HomeਪੰਜਾਬAmritpal Singh: ਦੋ ਟੀਮਾਂ ਤਾਇਨਾਤ ਪੁਲਿਸ ਪੁਲਿਸ ਨੂੰ ਖਦਸ਼ਾ ਅੰਮ੍ਰਿਤਪਾਲ ਨੇਪਾਲ ਜਾਣ ਦੀ...

Amritpal Singh: ਦੋ ਟੀਮਾਂ ਤਾਇਨਾਤ ਪੁਲਿਸ ਪੁਲਿਸ ਨੂੰ ਖਦਸ਼ਾ ਅੰਮ੍ਰਿਤਪਾਲ ਨੇਪਾਲ ਜਾਣ ਦੀ ਕਰੇਗਾ ਕੋਸ਼ਿਸ਼     

Published on

spot_img

Amritpal Singh: ਖਾਲਿਸਤਾਨ ਸਮਰਥਕ ਅਤੇ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਸੱਤਵੇਂ ਦਿਨ ਵੀ ਪੁਲੀਸ ਦੀ ਪਕੜ ਤੋਂ ਬਾਹਰ ਹੈ। ਪੰਜਾਬ ਪੁਲਿਸ ਅਜੇ ਵੀ ਉਸ ਦੀ ਭਾਲ ਕਰ ਰਹੀ ਹੈ। ਇਸ ਦੌਰਾਨ ਕਈ ਵੱਡੇ ਖੁਲਾਸੇ ਹੋਏ, ਉਸ ਦੇ ਕਈ ਸਾਥੀ..

Amritpal Singh: ਖਾਲਿਸਤਾਨ ਸਮਰਥਕ ਅਤੇ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਸੱਤਵੇਂ ਦਿਨ ਵੀ ਪੁਲੀਸ ਦੀ ਪਕੜ ਤੋਂ ਬਾਹਰ ਹੈ। ਪੰਜਾਬ ਪੁਲਿਸ ਅਜੇ ਵੀ ਉਸ ਦੀ ਭਾਲ ਕਰ ਰਹੀ ਹੈ। ਇਸ ਦੌਰਾਨ ਕਈ ਵੱਡੇ ਖੁਲਾਸੇ ਹੋਏ, ਉਸ ਦੇ ਕਈ ਸਾਥੀ ਫੜੇ ਗਏ

ਅੰਮ੍ਰਿਤਪਾਲ ਦੇ ਠਿਕਾਨਿਆਂ ਤੋਂ ਖਾਲਿਸਤਾਨ ਦੇ 10 ਡਾਲਰ ਦੇ ਨੋਟ ਮਿਲੇ ਹਨ। ਇਹ ਬਿਲਕੁਲ ਡਾਲਰ ਤੋਂ ਨਕਲ ਕੀਤਾ ਗਿਆ ਹੈ। ਇਸ ਲਈ ਵਰਤੇ ਗਏ ਕਾਗਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦਾ ਕਾਗਜ਼ ਭਾਰਤ ਵਿੱਚ ਵੱਖ-ਵੱਖ ਥਾਵਾਂ ਤੋਂ ਜ਼ਬਤ ਕੀਤੇ ਗਏ 500 ਰੁਪਏ ਦੇ ਨਕਲੀ ਨੋਟਾਂ ਦੇ ਕਾਗਜ਼ ਨਾਲ ਮੇਲ ਖਾਂਦਾ ਹੈ।

ਨੋਟ ‘ਤੇ ਭਿੰਡਰਾਂਵਾਲਾ ਦੀ ਫੋਟੋ ਵੀ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ 20,000 ਰੁਪਏ ਦੇ ਨੋਟਾਂ ਦੀ ਪਹਿਲੀ ਖੇਪ ਪੰਜਾਬ ਪਹੁੰਚੀ ਸੀ। ਇਹ ਖੇਪ ਇਟਲੀ ਤੋਂ ਭੇਜੀ ਗਈ ਸੀ।

