Homeਦੇਸ਼ਹੁਣ ਤੱਕ 21 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ, 64 ਹਜ਼ਾਰ ਤੋਂ...

ਹੁਣ ਤੱਕ 21 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ, 64 ਹਜ਼ਾਰ ਤੋਂ ਵੱਧ ਜ਼ਖਮੀ ਤੁਰਕੀ ‘ਚ ਭੂਚਾਲ ਨਾਲ ਹਾਲਾਤ ਹੋਏ ਬਦਤਰ

Published on

spot_img

ਤੁਰਕੀ ਤੇ ਸੀਰੀਆ ਵਿੱਚ ਭੂਚਾਲ ਨਾਲ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ। ਹੁਣ ਤੱਕ 21 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਖਮੀਆਂ ਦੀ ਗਿਣਤੀ 64 ਹਜ਼ਾਰ ਦੇ ਕਰੀਬ ਹੋ ਗਈ ਹੈ। ਤੁਰਕੀ ਵਿੱਚ 14,351 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ 35 ਹਜ਼ਾਰ ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਉੱਥੇ ਹੀ ਸੀਰੀਆ ਵਿੱਚ 3162 ਲੋਕ ਮਾਰੇ ਗਏ ਤੇ 4 ਹਜ਼ਾਰ ਤੋਂ ਜ਼ਿਆਦਾ ਜ਼ਖਮੀ ਹਨ। ਸੀਰੀਆ ਵਿੱਚ ਮਾਰੇ ਗਏ ਲੋਕਾਂ ਨੂੰ ਦਫਨਾਉਣ ਦੇ ਲਈ ਸਮੂਹਿਕ ਕਬਰਾਂ ਬਣਾਈਆਂ ਜਾ ਰਹੀਆਂ ਹਨ।

ਭੂਚਾਲ ਦੇ ਚੱਲਦਿਆਂ ਤੁਰਕੀ ਅੰਟਾਕਿਆ, ਸਨਲਿਓਰਫ਼ਾ ਤੇ ਸੀਰੀਆ ਦਾ ਅਲੇਪੋ ਸ਼ਹਿਰ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਚੁੱਕੇ ਹਨ। ਇੱਥੇ ਪਾਣੀ ਤੇ ਬਿਜਲੀ ਦੀ ਸਪਲਾਈ ਵੀ ਬੰਦ ਹੈ। ਲੋਕ ਸ਼ੇਲਟਰ ਹੋਮਸ ਵਿੱਚ ਰਹਿਣ ਨੂੰ ਮਜ਼ਬੂਰ ