ਸਾਲ 1993 ਵਿੱਚ ਤਰਨਤਾਰਨ ਜ਼ਿਲ੍ਹੇ ਵਿੱਚ ਹੋਏ ਇਕ ਫਰਜ਼ੀ ਐਨਕਾਊਂਟਰ ਮਾਮਲੇ ਵਿੱਚ CBI ਦੀ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਨੂੰ ਇਤਿਹਾਸਕ ਫੈਸਲਾ ਸੁਣਾਉਂਦਿਆਂ ਤਤਕਾਲੀਨ SSP, DSP ਤੇ ਹੋਰ ਤਿੰਨ ਲੋਕਾਂ ਸਮੇਤ ਕੁੱਲ 5 ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ।ਇਹ ਮਾਮਲਾ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਅਤੇ ਹੁਣ ਅਦਾਲਤ ਦੇ ਫੈਸਲੇ ਨਾਲ ਨਿਆਂ ਪ੍ਰਣਾਲੀ ਤੇ ਮਨੁੱਖੀ ਅਧਿਕਾਰਾਂ ਲਈ ਇਹ ਇੱਕ ਵੱਡੀ ਜਿੱਤ ਮੰਨੀ ਜਾ ਰਹੀ ਹੈ।
ਮ੍ਰਿਤਕਾਂ ਦੇ ਪਰਿਵਾਰਾਂ ਨੇ ਅਦਾਲਤ ਦੇ ਫੈਸਲੇ ‘ਤੇ ਸੰਤੋਖ ਜਤਾਇਆ ਅਤੇ ਕਿਹਾ ਕਿ ਲਗਭਗ 30 ਸਾਲਾਂ ਬਾਅਦ ਹੁਣ ਉਨ੍ਹਾਂ ਨੂੰ ਨਿਆਂ ਦੀ ਉਮੀਦ ਜਗੀ ਹੈ।ਦੋਸ਼ੀਆਂ ਦੀ ਸਜ਼ਾ 4 ਅਗਸਤ 2025 ਨੂੰ ਸੁਣਾਈ ਜਾਵੇਗੀ। ਇਹ ਫੈਸਲਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਜੇਕਰ ਕਾਨੂੰਨ ਦੇ ਰਾਖੇ ਹੀ ਆਪਣੇ ਅਹੁਦੇ ਦੀ ਤਾਕਤ ਦਾ ਦੁਰਪਯੋਗ ਕਰਨ, ਤਾਂ ਉਹ ਵੀ ਕਾਨੂੰਨੀ ਦਾਇਰੇ ‘ਚ ਆ ਸਕਦੇ ਹਨ।