ਨਵਾਂਸ਼ਹਿਰ: ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਨਵਾਂਸ਼ਹਿਰ ਦੀ ਇੱਕ ਲੜਕੀ ਤੋਂ 11.05 ਲੱਖ ਰੁਪਏ ਠੱਗ ਲਏ ਗਏ। ਠੱਗੀ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।ਕਮਲਜੀਤ ਕੌਰ ਨਾਮਕ ਲੜਕੀ ਨੇ ਦੱਸਿਆ ਕਿ ਉਸਨੂੰ ਕੈਨੇਡਾ ਭੇਜਣ ਦੇ ਨਾਂ ‘ਤੇ ਰਾਕੇਸ਼ ਰਿੱਕੀ (ਮਾਲਕ, ਰੁਰਕਸ਼ ਗਰੁੱਪ ਓਵਰਸੀਜ਼), ਰਾਹੁਲ ਬਾਂਸਲ (ਟੈਲੀਕਾਲਰ) ਅਤੇ ਕੋਮਲ (ਸੀਨੀਅਰ ਕੌਂਸਲਰ), ਜੋ ਕਿ ਮੋਹਾਲੀ ਦੇ ਐਸਸੀਓ 15-16 ‘ਚ ਕੰਮ ਕਰਦੇ ਹਨ, ਨੇ ਠੱਗਿਆ।ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੇ ਏਐੱਸਆਈ ਸੁਰਿੰਦਰ ਪਾਲ ਮੁਤਾਬਕ, ਇਹ ਲੋਕ ਕਮਲਜੀਤ ਨੂੰ ਕੈਨੇਡਾ ਭੇਜਣ ਦੀ ਗਾਰੰਟੀ ਦੇ ਕੇ ਪੈਸੇ ਲੈ ਚੁੱਕੇ ਹਨ। ਹੁਣ ਪੁਲਿਸ ਨੇ ਇਨ੍ਹਾਂ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।