ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਫਿਰ ਇੱਕ ਵਾਰ ਭਾਜਪਾ ਅਤੇ ਅਕਾਲੀ ਦਲ ਵਿਚਕਾਰ ਗਠਜੋੜ ਨੂੰ ਜ਼ਰੂਰੀ ਕਰਾਰ ਦਿੱਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਾਲਾਤ ਮੁੜ 1996 ਵਰਗੇ ਬਣ ਰਹੇ ਹਨ। ਜਿਵੇਂ ਉਸ ਵੇਲੇ ਧਾਰਮਿਕ ਸਾਂਝ ਅਤੇ ਅਮਨ ਬਣਾਈ ਰੱਖਣ ਲਈ ਦੋਵਾਂ ਪਾਰਟੀਆਂ ਇਕੱਠੀਆਂ ਹੋਈਆਂ ਸਨ, ਅਜਿਹੀ ਹੀ ਲੋੜ ਅੱਜ ਵੀ ਮਹਿਸੂਸ ਕੀਤੀ ਜਾ ਰਹੀ ਹੈ ਕਿ ਇਹ ਦੋਹਾਂ ਪਾਰਟੀਆਂ ਮੁੜ ਇਕਜੁਟ ਹੋਣ।