ਚੰਡੀਗੜ੍ਹ: ਭਾਜਪਾ ਵਿੱਚ ਸ਼ਾਮਲ ਹੋਏ ਕੇਵਲ ਇਕ ਦਿਨ ਹੀ ਹੋਇਆ ਸੀ ਕਿ ਵਿਜੀਲੈਂਸ ਬਿਊਰੋ ਦੀਆਂ ਟੀਮਾਂ ਅੱਜ ਰਣਜੀਤ ਸਿੰਘ ਗਿੱਲ ਦੇ ਚੰਡੀਗੜ੍ਹ ਸੈਕਟਰ 2 ਸਥਿਤ ਘਰ ‘ਤੇ ਰੇਡ ਪਾਉਣ ਲਈ ਪਹੁੰਚ ਗਈਆਂ। ਵਿਜੀਲੈਂਸ ਅਧਿਕਾਰੀ ਇਸ ਸਮੇਂ ਘਰ ਦੇ ਅੰਦਰ ਮੌਜੂਦ ਹਨ।ਗਿੱਲ ਹਾਲ ਹੀ ਵਿੱਚ ਅਕਾਲੀ ਦਲ ਨੂੰ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਸਨ। ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਉਣ ਵਾਲੇ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਨ। ਗਿੱਲ ਪਹਿਲਾਂ ਖਰੜ ਹਲਕੇ ਤੋਂ ਅਕਾਲੀ ਦਲ ਦੀ ਟਿਕਟ ‘ਤੇ ਦੋ ਵਾਰ ਵਿਧਾਨ ਸਭਾ ਚੋਣ ਲੜ ਚੁੱਕੇ ਹਨ।ਅਕਾਲੀ ਦਲ ਨੂੰ ਛੱਡਦਿਆਂ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਭੇਜ ਕੇ ਪਾਰਟੀ ‘ਚ ਚੱਲ ਰਹੀਆਂ ਗੜਬੜਾਂ ‘ਤੇ ਸਵਾਲ ਵੀ ਉਠਾਏ ਸਨ।
ਤਾਜਾ ਘਟਨਾ ਨੇ ਰਾਜਨੀਤਕ ਗਰਮਾਹਟ ਵਧਾ ਦਿੱਤੀ ਹੈ।