UP news: ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ‘ਚ ਇਕ ਦੁੱਖਦਾਈ ਘਟਨਾ ਵਾਪਰੀ। ਐਤਵਾਰ ਰਾਤ ਔਸਨੇਸ਼ਵਰ ਮਹਾਦੇਵ ਮੰਦਰ ਵਿਖੇ ਸਾਵਣ ਦੇ ਤੀਜੇ ਸੋਮਵਾਰ ਨੂੰ ਜਲਾਭਿਸ਼ੇਕ ਕਰਨ ਆਏ ਸ਼ਰਧਾਲੂਆਂ ਦੀ ਭੀੜ ਦੌਰਾਨ ਭਗਦੜ ਮਚ ਗਈ। ਇਹ ਹਾਦਸਾ ਰਾਤ ਲਗਭਗ 2 ਵਜੇ ਵਾਪਰਿਆ, ਜਦੋਂ ਮੰਦਰ ‘ਚ ਅਚਾਨਕ ਕਰੰਟ ਫੈਲ ਗਿਆ। ਕਰੰਟ ਦੀ ਲਪੇਟ ‘ਚ ਆ ਕੇ ਲੋਕ ਡਰ ਗਏ ਅਤੇ ਮਚੀ ਭਗਦੜ ਦੇ ਚਲਦੇ 2 ਲੋਕਾਂ ਦੀ ਮੌਤ ਹੋ ਗਈ ਤੇ 29 ਹੋਰ ਜ਼ਖਮੀ ਹੋ ਗਏ।
