ਅੰਮ੍ਰਿਤਸਰ – ਸ੍ਰੀ ਹਰਿਮੰਦਰ ਸਾਹਿਬ (ਦਰਬਾਰ ਸਾਹਿਬ) ਨੂੰ ਇੱਕ ਵਾਰ ਫਿਰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਧਮਕੀ 24 ਘੰਟਿਆਂ ‘ਚ ਦੂਜੀ ਵਾਰ ਈਮੇਲ ਰਾਹੀਂ ਭੇਜੀ ਗਈ ਹੈ। ਨਵੀਂ ਈਮੇਲ ਵਿੱਚ ਲਿਖਿਆ ਗਿਆ ਕਿ “ਪਾਈਪਾਂ ਵਿੱਚ RDX ਭਰਿਆ ਹੋਇਆ ਹੈ।ਧਮਕੀ ਮਿਲਦੇ ਹੀ ਸੁਰੱਖਿਆ ਏਜੰਸੀਆਂ ਜਲਦੀ ਐਕਸ਼ਨ ‘ਚ ਆ ਗਈਆਂ। ਬੀਐਸਐਫ ਵੱਲੋਂ ਦਰਬਾਰ ਸਾਹਿਬ ਕੰਪਲੈਕਸ ‘ਚ ਵੱਡਾ ਸਰਚ ਓਪਰੇਸ਼ਨ ਚਲਾਇਆ ਗਿਆ, ਜਦਕਿ ਬੰਬ ਨਿਰੋਧਕ ਟੀਮ ਨੇ ਇਲਾਕੇ ਦੀ ਪੂਰੀ ਤਲਾਸ਼ੀ ਲਾਈ।
ਇਸ ਦੇ ਨਾਲ SGPC ਨੇ ਵੀ ਆਪਣੀ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੰਦਰ ਸਥਾਨ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ।ਇਸ ਤਰ੍ਹਾਂ ਦੀਆਂ ਲਗਾਤਾਰ ਧਮਕੀਆਂ ਸੂਬੇ ਦੀ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਕਰ ਰਹੀਆਂ ਹਨ। ਹਾਲਾਂਕਿ ਪੁਲਿਸ ਅਤੇ ਹੋਰ ਸੁਰੱਖਿਆ ਬਲ ਦਰਬਾਰ ਸਾਹਿਬ ‘ਚ ਪੂਰੀ ਚੌਕਸੀ ਵਰਤ ਰਹੇ ਹਨ।