ਚੰਡੀਗੜ੍ਹ ਦੇ DRDO ਦਫ਼ਤਰ ‘ਚ ਉਸ ਸਮੇਂ ਦਹਿਸਤ ਦਾ ਮਾਹੌਲ ਬਣ ਗਿਆ, ਜਦੋਂ ਇਮਾਰਤ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ। ਇਸ ਖ਼ਬਰ ਤੋਂ ਬਾਅਦ ਸਾਰੇ ਕਰਮਚਾਰੀ ਘਬਰਾਹਟ ‘ਚ ਆ ਗਏ ਅਤੇ ਜਗ੍ਹਾ-ਜਗ੍ਹਾ ਹਲਚਲ ਦਿਖਾਈ ਦਿੱਤੀ।ਸੂਚਨਾ ਮਿਲਣ ਦੇ ਨਾਲ ਹੀ ਚੰਡੀਗੜ੍ਹ ਪੁਲਿਸ, ਫੌਜ ਅਤੇ ਬੰਬ ਸਕੁਆਡ ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ। ਇਮਾਰਤ ਦੀ ਤਲਾਸ਼ੀ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਬੁਲਾ ਲਈਆਂ ਗਈਆਂ ਹਨ।ਫਿਲਹਾਲ ਪੁਰੀ ਇਮਾਰਤ ਦੀ ਜਾਂਚ ਚੱਲ ਰਹੀ ਹੈ ਅਤੇ ਆਲੇ-ਦੁਆਲੇ ਦੇ ਲੋਕ ਵੀ ਕਾਫੀ ਡਰੇ ਹੋਏ ਹਨ।
