back to top
More
    Homeaboharਅਬੋਹਰ ਖ਼ਬਰ: ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਪਖਾਨੇ 'ਚੋਂ ਮਿਲੀ...

    ਅਬੋਹਰ ਖ਼ਬਰ: ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਪਖਾਨੇ ‘ਚੋਂ ਮਿਲੀ ਲਾਸ਼, ਕੋਲੋਂ ਮਿਲੀ ਸਰਿੰਜ…

    Published on

    ਅਬੋਹਰ ‘ਚ ਨਸ਼ੇ ਦੀ ਓਵਰਡੋਜ਼ ਕਾਰਨ ਦੋ ਦਿਨਾਂ ‘ਚ ਦੋ ਨੌਜਵਾਨ ਆਪਣੀ ਜਾਨ ਗਵਾ ਬੈਠੇ ਹਨ, ਜਿਸ ਕਾਰਨ ਸਥਾਨਕ ਲੋਕਾਂ ਵਿਚ ਚਿੰਤਾ ਦੀ ਲਹਿਰ ਹੈ। ਤਾਜ਼ਾ ਮਾਮਲਾ ਬੀਤੀ ਸ਼ਾਮ ਸਾਹਮਣੇ ਆਇਆ ਜਦੋਂ ਨੇਹਰੂ ਪਾਰਕ ਦੇ ਨੇੜੇ ਬਣੇ ਸਰਕਾਰੀ ਜਨਤਕ ਪਖਾਨੇ ‘ਚ ਇੱਕ ਨੌਜਵਾਨ ਦੀ ਲਾਸ਼ ਮਿਲੀ। ਮੌਕੇ ਤੋਂ ਇੱਕ ਸਰਿੰਜ ਵੀ ਮਿਲੀ, ਜੋ ਇਹ ਦਰਸਾਉਂਦੀ ਹੈ ਕਿ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ।

    ਮ੍ਰਿਤਕ ਨੌਜਵਾਨ ਅਬੋਹਰ ਦੇ 11 ਨੰਬਰ ਬਾਜ਼ਾਰ ਵਿਚ ਧਾਗਿਆਂ ਅਤੇ ਬਟਨਾਂ ਦੀ ਦੁਕਾਨ ਚਲਾਉਂਦਾ ਸੀ। ਉਸ ਦੀ ਉਮਰ ਲਗਭਗ 35 ਸਾਲ ਸੀ ਅਤੇ ਉਸ ਦਾ ਇੱਕ ਛੋਟਾ ਪੁੱਤਰ ਵੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਸ਼ਾਮ ਨੂੰ ਆਪਣੀ ਦੁਕਾਨ ਤੋਂ ਨਿਕਲਿਆ ਸੀ ਅਤੇ ਕੁਝ ਸਮੇਂ ਬਾਅਦ ਉਸ ਦੀ ਮੌਤ ਦੀ ਸੁਚਨਾ ਮਿਲੀ। ਲਾਸ਼ ਨੂੰ ਕੱਢਣ ਲਈ ਜਨਤਕ ਟਾਇਲਟ ਦਾ ਦਰਵਾਜ਼ਾ ਤੋੜਨਾ ਪਿਆ।ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਨੇ ਵੀ ਇਸ ਮਾਮਲੇ ‘ਤੇ ਸੋਸ਼ਲ ਮੀਡੀਆ ਰਾਹੀਂ ਗਹਿਰੀ ਚਿੰਤਾ ਜਤਾਈ ਹੈ। ਉਨ੍ਹਾਂ ਨੇ ਲਿਖਿਆ, “ਅੱਜ ਅਬੋਹਰ ‘ਚ ਨਸ਼ੇ ਨਾਲ ਜੁੜੀ ਹੋਰ ਇੱਕ ਮੌਤ, ਸਰਕਾਰ ਅਤੇ ਪਰਸ਼ਾਸਨ ਨੂੰ ਜਾਗਣ ਦੀ ਲੋੜ ਹੈ।”

    ਦੂਜੇ ਪਾਸੇ, ਫਾਜ਼ਿਲਕਾ ਪੁਲਿਸ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਅਬੋਹਰ ਸਿਟੀ ਦੇ ਡੀਐਸਪੀ ਸੁਖਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਮਿਲੀ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਪਹਿਚਾਣ ਲਈ ਸਰਕਾਰੀ ਹਸਪਤਾਲ ਦੇ ਮੋਰਚਰੀ ਰਖਵਾਇਆ ਗਿਆ ਹੈ।ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਵੱਲੋਂ ਟੀਕੇ ਜਾਂ ਨਸ਼ੇ ਦੀ ਸੰਭਾਵਨਾ ਬਾਰੇ ਸਿੱਧਾ ਕੋਈ ਜ਼ਿਕਰ ਨਹੀਂ ਕੀਤਾ ਗਿਆ।

