ਜਲੰਧਰ ਸਿਵਲ ਹਸਪਤਾਲ ਵਿੱਚ ਆਕਸੀਜਨ ਸਪਲਾਈ ਵਿੱਚ ਰੁਕਾਵਟ ਆਉਣ ਕਾਰਨ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਹਸਪਤਾਲ ਪ੍ਰਸ਼ਾਸਨ ਨੂੰ ਲਾਪਰਵਾਹ ਕਰਾਰ ਦਿੰਦਿਆਂ ਕਿਹਾ ਕਿ ਜੇ ਆਕਸੀਜਨ ਦੀ ਉਚਿਤ ਉਪਲਬਧਤਾ ਅਤੇ ਪ੍ਰਬੰਧਨ ਹੁੰਦਾ ਤਾਂ ਇਹ ਮੌਤਾਂ ਰੁਕ ਸਕਦੀਆਂ ਸਨ।
ਆਕਸੀਜਨ ਪਲਾਂਟ ਦੀ ਸੰਭਾਲ ਵਿੱਚ ਕੁਤਾਹੀ ਅਤੇ ਮੌਕੇ ‘ਤੇ ਕਾਰਵਾਈ ਨਾ ਕਰਨ ਕਾਰਨ ਪਲਾਂਟ ਦੇ ਸੁਪਰਵਾਈਜ਼ਰ ਨਰਿੰਦਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਘਟਨਾ ਵਾਲੇ ਦਿਨ ਨਰਿੰਦਰ ਛੁੱਟੀ ‘ਤੇ ਸੀ, ਜਦ ਕਿ ਪਲਾਂਟ ਪਹਿਲਾਂ ਹੀ ਸੁਪਰਵਾਈਜ਼ਰ ਕਮ ਟੈਕਨੀਸ਼ੀਅਨ ਦੀ ਘਾਟ ਕਾਰਨ ਅਣਚਲਿਤ ਹਾਲਤ ਵਿੱਚ ਸੀ। ਹੁਣ ਉਥੇ ਕੇਵਲ ਇੱਕ ਟੈਕਨੀਸ਼ੀਅਨ ਬਚਿਆ ਹੈ।ਇਸ ਸਬੰਧੀ ਸਿਹਤ ਮੰਤਰੀ ਪਹਿਲਾਂ ਹੀ ਹਸਪਤਾਲਾਂ ‘ਚ ਲੱਗੇ ਆਕਸੀਜਨ ਪਲਾਂਟਾਂ ਨੂੰ “ਚਿੱਟੇ ਹਾਥੀ” ਕਰਾਰ ਦੇ ਚੁੱਕੇ ਹਨ।