ਪਟਿਆਲਾ: ਪੰਜਾਬ ਰੋਡਵੇਜ਼, ਪਨਬਸ, ਪੀਆਰਟੀਸੀ ਅਤੇ ਕਾਂਟ੍ਰੈਕਟ ਵਰਕਰਾਂ ਦੀ ਯੂਨੀਅਨ (ਪੰਜਾਬ 25/11) ਨੇ ਸੋਮਵਾਰ ਤੋਂ ਸ਼ੁਰੂ ਹੋਣ ਵਾਲੀ ਅਣਮਿਆਦੀ ਹੜਤਾਲ ਨੂੰ ਅਜੇ ਲਈ ਰੱਦ ਕਰ ਦਿੱਤਾ ਹੈ।ਯੂਨੀਅਨ ਦੇ ਸੀਨੀਅਰ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਅਤੇ ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਦੱਸਿਆ ਕਿ ਟ੍ਰਾਂਸਪੋਰਟ ਮੰਤਰੀ ਨੇ ਯੂਨੀਅਨ ਨੇਤਾਵਾਂ ਨੂੰ ਸੋਮਵਾਰ ਨੂੰ ਗੱਲਬਾਤ ਲਈ ਬੁਲਾਇਆ ਹੈ।ਉਨ੍ਹਾਂ ਕਿਹਾ ਕਿ ਜੇਕਰ ਮੀਟਿੰਗ ’ਚ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਮੁਲਾਜ਼ਮ ਦੁਬਾਰਾ ਹੜਤਾਲ ‘ਤੇ ਜਾਣਗੇ।