛੁੱਟੀ ਮਿਲ ਰਹੀ ਹੈ। ਪੰਜਾਬ ਸਰਕਾਰ ਦੇ 2025 ਛੁੱਟੀਆਂ ਕੈਲੰਡਰ ਅਨੁਸਾਰ, 15 ਅਗਸਤ (ਸ਼ੁੱਕਰਵਾਰ) ਨੂੰ ਆਜ਼ਾਦੀ ਦਿਵਸ, 16 ਅਗਸਤ (ਸ਼ਨਿੱਚਰਵਾਰ) ਨੂੰ ਜਨਮ ਅਸ਼ਟਮੀ ਅਤੇ 17 ਅਗਸਤ (ਐਤਵਾਰ) ਨੂੰ ਹਫਤਾਵਾਰੀ ਛੁੱਟੀ ਰਹੇਗੀ।
ਇਸ ਤਰੀਕੇ ਨਾਲ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਤਿੰਨ ਦਿਨ ਬੰਦ ਰਹਿਣਗੇ। ਲੋਕ ਇਸ ਲੰਬੇ ਵੀਕਐਂਡ ਦਾ ਫ਼ਾਇਦਾ ਉਠਾ ਕੇ ਘੁੰਮਣ ਜਾਂ ਪਰਿਵਾਰ ਨਾਲ ਸਮਾਂ ਬਿਤਾਉਣ ਦੀ ਯੋਜਨਾ ਬਣਾ ਸਕਦੇ ਹਨ।
