HomeMajhaGurdaspurਪੰਜਾਬ ਵਿਚ ਡ੍ਰੋਨ ਨਾਲ ਘੁਸਪੈਠ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ਗੁਰਦਾਸਪੁਰ ‘ਚ...

ਪੰਜਾਬ ਵਿਚ ਡ੍ਰੋਨ ਨਾਲ ਘੁਸਪੈਠ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ਗੁਰਦਾਸਪੁਰ ‘ਚ ਪਾਕਿ ਸਰਹੱਦ ‘ਤੇ ਡ੍ਰੋਨ ਮੂਵਮੈਂਟ, BSF ਨੇ ਫਾਇਰਿੰਗ ਕਰ ਭਜਾਇਆ, ਤਲਾਸ਼ੀ ‘ਚ ਹਥਿਆਰ ਬਰਾਮਦ

Published on

spot_img

ਪੰਜਾਬ ਵਿਚ ਡ੍ਰੋਨ ਨਾਲ ਘੁਸਪੈਠ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। 24 ਮਾਰਚ ਨੂੰ ਰਾਤ 2.28 ਵਜੇ ਗੁਰਦਾਸਪੁਰ ਸੈਕਟਰ ਦੇ ਮੇਟਲਾ ਖੇਤਰ ਵਿਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਪਾਕਿਸਾਤਨੀ ਡ੍ਰੋਨ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ। ਸਰਹੱਦ ‘ਤੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੇ ਡ੍ਰੋਨ ‘ਤੇ ਫਾਇਰਿੰਗ ਕਰਕੇ ਉਸ ਨੂੰ ਖਦੇੜ ਦਿੱਤਾ।

ਇਸ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਇਕ ਪੈਕੇਟ ਦੀ ਖੇਪ ਬਰਾਮਦ ਕੀਤੀ ਜਿਸ ਨੂੰ ਡ੍ਰੋਨ ਨਾਲ ਡੇਗਿਆ ਗਿਆ ਸੀ। ਇਸ ਵਿਚ 5 ਪਿਸਤੌਲਾਂ, 10 ਪਿਸਤੌਲ ਮੈਗਜ਼ੀਨ, 9 ਐੱਮਐੱਮ ਦੇ 71 ਰਾਊਂਡ ਤੇ .311 ਲਿਖੇ 20 ਗੋਲਾ-ਬਾਰੂਦ ਸਨ।

ਪੰਜਾਬ ਪੁਲਿਸ ਨੇ ਗੈਂਗਸਟਰਾਂ, ਅੱਤਵਾਦੀਆਂ ਤੇ ਤਸਕਰਾਂ ‘ਤੇ ਸ਼ਿਕੰਜਾ ਕੱਸ ਦਿੱਤਾ ਹੈ।ਇਕ ਸਾਲ ‘ਚ 26 ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਕੇ 168 ਅੱਤਵਾਦੀਆਂ ਨੂੰ ਦਬੋਚ ਕੇ ਸਲਾਖਾਂ ਪਿੱਛੇ ਪਹੁੰਚਾਇਆ ਹੈ। 162 ਗੈਂਗਸਟਰ ਮਾਡਿਊਲ ਦਾ ਪਰਦਾਫਾਸ਼ ਕਰਨ ਵਿਚ ਵੀ ਪੁਲਿਸ ਕਾਮਯਾਬ ਰਹੀ ਹੈ। ਅੱਤਵਾਦੀਆਂ ਤੋਂ ਅਤਿ ਆਧੁਨਿਕ ਹਥਿਆਰ ਵੀ ਮਿਲੇ ਹਨ। ਇਸ ਤੋਂ ਇਲਾਵਾ ਸਰਹੱਦ ਪਾਰ ਤੋਂ ਆਏ 30 ਡ੍ਰੋਨ ਵੀ ਪੁਲਿਸ ਨੇ ਹੋਰ ਸੁਰੱਖਿਆ ਏਜੰਸੀਆਂ ਦੇ ਸਹਿਯੋਗ ਨਾਲ ਡਿਗਾਏ ਹਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਸੂਬੇ ਦੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ। ਸੂਬੇ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਨਸ਼ੇ ਖਿਲਾਫ ਫੈਸਲਾਕੁੰਨ ਜੰਗ ਛੇੜੀ ਹੈ। 16 ਮਾਰਚ 2022 ਤੋਂ ਹੁਣ ਤੱਕ 13094 FIR ਦਰਜ ਕਰਕੇ 17,568 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਪੁਲਿਸ ਨੇ ਸਿਰਫ ਇਕ ਸਾਲ ਵਿਚ ਰਿਕਾਰਡ 863.9 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

Latest articles

ਅਮਰੀਕੀ ਮੀਡੀਆ ਦਾ ਦਾਅਵਾ ਗੈਂਗਸਟਰ ਗੋਲਡੀ ਬਰਾੜ ਦਾ ਗੋਲੀਆਂ ਮਾਰ ਕੇ ਕਤਲ?

Goldy Brar: ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਵਿੱਚ ਗੋਲਡੀ ਬਰਾੜ ਨੂੰ ਗੋਲੀਆਂ ਮਾਰ ਕੇ ਮੌਤ...

ICMR ਵਿਗਿਆਨੀ ਨੇ ਕੀਤਾ ਦਾਅਵਾ ਕੋਵਿਸ਼ੀਲਡ ਵੈਕਸੀਨ ਲਵਾਉਣ ਵਾਲੇ 10 ਲੱਖ ‘ਚੋਂ ਸਿਰਫ਼ 7 ਨੂੰ ਹੋ ਸਕਦਾ ਬਲੱਡ ਕਲੋਟਿੰਗ ਦਾ ਖਤਰਾ

ਕੋਰੋਨਾ ਵੈਕਸੀਨ ਕੋਵਿਸ਼ੀਲਡ ਨੂੰ ਲੈ ਕੇ ਭਾਰਤ ਵਿੱਚ ਫੈਲੇ ਡਰ ਵਿਚਾਲੇ ICMR ਦੇ ਇੱਕ...

1-5-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਧਨਾਸਰੀ ਮਹਲਾ ੧ ॥ ਜੀਵਾ ਤੇਰੈ ਨਾਇ ਮਨਿ ਆਨੰਦੁ ਹੈ ਜੀਉ ॥ ਸਾਚੋ ਸਾਚਾ ਨਾਉ...

ਜਾਣੋ ਕਿਵੇਂ ਕਰੀਏ ਇਸਤੇਮਾਲ ਹੁਣ ਗੂਗਲ ਦਾ AI ਟੂਲ ਸਿਖਾਏਗਾ ਫਰਾਟੇਦਾਰ ਇੰਗਲਿਸ਼ ਬੋਲਣਾ

ਤਕਨੀਕੀ ਦਿੱਗਜ ਗੂਗਲ ਅਕਸਰ ਯੂਜ਼ਰਸ ਲਈ ਨਵੇਂ ਫੀਚਰਸ ਪੇਸ਼ ਕਰਦਾ ਰਹਿੰਦਾ ਹੈ। ਅਜਿਹੇ ‘ਚ...

More like this