back to top
More
    HomePunjabਜਲਾਲਾਬਾਦ 'ਚ ਮੀਂਹ ਕਾਰਨ ਔਰਤ ਦੇ ਘਰ ਦੀ ਛੱਤ ਡਿੱਗੀ, ਪਰਿਵਾਰ ਨੇ...

    ਜਲਾਲਾਬਾਦ ‘ਚ ਮੀਂਹ ਕਾਰਨ ਔਰਤ ਦੇ ਘਰ ਦੀ ਛੱਤ ਡਿੱਗੀ, ਪਰਿਵਾਰ ਨੇ ਮੁਸ਼ਕਲ ਨਾਲ ਬਚਾਈ ਜਾਨ…

    Published on

    ਜਲਾਲਾਬਾਦ : ਜਲਾਲਾਬਾਦ ਦੇ ਪਿੰਡ ਬੱਲੂਆਣਾ ‘ਚ ਅੱਜ ਸਵੇਰੇ ਹੋਈ ਮੀਂਹ ਕਾਰਨ ਇੱਕ ਵਿਧਵਾ ਔਰਤ ਦੇ ਘਰ ਦੀ ਛੱਤ ਡਿੱਗ ਗਈ। ਇਸ ਦੌਰਾਨ ਘਰ ਦਾ ਸਮੂਹ ਘਰੇਲੂ ਸਾਮਾਨ ਮਲਬੇ ਹੇਠਾਂ ਦੱਬ ਗਿਆ, ਪਰ ਚੰਗੀ ਗੱਲ ਇਹ ਰਹੀ ਕਿ ਪਰਿਵਾਰ ਦੇ ਸਭ ਮੈਂਬਰ ਸੁਰੱਖਿਅਤ ਰਹੇ।

    ਔਰਤ ਦੇ ਪੁੱਤਰ ਗਗਨ ਨੇ ਦੱਸਿਆ ਕਿ ਉਹ ਸੁੱਤੇ ਹੋਏ ਸਨ ਕਿ ਅਚਾਨਕ ਛੱਤ ਤੋਂ ਸੀਮੈਂਟ ਝੜਨ ਲੱਗਾ। ਉਹ ਤੁਰੰਤ ਉੱਠਿਆ ਅਤੇ ਛੱਤ ਹੇਠਾਂ ਤਿਰਪਾਲ ਵਿਛਾ ਦਿੱਤੀ। ਕੁਝ ਦੇਰ ਬਾਅਦ ਪੂਰੀ ਛੱਤ ਡਿੱਗ ਪਈ, ਪਰ ਕਿਸੇ ਤਰ੍ਹਾਂ ਉਹਨਾਂ ਨੇ ਘਰੋਂ ਬਾਹਰ ਨਿਕਲ ਕੇ ਜਾਨ ਬਚਾ ਲਏ।

    ਪਰਿਵਾਰ ਨੇ ਪ੍ਰਸ਼ਾਸਨ ਤੋਂ ਮਦਦ ਮੰਗੀ

    ਔਰਤ ਨੇ ਦੱਸਿਆ ਕਿ ਛੱਤ ਡਿੱਗਣ ਨਾਲ ਉਨ੍ਹਾਂ ਨੂੰ ਵੱਡਾ ਨੁਕਸਾਨ ਹੋਇਆ ਹੈ। ਘਰ ਦਾ ਵੱਡਾ ਹਿੱਸਾ ਅਤੇ ਘਰੇਲੂ ਸਾਮਾਨ ਨਸ਼ਟ ਹੋ ਗਿਆ ਹੈ। ਉਸ ਨੇ ਕਿਹਾ ਕਿ ਉਸਦਾ ਇੱਕ ਪੁੱਤਰ ਨਸ਼ੇ ਦੀ ਲਤ ‘ਚ ਫੱਸਿਆ ਹੋਇਆ ਹੈ ਅਤੇ ਦੂਜਾ ਪੁੱਤਰ, ਜੋ ਮਜ਼ਦੂਰੀ ਕਰਦਾ ਹੈ, ਲਗਾਤਾਰ ਬੀਮਾਰ ਰਹਿੰਦਾ ਹੈ। ਪਰਿਵਾਰ ਨੇ ਸਰਕਾਰ ਤੋਂ ਆਰਥਿਕ ਮਦਦ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਆਪਣਾ ਘਰ ਦੁਬਾਰਾ ਬਣਵਾ ਸਕਣ।

    Latest articles

    ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਸਮੱਗਰੀ ਅਤੇ ਐਂਬੂਲੈਂਸਾਂ ਭੇਜੀਆਂ ਗਈਆਂ…

    ਲੁਧਿਆਣਾ : ਪੰਜਾਬ ਵਿੱਚ ਆਏ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਕੈਬਨਿਟ ਮੰਤਰੀ...

    ਭਲਕੇ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ, CM ਭਗਵੰਤ ਮਾਨ ਦੇ ਨਾਲ ਮਿਲਣਗੇ ਹੜ੍ਹ ਪੀੜਤ ਪਰਿਵਾਰਾਂ ਨੂੰ, ਲੈਣਗੇ ਰਾਹਤ ਕਾਰਜਾਂ ਦਾ ਜਾਇਜ਼ਾ…

    ਚੰਡੀਗੜ੍ਹ : ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਵੇਲੇ ਭਾਰੀ ਬਾਰਿਸ਼ ਕਾਰਨ ਹੜ੍ਹਾਂ ਦੀ...

    ਚੰਡੀਗੜ੍ਹ ਵਿੱਚ ਭਾਰੀ ਮੀਂਹ ਨਾਲ ਹਾਲਾਤ ਵਿਗੜੇ, ਸੁਖ਼ਨਾ ਝੀਲ ਦੇ ਫਲੱਡ ਗੇਟ ਮੁੜ ਖੋਲ੍ਹੇ ਗਏ, ਸਕੂਲਾਂ ਨੂੰ ਬੰਦ ਕਰਨ ਦੇ ਆਰਡਰ ਜਾਰੀ…

    ਚੰਡੀਗੜ੍ਹ : ਯੂਟੀ ਚੰਡੀਗੜ੍ਹ ਵਿੱਚ ਲਗਾਤਾਰ ਪੈ ਰਹੀ ਭਾਰੀ ਬਾਰਿਸ਼ ਨੇ ਲੋਕਾਂ ਦੀ ਜ਼ਿੰਦਗੀ...

    More like this