Hulk Hogan Passes Away: ਦੁਨੀਆ ਭਰ ਵਿੱਚ ਮਸ਼ਹੂਰ ਰੈਸਲਰ ਅਤੇ WWE ਦੇ ਦਿੱਗਜ ਖਿਡਾਰੀ ਹਲਕ ਹੋਗਨ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 71 ਸਾਲ ਦੇ ਸਨ। ਹਲਕ ਹੋਗਨ ਨੇ ਵੀਰਵਾਰ, 24 ਜੁਲਾਈ 2025 ਨੂੰ ਅਮਰੀਕਾ ਦੇ ਫਲੋਰੀਡਾ ਰਾਜ ਦੇ ਕਲੀਅਰਵਾਟਰ ਸ਼ਹਿਰ ਵਿੱਚ ਆਪਣੇ ਘਰ ‘ਚ ਆਖਰੀ ਸਾਹ ਲਿਆ।ਮਿਲੀ ਜਾਣਕਾਰੀ ਮੁਤਾਬਕ, ਹਲਕ ਹੋਗਨ ਦੀ ਤਬੀਅਤ ਖਰਾਬ ਹੋਣ ‘ਤੇ ਡਾਕਟਰਾਂ ਨੂੰ ਤੁਰੰਤ ਘਰ ‘ਤੇ ਬੁਲਾਇਆ ਗਿਆ। ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ, ਪਰ ਉਨ੍ਹਾਂ ਦੀ ਜ਼ਿੰਦਗੀ ਨਹੀਂ ਬਚ ਸਕੀ।
ਹਲਕ ਹੋਗਨ – ਅਸਲੀ ਨਾਮ ਟੈਰੀ ਜੀਨ ਬੋਲੀਆ – ਦਾ ਜਨਮ 11 ਅਗਸਤ 1953 ਨੂੰ ਅਮਰੀਕਾ ਦੇ ਜਾਰਜੀਆ ਰਾਜ ਦੇ ਅਗਸਤਾ ਸ਼ਹਿਰ ‘ਚ ਹੋਇਆ ਸੀ। ਉਹ ਫਲੋਰੀਡਾ ਦੇ ਪੋਰਟ ਟੈਂਪਾ ਇਲਾਕੇ ‘ਚ ਪਲੇ ਵਧੇ। 1977 ਵਿੱਚ ਉਹ ਪੇਸ਼ੇਵਰ ਰੈਸਲਿੰਗ ਵਿੱਚ ਆਏ ਅਤੇ “Hulk Hogan” ਨਾਮ ਨਾਲ ਦੁਨੀਆ ਭਰ ਵਿੱਚ ਮਸ਼ਹੂਰ ਹੋ ਗਏ।
ਕੁਝ ਮਹੀਨੇ ਪਹਿਲਾਂ ਹੋਇਆ ਸੀ ਵੱਡਾ ਓਪਰੇਸ਼ਨ
ਜਾਣਕਾਰੀ ਅਨੁਸਾਰ, ਹਲਕ ਹੋਗਨ ਦਾ ਜੂਨ ਮਹੀਨੇ ਵਿੱਚ ਵੱਡਾ ਓਪਰੇਸ਼ਨ ਹੋਇਆ ਸੀ। ਉਸ ਸਮੇਂ ਉਨ੍ਹਾਂ ਦੀ ਪਤਨੀ Skye ਨੇ Hogan ਦੇ ਕੋਮਾ ਵਿੱਚ ਜਾਣ ਦੀਆਂ ਅਫਵਾਹਾਂ ਦਾ ਇਨਕਾਰ ਕੀਤਾ ਸੀ। ਪਰ ਓਪਰੇਸ਼ਨ ਤੋਂ ਕੁਝ ਹਫ਼ਤਿਆਂ ਬਾਅਦ ਹੀ ਹੋਗਨ ਨੇ ਦਮ ਤੋੜ ਦਿੱਤਾ।
ਰੈਸਲਿੰਗ ਕਰੀਅਰ
ਹਲਕ ਹੋਗਨ ਨੇ ਆਪਣੇ ਕਰੀਅਰ ਦੌਰਾਨ WWE ਵਿੱਚ 6 ਵਾਰੀ ਚੈਂਪੀਅਨਸ਼ਿਪ ਜਿੱਤੀ। ਉਹ 1980 ਦੇ ਦਹਾਕੇ ਵਿੱਚ WWE ਦੇ ਸਭ ਤੋਂ ਵੱਡੇ ਚਿਹਰਿਆਂ ਵਿੱਚੋਂ ਇੱਕ ਰਹੇ। ਉਹਦੀ ਪੀਲੀ ਅਤੇ ਲਾਲ ਡਰੈੱਸ ਤੇ ਜੋਸ਼ੀਲਾ ਐਟਿਟਿਊਡ, ਰੈਸਲਿੰਗ ਦੀ ਦੁਨੀਆ ਵਿਚ ਇੱਕ ਆਈਕਾਨਿਕ ਪਛਾਣ ਬਣ ਗਏ।