ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਧੱਕਾ ਲੱਗਿਆ ਹੈ। ਖਰੜ ਹਲਕੇ ਤੋਂ ਸੀਨੀਅਰ ਆਗੂ ਅਤੇ ਰੀਅਲ ਅਸਟੇਟ ਕਾਰੋਬਾਰੀ ਰਨਜੀਤ ਸਿੰਘ ਗਿੱਲ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਉਹ ਹਲਕਾ ਇੰਚਾਰਜ ਸਨ ਅਤੇ ਦੋ ਵਾਰ ਵਿਧਾਨ ਸਭਾ ਚੋਣ ਲੜ ਚੁੱਕੇ ਹਨ, ਹਾਲਾਂਕਿ ਦੋਵੇਂ ਵਾਰੀ ਹਾਰ ਗਏ।
ਗਿੱਲ ਨੂੰ ਸੁਖਬੀਰ ਬਾਦਲ ਦਾ ਕਰੀਬੀ ਮੰਨਿਆ ਜਾਂਦਾ ਸੀ। ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਹਟਾਉਣ, ਆੰਦਰੂਨੀ ਕਮੇਟੀਆਂ ਵਿੱਚ ਖੇਤਰੀ ਆਗੂਆਂ ਦੀ ਅਣਦੇਖੀ ਅਤੇ ਬਾਹਰੀ ਲੋਕਾਂ ਨੂੰ ਅਹੰਮ ਭੂਮਿਕਾਵਾਂ ਦੇਣ ਵਰਗੀਆਂ ਗੱਲਾਂ ‘ਤੇ ਅਸੰਤੋਖ ਜਤਾਇਆ। ਗਿੱਲ ਨੇ ਕਿਹਾ ਕਿ ਉਨ੍ਹਾਂ ਨੇ ਇਹ ਫੈਸਲਾ ਸਥਾਨਕ ਵਰਕਰਾਂ ਨਾਲ ਸਲਾਹ-ਮਸ਼ਵਰਾ ਕਰਕੇ ਲਿਆ ਹੈ ਅਤੇ ਹੁਣ ਉਹ ਪੂਰੀ ਤਰ੍ਹਾਂ ਅਕਾਲੀ ਦਲ ਤੋਂ ਦੂਰੀ ਬਣਾ ਰਹੇ ਹਨ।
ਉਨ੍ਹਾਂ ਦਾ ਰਾਜਨੀਤਿਕ ਸਫ਼ਰ:
ਮੂਲ ਨਿਵਾਸੀ: ਰੋਪੜ
ਸਾਬਕਾ ਸਰਪੰਚ: ਆਪਣੇ ਪਿੰਡ ਦੇ
2017: ਪਹਿਲੀ ਵਾਰ ਅਕਾਲੀ ਦਲ ਵੱਲੋਂ ਖਰੜ ਤੋਂ ਚੋਣ ਲੜੀ, ਹਾਰ ਗਏ – ਕੰਵਰ ਸੰਧੂ ਜਿੱਤੇ
2022: ਦੁਬਾਰਾ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜੀ, ਪਰ ਗਾਇਕਾ ਅਨਮੋਲ ਗਗਨ ਮਾਨ ਤੋਂ ਹਾਰ ਗਏ
ਬਾਵਜੂਦ ਹਾਰਾਂ ਦੇ, ਗਿੱਲ ਪਾਰਟੀ ਨਾਲ ਵਫ਼ਾਦਾਰ ਰਹੇ, ਪਰ ਹੁਣ ਅਸੰਤੋਖ ਕਾਰਨ ਉਨ੍ਹਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ।