back to top
More
    HomeHimachalਭਾਖੜਾ ਨਹਿਰ ਵਿਚੋਂ ਪਾਣੀ ਲੀਕ, ਨੇੜਲੇ ਪਿੰਡਾਂ ਲਈ ਵੱਡਾ ਖਤਰਾ…

    ਭਾਖੜਾ ਨਹਿਰ ਵਿਚੋਂ ਪਾਣੀ ਲੀਕ, ਨੇੜਲੇ ਪਿੰਡਾਂ ਲਈ ਵੱਡਾ ਖਤਰਾ…

    Published on

    ਸੰਗਰੂਰ ਦੇ ਖਨੌਰੀ ਅਤੇ ਇਸਦੇ ਨਾਲ ਲੱਗਦੇ ਇਲਾਕਿਆਂ ਉਤੇ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਹੈ। ਸੂਚਨਾ ਮੁਤਾਬਿਕ ਪਤਾ ਚਲਿਆ ਹੈ ਕਿ ਭਾਖੜਾ ਨਹਿਰ ਵਿੱਚੋਂ ਪਾਣੀ ਲੀਕ ਹੋ ਰਿਹਾ ਹੈ। ਭਾਖੜਾ ਨਹਿਰ ਵਿੱਚੋਂ ਪਾਣੀ ਬਹੁਤ ਤੇਜੀ ਨਾਲ ਲੀਕ ਹੋ ਕੇ ਥਲੇ ਘੱਗਰ ਦਰਿਆ ਵਿੱਚ ਡਿੱਗ ਰਿਹਾ ਹੈ।ਸੰਗਰੂਰ ਦੇ ਖਨੌਰੀ ਇਲਾਕੇ ਵਿੱਚ ਘੱਗਰ ਦਰਿਆ ਦੇ ਉਪਰੋਂ ਲੰਘ ਰਹੀ ਭਾਖੜਾ ਨਹਿਰ ਦੇ ਪੁਲ ਹੇਠੋਂ ਪਾਣੀ ਲੀਕ ਹੋ ਰਿਹਾ ਹੈ।ਇਹ ਲੀਕਜ ਇੱਕ ਬਹੁਤ ਵੱਡਾ ਖ਼ਤਰਾ ਬਣ ਸਕਦੀ ਹੈ, ਕਿਉਂਕਿ ਘੱਗਰ ਦਰਿਆ ਵਿੱਚ ਵੀ ਮੀਂਹ ਦੇ ਮੌਸਮ ਕਾਰਨ ਪਾਣੀ ਦੀ ਮਾਤਰਾ ਲਗਾਤਾਰ ਵੱਧ ਰਹੀ ਹੈ।

    ਭਾਖੜਾ ਨਹਿਰ, ਹਿਮਾਚਲ ਤੋਂ ਚੱਲ ਕੇ ਪੰਜਾਬ, ਹਰਿਆਣਾ ਦੇ ਵਿੱਚੋ ਹੋ ਕੇ ਰਾਜਸਥਾਨ ਤੱਕ ਜਾਂਦੀ ਹੈ। ਇਹ ਨਾ ਸਿਰਫ਼ ਪੰਜਾਬ ਦੀ ਸਿੰਚਾਈ ਲਈ ਜਰੂਰੀ ਹੈ, ਸਗੋਂ ਦੱਖਣੀ ਰਾਜਾਂ ਲਈ ਵੀ ਇਹ ਵੱਡਾ ਸਰੋਤ ਹੈ।

    ਇਸ ਨਹਿਰ ਵਿੱਚ ਪਾਣੀ ਦਾ ਬਹਾਅ ਬਹੁਤ ਤੇਜ਼ ਹੈ। ਜਿਸ ਕਰਕੇ ਭਾਖੜਾ ਪੁਲ ਹੇਠੋਂ ਹੋ ਰਹੀ ਲੀਕਜ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਰੂਪ ਲੈ ਸਕਦੀ ਹੈ। ਸਥਾਨਕ ਪ੍ਰਸ਼ਾਸਨ ਨੇ ਇਸ ਨੂੰ ਮੰਦੇ ਨਜ਼ਰ ਰੱਖਦੇ ਹੋਏ ਚਿਤਾਵਨੀ ਦਿੱਤੀ ਹੈ। ਘੱਗਰ ਵਿੱਚ ਵਧਦੇ ਪਾਣੀ ਦੇ ਦਬਾਅ ਅਤੇ ਲੀਕਜ ਕਾਰਨ ਪੁਲ ਨੂੰ ਨੁਕਸਾਨ ਹੋ ਸਕਦਾ ਹੈ।

    Latest articles

    ਜਲੰਧਰ ਵਿੱਚ ਦੀਵਾਲੀ ਦੀ ਰਾਤ ਨੌਜਵਾਨ ਦੀ ਹੱਤਿਆ, ਪੁਲਿਸ ਕਰ ਰਹੀ ਜਾਂਚ…

    ਜਲੰਧਰ: ਰਾਮਾ ਮੰਡੀ ਥਾਣਾ ਖੇਤਰ ਵਿੱਚ ਦੀਵਾਲੀ ਦੀ ਰਾਤ ਇੱਕ 21 ਸਾਲਾ ਨੌਜਵਾਨ ਦੀ...

    ਚਮਨ ਸਰਹੱਦ ‘ਤੇ ਜੰਗਬੰਦੀ ਤੋਂ ਬਾਅਦ ਮੁੜ ਸ਼ੁਰੂ ਹੋਈ ਕੰਟੇਨਰ ਅਤੇ ਪਰਿਵਾਰਾਂ ਦੀ ਆਵਾਜਾਈ…

    ਕਰਾਚੀ: ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਚਮਨ ਸਰਹੱਦ ਹਫ਼ਤਿਆਂ ਦੀ ਜੰਗਬੰਦੀ ਅਤੇ ਹਿੰਸਕ ਘਟਨਾਵਾਂ ਤੋਂ...

    ਫਿਰੋਜ਼ਪੁਰ ‘ਚ ਰਾਸ਼ਟਰੀ ਪੁਲਿਸ ਯਾਦਗਾਰ ਦਿਵਸ ਮਨਾਇਆ ਗਿਆ — ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ, ਸ਼ਹੀਦ ਜਵਾਨਾਂ ਦੀ ਕੁਰਬਾਨੀ ਸਦਾ ਰਹੇਗੀ ਯਾਦ…

    ਫਿਰੋਜ਼ਪੁਰ: ਫਿਰੋਜ਼ਪੁਰ ਛਾਵਨੀ ਸਥਿਤ ਪੁਲਿਸ ਲਾਈਨ 'ਚ ਅੱਜ ਸ਼ਹੀਦ ਹੋਏ ਪੁਲਿਸ ਜਵਾਨਾਂ ਦੀ ਯਾਦ...

    More like this