back to top
More
    HomePunjabਜਾਨ ਦੀ ਪਰਵਾਹ ਕੀਤੇ ਬਿਨਾਂ 11 ਜ਼ਿੰਦਗੀਆਂ ਬਚਾਈਆਂ, CM ਮਾਨ ਅਤੇ DGP...

    ਜਾਨ ਦੀ ਪਰਵਾਹ ਕੀਤੇ ਬਿਨਾਂ 11 ਜ਼ਿੰਦਗੀਆਂ ਬਚਾਈਆਂ, CM ਮਾਨ ਅਤੇ DGP ਵਲੋਂ ਬਠਿੰਡਾ ਪੁਲਿਸ ਮੁਲਾਜ਼ਮ ਸਨਮਾਨਿਤ…

    Published on

    ਬਠਿੰਡਾ (ਵਿਜੈ ਵਰਮਾ) – ਬਠਿੰਡਾ ਪੁਲਿਸ ਦੀ PCR ਟੀਮ ਨੇ ਮਨੁੱਖਤਾ ਅਤੇ ਬਹਾਦਰੀ ਦੀ ਮਿਸਾਲ ਕਾਇਮ ਕਰਦਿਆਂ ਸਰਹਿੰਦ ਨਹਿਰ ‘ਚ ਡਿੱਗੀ ਕਾਰ ‘ਚੋਂ 11 ਲੋਕਾਂ ਦੀ ਜਾਨ ਬਚਾ ਲਈ। ਇਹ ਕਾਰਨਾਮਾ 23 ਜੁਲਾਈ ਨੂੰ ਹੋਇਆ, ਜਦੋਂ ਬਹਿਮਨ ਪੁਲ ਨੇੜੇ ਰਾਹਗੀਰ ਵਲੋਂ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਇੱਕ ਕਾਰ ਨਹਿਰ ਵਿੱਚ ਡਿੱਗ ਗਈ ਹੈ। ਕਾਰ ‘ਚ 6 ਬੱਚਿਆਂ ਸਮੇਤ ਕੁੱਲ 11 ਲੋਕ ਸਵਾਰ ਸਨ।ਪੁਲਿਸ ਟੀਮ ਨੇ ਬਿਨਾਂ ਦੇਰੀ ਕੀਤੇ ਮੌਕੇ ’ਤੇ ਪਹੁੰਚ ਕੇ ਲੋਕਾਂ ਅਤੇ ਵੈਲਫੇਅਰ ਸੰਸਥਾਵਾਂ ਦੀ ਮਦਦ ਨਾਲ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਜਾਨ ਜੋਖਮ ‘ਚ ਪਾ ਕੇ ਉਨ੍ਹਾਂ ਨੇ ਇਹ ਕਾਰਨਾਮਾ ਕਰਕੇ ਸਭ ਦੀਆਂ ਦਿਲਾਂ ਵਿੱਚ ਥਾਂ ਬਣਾਈ।

    ਇਹ ਬਹਾਦਰੀ ਦਿਖਾਉਣ ਵਾਲੇ ਪੁਲਿਸ ਕਰਮਚਾਰੀ ਹਨ – ASI ਰਾਜਿੰਦਰ ਸਿੰਘ, ASI ਨਰਿੰਦਰ ਸਿੰਘ, C.C. ਜਸਵੰਤ ਸਿੰਘ ਅਤੇ ਲੇਡੀ C.C. ਹਰਪਾਲ ਕੌਰ। ਉਨ੍ਹਾਂ ਨੂੰ DGP ਗੌਰਵ ਯਾਦਵ ਵੱਲੋਂ ਕਮੈਂਡੇਸ਼ਨ ਡਿਸਕ ਅਤੇ ₹25,000 ਨਕਦ ਇਨਾਮ ਦਿੱਤਾ ਗਿਆ, ਜੋ SSP ਅਮਨੀਤ ਕੌਂਡਲ ਵੱਲੋਂ ਵਧਾਈ ਦੇਣ ਸਮੇਂ ਭੇਂਟ ਕੀਤਾ ਗਿਆ।ਇਸ ਬਚਾਅ ਕਾਰਜ ਵਿੱਚ ਸਥਾਨਕ ਸਮਾਜ ਸੇਵੀ ਸੰਸਥਾਵਾਂ ਨੇ ਵੀ ਵੱਡਾ ਯੋਗਦਾਨ ਪਾਇਆ। ਉਨ੍ਹਾਂ ਨੇ ਬੱਚਿਆਂ ਨੂੰ ਤੁਰੰਤ ਸਿਹਤ ਸਹਾਇਤਾ ਦਿੱਤੀ ਅਤੇ ਹਸਪਤਾਲ ਤੱਕ ਪਹੁੰਚਾਇਆ।ਇਹ ਮਿਸਾਲ ਸਾਨੂੰ ਦੱਸਦੀ ਹੈ ਕਿ ਜੇਕਰ ਹਰ ਕੋਈ ਆਪਣੇ ਫ਼ਰਜ਼ ਨੂੰ ਇਮਾਨਦਾਰੀ ਨਾਲ ਨਿਭਾਏ ਤਾਂ ਕਈ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ। ਪੁਲਿਸ ਦੀ ਬਹਾਦਰੀ ਸਿਰਫ਼ ਤਾਰੀਫ਼ਯੋਗ ਨਹੀਂ, ਸਗੋਂ ਸਾਰੇ ਸਮਾਜ ਲਈ ਪ੍ਰੇਰਣਾ ਹੈ।

    Latest articles

    Punjabi Singer Bir Singh Meets Akal Takht Jathedar, Offers Apology…

    Punjabi singer Bir Singh met the acting Akal Takht Jathedar, Giani Kuldeep Singh Gargaj,...

    ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ‘ਤੇ ਸਿੱਧਾ ਹਮਲਾ ਕੀਤਾ…

    ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ...

    ਸ੍ਰੀ ਦਰਬਾਰ ਸਾਹਿਬ ਨੂੰ ਮਿਲੀ ਧਮਕੀ ‘ਤੇ ਹਰਪ੍ਰੀਤ ਸੰਧੂ ਨੇ ਸਰਕਾਰਾਂ ਤੋਂ ਗੰਭੀਰ ਜਾਂਚ ਦੀ ਮੰਗ ਕੀਤੀ…

    ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਹਾਲ ਨੂੰ ਬੰਬ ਨਾਲ ਉਡਾਉਣ ਦੀ ਇੱਕ ਈਮੇਲ ਰਾਹੀਂ...

    ਕੈਨੇਡਾ ਭੇਜਣ ਦੇ ਨਾਂ ‘ਤੇ 11 ਲੱਖ ਰੁਪਏ ਦੀ ਠੱਗੀ, ਨਵਾਂਸ਼ਹਿਰ ‘ਚ ਮਾਮਲਾ ਦਰਜ…

    ਨਵਾਂਸ਼ਹਿਰ: ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਨਵਾਂਸ਼ਹਿਰ ਦੀ ਇੱਕ ਲੜਕੀ ਤੋਂ 11.05 ਲੱਖ...

    More like this