    ਦੱਸਣਯੋਗ ਹੈ ਕਿ ਇਸ ਤੋਂ ਦੋ ਦਿਨ ਪਹਿਲਾਂ ਸੀਡ ਫਾਰਮ ਇਲਾਕੇ ‘ਚ ਵੀ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ, ਜਿਸਦੇ ਹੱਥ ‘ਚ ਟੀਕਾ ਮਿਲਣ ਕਾਰਨ ਉਸ ਦੀ ਮੌਤ ਵੀ ਨਸ਼ੇ ਦੀ ਓਵਰਡੋਜ਼ ਨਾਲ ਹੋਣ ਦੀ ਸੰਭਾਵਨਾ ਜਤਾਈ ਗਈ ਸੀ। ਡੀਐਸਪੀ ਦੀ ਅਗਵਾਈ ਹੇਠ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

    Latest articles

    ਲੁਧਿਆਣਾ ਵਿੱਚ ਨੌਜਵਾਨ ‘ਤੇ ਬੇਹੱਦ ਹਿੰਸਕ ਹਮਲਾ: ਇਰਾਦਾ ਕਤਲ ਦਾ ਮੁੱਖ ਗਵਾਹ ਬਣਨ ਕਾਰਨ ਸਿਰ ਵਿੱਚ ਸੱਟਾਂ, ਡੀਐਮਸੀ ਹਸਪਤਾਲ ਵਿੱਚ ਦਾਖਲ…

    ਲੁਧਿਆਣਾ – ਸ਼ਹਿਰ ਦੇ ਮੀਨਾ ਬਾਜ਼ਾਰ ਇਲਾਕੇ ਵਿੱਚ ਇੱਕ ਨੌਜਵਾਨ ‘ਤੇ ਬੇਹੱਦ ਹਿੰਸਕ ਹਮਲੇ...

    ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਹਤ : ਸਰਕਾਰੀ ਕੰਮ ਵਿੱਚ ਰੁਕਾਵਟ ਮਾਮਲੇ ‘ਚ ਸਰਕਾਰ ਨੂੰ 7 ਦਿਨ ਪਹਿਲਾਂ ਦੇਣਾ ਪਵੇਗਾ ਨੋਟਿਸ…

    ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸਰਕਾਰੀ...

    CGC ਯੂਨੀਵਰਸਿਟੀ, ਮੁਹਾਲੀ ਵੱਲੋਂ ਬਾਕਸਿੰਗ ਸਿਤਾਰੇ ਨੁਪੁਰ ਨੂੰ ਬ੍ਰਾਂਡ ਅੰਬੈਸਡਰ ਘੋਸ਼ਿਤ ਕਰਨ ਦਾ ਇਤਿਹਾਸਕ ਐਲਾਨ…

    ਮੁਹਾਲੀ : ਸੀਜੀਸੀ (ਚੰਡੀਗੜ੍ਹ ਗਰੁੱਪ ਆਫ ਕਾਲਜਜ਼) ਯੂਨੀਵਰਸਿਟੀ, ਮੁਹਾਲੀ ਨੇ ਸੋਮਵਾਰ ਨੂੰ ਇੱਕ ਮਹੱਤਵਪੂਰਨ...

    More like this

    ਲੁਧਿਆਣਾ ਵਿੱਚ ਨੌਜਵਾਨ ‘ਤੇ ਬੇਹੱਦ ਹਿੰਸਕ ਹਮਲਾ: ਇਰਾਦਾ ਕਤਲ ਦਾ ਮੁੱਖ ਗਵਾਹ ਬਣਨ ਕਾਰਨ ਸਿਰ ਵਿੱਚ ਸੱਟਾਂ, ਡੀਐਮਸੀ ਹਸਪਤਾਲ ਵਿੱਚ ਦਾਖਲ…

    ਲੁਧਿਆਣਾ – ਸ਼ਹਿਰ ਦੇ ਮੀਨਾ ਬਾਜ਼ਾਰ ਇਲਾਕੇ ਵਿੱਚ ਇੱਕ ਨੌਜਵਾਨ ‘ਤੇ ਬੇਹੱਦ ਹਿੰਸਕ ਹਮਲੇ...

    ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਹਤ : ਸਰਕਾਰੀ ਕੰਮ ਵਿੱਚ ਰੁਕਾਵਟ ਮਾਮਲੇ ‘ਚ ਸਰਕਾਰ ਨੂੰ 7 ਦਿਨ ਪਹਿਲਾਂ ਦੇਣਾ ਪਵੇਗਾ ਨੋਟਿਸ…

    ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸਰਕਾਰੀ...