ਸ਼੍ਰੀਨਗਰ: ਜੰਮੂ-ਕਸ਼ਮੀਰ ਵਿੱਚ ਇੱਕ ਅੱਤਵਾਦੀ ਮਾਮਲੇ ਸਬੰਧੀ ਪੁਲਿਸ ਵੱਲੋਂ ਵੱਡਾ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਵਿੰਗ (CIC) ਵੱਲੋਂ ਵਾਦੀ ਦੇ ਚਾਰ ਜ਼ਿਲ੍ਹਿਆਂ ਵਿੱਚ 10 ਥਾਵਾਂ ‘ਤੇ ਤਲਾਸ਼ੀ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਮੁਤਾਬਕ, ਇਹ ਕਾਰਵਾਈ ਅੱਤਵਾਦੀ ਸਲੀਪਰ ਸੈੱਲਾਂ ਅਤੇ ਭਰਤੀ ਮਾਡਿਊਲਾਂ ਨੂੰ ਬੇਨਕਾਬ ਕਰਨ ਲਈ ਕੀਤੀ ਜਾ ਰਹੀ ਹੈ। ਗੰਦਰਬਲ ‘ਚ 6, ਬਡਗਾਮ ‘ਚ 2, ਅਤੇ ਪੁਲਵਾਮਾ ਤੇ ਸ੍ਰੀਨਗਰ ਵਿੱਚ ਇੱਕ-ਇੱਕ ਥਾਂ ‘ਤੇ ਇਹ ਤਲਾਸ਼ੀ ਮੁਹਿੰਮ ਚੱਲ ਰਹੀ ਹੈ।ਸੁਰੱਖਿਆ ਏਜੰਸੀਆਂ ਵੱਲੋਂ ਆਲ੍ਹਣੇ ਤੋੜਨ ਅਤੇ ਭਰਤੀ ਚੇਨ ਨੂੰ ਨਸ਼ਟ ਕਰਨ ਲਈ ਇਹ ਵੱਡੀ ਤਕਨੀਕੀ ਕਾਰਵਾਈ ਮੰਨੀ ਜਾ ਰਹੀ ਹੈ।