ਸੂਤਰਾਂ ਅਨੁਸਾਰ ਅੰਮ੍ਰਿਤਪਾਲ ਦੇ ਨੇਪਾਲ ਦੇ ਰਾਮਕੋਟ, ਟੋਖਾ ਅਤੇ ਗੋਥਾਤਰ ਨਾਲ ਸੰਪਰਕ ਹਨ। ਪੁਲਿਸ ਨੂੰ ਸ਼ੱਕ ਹੈ ਕਿ ਉਹ ਨੇਪਾਲ ਜਾਣ ਦੀ ਕੋਸ਼ਿਸ਼ ਕਰੇਗਾ। ਪੰਜਾਬ ਪੁਲਿਸ ਨੇ ਨੇਪਾਲ ਵਿੱਚ ਆਪਣੀਆਂ ਦੋ ਟੀਮਾਂ ਤਾਇਨਾਤ ਕੀਤੀਆਂ ਹਨ। ਜਦਕਿ ਉਤਰਾਖੰਡ ਵਿੱਚ ਅੰਮ੍ਰਿਤਪਾਲ ਸਿੰਘ, ਪਪਲਪ੍ਰੀਤ ਸਮੇਤ 5 ਸਾਥੀਆਂ ਦੇ ਪੋਸਟਰ ਲਾਏ ਗਏ ਹਨ।

ਇਹ ਵੀ ਪੜ੍ਹੋ : Amrit pal Singh Updates: ਅੰਮ੍ਰਿਤਪਾਲ ਦੇ ਜਲੰਧਰ ‘ਚ ਲੁਕੇ ਹੋਣ ਦਾ ਸ਼ੱਕ ਹੁਣ ਤੱਕ ਅੰਮ੍ਰਿਤਪਾਲ ਸਿੰਘ ਦੇ 114 ਸਾਥੀ ਗ੍ਰਿਫਤਾਰ

ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਭਗੌੜਾ ਐਲਾਨੇ ਜਾਣ ਤੋਂ ਬਾਅਦ ਪੁਲਿਸ ਦੀਆਂ ਟੀਮਾਂ ਉਸ ਨੂੰ ਫੜਨ ਵਿੱਚ ਲੱਗੀਆਂ ਹੋਈਆਂ ਹਨ। ਪੰਜਾਬ ਪੁਲਿਸ ਨੂੰ ਸ਼ੱਕ ਹੈ ਕਿ ਅੰਮ੍ਰਿਤਲਾਲ ਨੇਪਾਲ ਭੱਜ ਗਿਆ ਹੈ। ਜਿਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਸਰਹੱਦ ‘ਤੇ ਚੌਕਸੀ ਵਧਾ ਦਿੱਤੀ ਗਈ ਹੈ। ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੇ ਪੋਸਟਰ ਬਹਿਰਾਇਚ ਵਿੱਚ ਭਾਰਤ-ਨੇਪਾਲ ਸਰਹੱਦ ’ਤੇ ਚਿਪਕਾਏ ਗਏ ਹਨ। ਇਸ ਦੇ ਨਾਲ ਹੀ ਆਸਪਾਸ ਦੀਆਂ ਪੁਲਿਸ ਚੌਕੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ ਅਤੇ ਆਉਣ-ਜਾਣ ਵਾਲੇ ਲੋਕਾਂ ਦੀ ਸਖ਼ਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ।

ਨੇਪਾਲ ਦੀ ਸਰਹੱਦ ਨਾਲ ਲੱਗਦੇ ਆਖਰੀ ਪਿੰਡ ਮੇਲਾ ਘਾਟ ਵਿੱਚ ਨਾਕੇ ਲਗਾ ਕੇ ਚੈਕਿੰਗ ਕਰ ਰਹੇ ਝਨਕਈਆ ਥਾਣਾ ਇੰਚਾਰਜ ਰਵਿੰਦਰ ਬਿਸ਼ਟ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਲਗਾਤਾਰ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਆਉਣ ਜਾਣ ਵਾਲੇ ਹਰ ਵਾਹਨ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਵੱਖ-ਵੱਖ ਥਾਵਾਂ ‘ਤੇ ਪੋਸਟਰ ਚਿਪਕਾਏ ਗਏ ਹਨ ਅਤੇ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਕੋਈ ਵੀ ਇਨ੍ਹਾਂ ਅਪਰਾਧੀਆਂ ਨੂੰ ਕਿਸੇ ਕਿਸਮ ਦੀ ਮਦਦ ਜਾਂ ਪਨਾਹ ਨਾ ਦੇਵੇ। ਮਦਦ ਜਾਂ ਪਨਾਹ ਦੇਣ ‘ਤੇ ਉਨ੍ਹਾਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

Latest articles

ਅਮਰੀਕੀ ਮੀਡੀਆ ਦਾ ਦਾਅਵਾ ਗੈਂਗਸਟਰ ਗੋਲਡੀ ਬਰਾੜ ਦਾ ਗੋਲੀਆਂ ਮਾਰ ਕੇ ਕਤਲ?

