back to top
More
    Homebiharਲਖੀਸਰਾਏ ਸੜਕ ਹਾਦਸਾ : ਇੰਜੀਨੀਅਰਿੰਗ ਕਾਲਜ ਦੇ 3 ਵਿਦਿਆਰਥੀਆਂ ਦੀ ਮੌਤ, ਕਈ...

    ਲਖੀਸਰਾਏ ਸੜਕ ਹਾਦਸਾ : ਇੰਜੀਨੀਅਰਿੰਗ ਕਾਲਜ ਦੇ 3 ਵਿਦਿਆਰਥੀਆਂ ਦੀ ਮੌਤ, ਕਈ ਜ਼ਖਮੀ…

    Published on

    ਬਿਹਾਰ ਦੇ ਜਮੂਈ-ਲਖੀਸਰਾਏ ਸਰਹੱਦ ਨੇੜੇ ਇਕ ਦਰਦਨਾਕ ਸੜਕ ਹਾਦਸਾ ਹੋਇਆ ਹੈ। ਸ਼ਿਵਸੋਨਾ ਪਿੰਡ ਤੋਂ ਲਖੀਸਰਾਏ ਟ੍ਰੇਨ ਫੜਨ ਜਾ ਰਹੇ ਸੀਐਨਜੀ ਆਟੋ ਰਿਕਸ਼ਾ ਦੀ ਰਸਤੇ ‘ਚ ਸੜਕ ਕੰਡੇ ਖੜ੍ਹੇ ਟਰੱਕ ਨਾਲ ਟੱਕਰ ਹੋ ਗਈ। ਹਾਦਸੇ ਵਿਚ ਇੰਜੀਨੀਅਰਿੰਗ ਕਾਲਜ ਦੇ ਤਿੰਨ ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਜਾਣਕਾਰੀ ਮੁਤਾਬਕ, ਇੰਜੀਨੀਅਰਿੰਗ ਕਾਲਜ ਦੇ ਤਿੰਨ ਵਿਦਿਆਰਥੀ ਅਤੇ ਪਿੰਡ ਦੇ ਹੋਰ ਦੋ ਵਿਦਿਆਰਥੀ ਸਵੇਰੇ 6 ਵਜੇ ਲਖੀਸਰਾਏ ਤੋਂ ਟ੍ਰੇਨ ਫੜਨ ਲਈ ਨਿਕਲੇ ਸਨ। ਉਹ ਸਾਰੇ ਇੱਕ ਸੀਐਨਜੀ ਆਟੋ ਰਾਹੀਂ ਜਾ ਰਹੇ ਸਨ, ਜਿੱਥੇ ਆਟੋ ਦੀ ਟੱਕਰ ਸੜਕ ਕੰਡੇ ਖੜ੍ਹੇ ਟਰੱਕ ਨਾਲ ਹੋ ਗਈ।

    ਹਾਦਸੇ ਦੌਰਾਨ ਤਿੰਨ ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਆਟੋ ਡਰਾਈਵਰ ਤੇ ਦੋ ਹੋਰ ਵਿਦਿਆਰਥੀ ਖੱਡ ਵਿੱਚ ਡਿੱਗ ਕੇ ਕਿਸੇ ਤਰ੍ਹਾਂ ਬਚ ਗਏ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਤੇਤਰ ਹਾਟ ਥਾਣੇ ਦੇ ਇੰਚਾਰਜ ਮੌਤੁੰਜੈ ਕੁਮਾਰ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਪਰ ਦੋ ਜ਼ਿਲ੍ਹਿਆਂ ਦੀ ਸਰਹੱਦ ਹੋਣ ਕਾਰਨ ਜਮੂਈ ਅਤੇ ਲਖੀਸਰਾਏ ਪੁਲਿਸ ਵਿਚਕਾਰ ਜ਼ਿੰਮੇਵਾਰੀ ਲੈਣ ਨੂੰ ਲੈ ਕੇ ਝਿੜਪ ਹੋ ਰਹੀ ਹੈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਹਜੇ ਵੀ ਮੌਕੇ ‘ਤੇ ਪਈਆਂ ਹਨ।ਇਸ ਦੇ ਨਾਲ ਹੀ, ਆਟੋ ਚਾਲਕ ਦੋ ਜ਼ਖਮੀਆਂ ਨੂੰ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ ਹੈ।

    Latest articles

    🦷 ਦਿਨ ਵਿੱਚ ਦੋ ਵਾਰ ਬੁਰਸ਼ ਕਰਨਾ ਹਰ ਵਾਰ ਫਾਇਦੇਮੰਦ ਨਹੀਂ — ਦੰਦਾਂ ਦੇ ਮਾਹਰਾਂ ਨੇ ਦੱਸਿਆ ਸਹੀ ਤਰੀਕਾ…

    ਅਸੀਂ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ ਕਿ “ਸਵੇਰੇ ਅਤੇ ਰਾਤੀਂ ਦੋ ਵਾਰ...

    ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ‘ਤੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ: ਜਲਦ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ, 12 ਨਵੰਬਰ ਨੂੰ ਸੁਣਵਾਈ…

    ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਦੇ ਐਲਾਨ ਵਿੱਚ ਲੰਮੀ ਹੋ ਰਹੀ ਦੇਰੀ...

    More like this