ਮਾਨਸਾ (ਸਟਾਫ ਰਿਪੋਰਟ): ਸਿੱਧੂ ਮੂਸੇਵਾਲਾ ਕਤਲ ਕੇਸ ਦੀ ਅੱਜ ਹੋਈ ਸੁਣਵਾਈ ਦੌਰਾਨ ਤਿੰਨ ਸਰਕਾਰੀ ਗਵਾਹ ਪੇਸ਼ ਹੋਏ, ਪਰ ਤਿੰਨ ਮੁਲਜ਼ਮਾਂ ਦੀ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਨਾ ਹੋਣ ਕਾਰਨ ਗਵਾਹੀ ਨਹੀਂ ਹੋ ਸਕੀ। ਅਦਾਲਤ ਨੇ ਹੁਣ ਅਗਲੀ ਸੁਣਵਾਈ ਲਈ 22 ਅਗਸਤ ਦੀ ਤਰੀਕ ਨਿਰਧਾਰਤ ਕੀਤੀ ਹੈ। ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਚਰਨਜੀਤ ਸਿੰਘ, ਬਲਕਰਨ ਸਿੰਘ ਤੇ ਇੱਕ ਹੋਰ ਗਵਾਹ ਅੱਜ ਪੇਸ਼ ਹੋਏ ਸਨ। ਪਰ ਮੁਲਜ਼ਮ ਦੀਪਕ ਟੀਨੂੰ, ਮਨਪ੍ਰੀਤ ਭਾਊ ਅਤੇ ਪ੍ਰਭਦੀਪ ਸਿੰਘ ਵੀਸੀ ਰਾਹੀਂ ਪੇਸ਼ ਨਹੀਂ ਹੋ ਸਕੇ, ਜਦਕਿ ਹੋਰ ਮੁਲਜ਼ਮ ਪੇਸ਼ ਹੋਏ। ਇਸੇ ਕਾਰਨ ਕਾਰਵਾਈ ਅੱਗੇ ਨਹੀਂ ਵਧ ਸਕੀ। ਇਸਦੇ ਨਾਲ ਹੀ ਬਲਕੌਰ ਸਿੰਘ ਵੀ ਅੱਜ ਅਦਾਲਤ ਵਿੱਚ ਹਾਜ਼ਰ ਨਹੀਂ ਹੋਏ।