ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ‘ਤੇ ਤੀਖੀ ਟਿੱਪਣੀ ਕਰਦਿਆਂ ਕਿਹਾ ਕਿ ਕੈਪਟਨ ਨੂੰ ਹੁਣ ਡਰੱਗ ਤਸਕਰਾਂ ਦੇ ਮਾਨਵ ਅਧਿਕਾਰਾਂ ਦੀ ਚਿੰਤਾ ਹੋ ਰਹੀ ਹੈ, ਪਰ ਜਦੋਂ ਲੋਕਾਂ ਦੇ ਪੁੱਤ ਨਸ਼ਿਆਂ ਕਾਰਨ ਤੜਫ-ਤੜਫ ਕੇ ਮਰ ਰਹੇ ਸਨ, ਤਾਂ ਉਹ ਮਹਿਫ਼ਲਾਂ ਵਿੱਚ ਮਸਰੂਫ਼ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਤੁਹਾਡੇ ਦੋਗਲੇ ਚਿਹਰੇ ਨੂੰ ਪਛਾਣ ਚੁੱਕੇ ਹਨ, ਪਰ ਇਹ ਸੱਚ ਕਾਫ਼ੀ ਕੁਝ ਗਵਾ ਕੇ ਸਾਹਮਣੇ ਆਇਆ ਹੈ।ਉਨ੍ਹਾਂ ਆਰੋਪ ਲਗਾਇਆ ਕਿ ਭਾਜਪਾ ਹੁਣ ਕੈਪਟਨ ਦੇ ਬਿਆਨ ਤੋਂ ਪਿੱਛੇ ਹਟ ਜਾਵੇਗੀ ਤੇ ਇਸਨੂੰ ਨਿੱਜੀ ਰਾਏ ਵਜੋਂ ਦੱਸੇਗੀ। ਉਨ੍ਹਾਂ ਸਵਾਲ ਕੀਤਾ ਕਿ ਗੁਟਕਾ ਸਾਹਿਬ ਦੀ ਖਾਈ ਸਹੁੰ ਕਿੱਥੇ ਗਈ?
ਮਾਮਲੇ ਦੀ ਪਿਛੋਕੜ
ਇਹ ਵਿਰੋਧੀ ਟਿੱਪਣੀ ਉਸ ਤੋਂ ਬਾਅਦ ਸਾਹਮਣੇ ਆਈ ਹੈ ਜਦੋਂ ਕੈਪਟਨ ਅਮਰਿੰਦਰ ਨੇ ਅਕਾਲੀ ਆਗੂ ਬਿਕਰਮ ਮਜੀਠੀਆ ‘ਤੇ ਕੀਤੀ ਗਈ ਕਾਰਵਾਈ ਨੂੰ ਸਿਆਸੀ ਰੰਜਿਸ਼ ਦੱਸਦਿਆਂ ਨਿੰਦਾ ਕੀਤੀ ਸੀ। ਇਸ ‘ਤੇ ਪੰਜਾਬ ਸਰਕਾਰ ਵੱਲੋਂ ਸਖਤ ਜਵਾਬ ਦਿੱਤਾ ਗਿਆ ਹੈ।