Goldy Brar: ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਵਿੱਚ ਗੋਲਡੀ ਬਰਾੜ ਨੂੰ ਗੋਲੀਆਂ ਮਾਰ ਕੇ ਮੌਤ...

ICMR ਵਿਗਿਆਨੀ ਨੇ ਕੀਤਾ ਦਾਅਵਾ ਕੋਵਿਸ਼ੀਲਡ ਵੈਕਸੀਨ ਲਵਾਉਣ ਵਾਲੇ 10 ਲੱਖ ‘ਚੋਂ ਸਿਰਫ਼ 7 ਨੂੰ ਹੋ ਸਕਦਾ ਬਲੱਡ ਕਲੋਟਿੰਗ ਦਾ ਖਤਰਾ

ਕੋਰੋਨਾ ਵੈਕਸੀਨ ਕੋਵਿਸ਼ੀਲਡ ਨੂੰ ਲੈ ਕੇ ਭਾਰਤ ਵਿੱਚ ਫੈਲੇ ਡਰ ਵਿਚਾਲੇ ICMR ਦੇ ਇੱਕ...

1-5-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਧਨਾਸਰੀ ਮਹਲਾ ੧ ॥ ਜੀਵਾ ਤੇਰੈ ਨਾਇ ਮਨਿ ਆਨੰਦੁ ਹੈ ਜੀਉ ॥ ਸਾਚੋ ਸਾਚਾ ਨਾਉ...

ਜਾਣੋ ਕਿਵੇਂ ਕਰੀਏ ਇਸਤੇਮਾਲ ਹੁਣ ਗੂਗਲ ਦਾ AI ਟੂਲ ਸਿਖਾਏਗਾ ਫਰਾਟੇਦਾਰ ਇੰਗਲਿਸ਼ ਬੋਲਣਾ

ਤਕਨੀਕੀ ਦਿੱਗਜ ਗੂਗਲ ਅਕਸਰ ਯੂਜ਼ਰਸ ਲਈ ਨਵੇਂ ਫੀਚਰਸ ਪੇਸ਼ ਕਰਦਾ ਰਹਿੰਦਾ ਹੈ। ਅਜਿਹੇ ‘ਚ...

More like this

ਅਮਰੀਕੀ ਮੀਡੀਆ ਦਾ ਦਾਅਵਾ ਗੈਂਗਸਟਰ ਗੋਲਡੀ ਬਰਾੜ ਦਾ ਗੋਲੀਆਂ ਮਾਰ ਕੇ ਕਤਲ?

Goldy Brar: ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਵਿੱਚ ਗੋਲਡੀ ਬਰਾੜ ਨੂੰ ਗੋਲੀਆਂ ਮਾਰ ਕੇ ਮੌਤ...

ICMR ਵਿਗਿਆਨੀ ਨੇ ਕੀਤਾ ਦਾਅਵਾ ਕੋਵਿਸ਼ੀਲਡ ਵੈਕਸੀਨ ਲਵਾਉਣ ਵਾਲੇ 10 ਲੱਖ ‘ਚੋਂ ਸਿਰਫ਼ 7 ਨੂੰ ਹੋ ਸਕਦਾ ਬਲੱਡ ਕਲੋਟਿੰਗ ਦਾ ਖਤਰਾ

ਕੋਰੋਨਾ ਵੈਕਸੀਨ ਕੋਵਿਸ਼ੀਲਡ ਨੂੰ ਲੈ ਕੇ ਭਾਰਤ ਵਿੱਚ ਫੈਲੇ ਡਰ ਵਿਚਾਲੇ ICMR ਦੇ ਇੱਕ...

1-5-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਧਨਾਸਰੀ ਮਹਲਾ ੧ ॥ ਜੀਵਾ ਤੇਰੈ ਨਾਇ ਮਨਿ ਆਨੰਦੁ ਹੈ ਜੀਉ ॥ ਸਾਚੋ ਸਾਚਾ ਨਾਉ...