ਮੌੜ ਮੰਡੀ – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ, ਖ਼ੁਰਾਕ ਸਪਲਾਈ ਵਿਭਾਗ ਵੱਲੋਂ ਨੀਲੇ ਰਾਸ਼ਨ ਕਾਰਡ ਰੱਖਣ ਵਾਲੇ ਲੋੜਵੰਦ ਪਰਿਵਾਰਾਂ ਨੂੰ ਈ.ਕੇ.ਵਾਈ.ਸੀ. (e-KYC) ਕਰਵਾਉਣ ਲਈ ਸਮਝਾਇਆ ਜਾ ਰਿਹਾ ਹੈ। ਇਸ ਮੁਹਿੰਮ ਤਹਿਤ, ਵਿਭਾਗ ਦੇ ਇੰਸਪੈਕਟਰ ਖੁਸ਼ਵਿੰਦਰ ਮੰਗਲਾ ਨੇ ਲੋਕਾਂ ਦੇ ਘਰ-ਘਰ ਜਾ ਕੇ ਅਤੇ ਸ਼ਹਿਰ ਦੇ ਮੁੱਖ ਸਥਾਨਾਂ ‘ਤੇ ਕੈਂਪ ਲਗਾ ਕੇ ਲੋਕਾਂ ਨੂੰ ਜਾਣੂ ਕੀਤਾ ਕਿ ਇਹ ਕਾਰਵਾਈ ਕਿਉਂ ਜ਼ਰੂਰੀ ਹੈ।
ਉਨ੍ਹਾਂ ਦੱਸਿਆ ਕਿ ਈ.ਕੇ.ਵਾਈ.ਸੀ. ਕਰਵਾਉਣ ਨਾਲ ਰਾਸ਼ਨ ਕਾਰਡ ਅਪਡੇਟ ਹੋ ਜਾਣਗੇ ਅਤੇ ਰਾਸ਼ਨ ਲੈਣ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ। ਇਨ੍ਹਾਂ ਤੋਂ ਇਲਾਵਾ, ਇਹ ਅਪਡੇਟ ਆਯੁਸ਼ਮਾਨ ਯੋਜਨਾ ਵਰਗੀਆਂ ਸਿਹਤ ਸੇਵਾਵਾਂ ਲਈ ਵੀ ਲਾਭਕਾਰੀ ਹੈ, ਜਿਸ ਨਾਲ ਲੋੜਵੰਦ ਪਰਿਵਾਰ ਉਨ੍ਹਾਂ ਸੇਵਾਵਾਂ ਦਾ ਲਾਭ ਉਠਾ ਸਕਣਗੇ।ਉਨ੍ਹਾਂ ਸਾਰੇ ਨੀਲੇ ਕਾਰਡ ਧਾਰਕਾਂ ਨੂੰ ਅਪੀਲ ਕੀਤੀ ਕਿ ਉਹ ਈ.ਕੇ.ਵਾਈ.ਸੀ. ਜ਼ਰੂਰ ਕਰਵਾਏਂ, ਤਾਂ ਜੋ ਸਰਕਾਰੀ ਲਾਭ ਉਨ੍ਹਾਂ ਤੱਕ ਪੂਰੀ ਤਰ੍ਹਾਂ ਪਹੁੰਚ ਸਕਣ।