ਅਹਿਮਦਾਬਾਦ ‘ਚ ਏਅਰ ਇੰਡੀਆਂ ਦੇ ਜਹਾਜ਼ ਹਾਦਸੇ ਦੇ ਜ਼ਖਮ ਅਜੇ ਤਕ ਚੰਗੀ ਤਰ੍ਹਾਂ ਸੁੱਕੇ ਵੀ ਨਹੀਂ ਸਨ ਕਿ ਅੱਜ ਫਿਰ ਇਕ ਜਹਾਜ਼ ਕ੍ਰੈਸ਼ ਹੋ ਗਿਆ। ਜਿਸ ਕਾਰਨ ਜਹਾਜ਼ ਵਿੱਚ ਸਵਾਰ ਸਾਰੇ ਸਵਾਰਾਂ ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।
ਰਾਜਸਥਾਨ ਦੇ ਚੁਰੂ ਵਿੱਚ ਭਾਰਤੀ ਹਵਾਈ ਸੈਨਾ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਇਹ ਇੱਕ ਜੈਗੁਆਰ ਲੜਾਕੂ ਜਹਾਜ਼ ਹੈ। ਇਸ ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ। ਲੜਾਕੂ ਜਹਾਜ਼ ਵਰਗਾ ਮਲਬਾ ਮੌਕੇ ‘ਤੇ ਖਿੰਡਿਆ ਹੋਇਆ ਹੈ।
ਚੁਰੂ ਦੇ ਐਸਪੀ ਜੈ ਯਾਦਵ ਨੇ ਦੱਸਿਆ ਕਿ ਜਹਾਜ਼ ਰਾਜਲਦੇਸਰ ਥਾਣਾ ਖੇਤਰ ਦੇ ਭਾਨੂਡਾ ਪਿੰਡ ਵਿੱਚ ਹਾਦਸਾਗ੍ਰਸਤ ਹੋਇਆ। ਇਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਰਾਜਲਦੇਸਰ ਪੁਲਿਸ ਨੂੰ ਮੌਕੇ ‘ਤੇ ਭੇਜਿਆ ਗਿਆ ਹੈ। ਮਲਬੇ ਦੇ ਨੇੜੇ ਬੁਰੀ ਤਰ੍ਹਾਂ ਵਿਗੜੀਆਂ ਲਾਸ਼ਾਂ ਦੇ ਟੁਕੜੇ ਮਿਲੇ ਹਨ।
ਘਟਨਾ ਤੋਂ ਬਾਅਦ, ਰਾਜਲਦੇਸਰ ਪੁਲਿਸ ਸਟੇਸ਼ਨ ਤੋਂ ਇੱਕ ਟੀਮ ਨੂੰ ਤੁਰੰਤ ਮੌਕੇ ‘ਤੇ ਭੇਜਿਆ ਗਿਆ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਇਹ ਭਾਰਤੀ ਹਵਾਈ ਸੈਨਾ ਦਾ ਜੈਗੁਆਰ ਜਹਾਜ਼ ਸੀ। ਜਹਾਜ਼ ਇੱਕ ਛੋਟੀ ਸੜਕ ਦੇ ਨਾਲ ਖੇਤਾਂ ਵਿੱਚ ਡਿੱਗਿਆ ਅਤੇ ਖੇਤਾਂ ਵਿੱਚ ਵੀ ਅੱਗ ਲੱਗ ਗਈ। ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪਾਇਲਟ ਦੀ ਲਾਸ਼ ਜਹਾਜ਼ ਦੇ ਮਲਬੇ ਵਿੱਚੋਂ ਮਿਲੀ ਹੈ।ਚੁਰੂ ਦੇ ਰਤਨਗੜ੍ਹ ਇਲਾਕੇ ਵਿੱਚ ਦੁਪਹਿਰ ਲਗਭਗ 12:40 ਵਜੇ ਭਾਰਤੀ ਹਵਾਈ ਸੈਨਾ ਦਾ ਜੈਗੁਆਰ ਜਹਾਜ਼ ਹਾਦਸਾਗ੍ਰਸਤ ਹੋ ਗਿਆ।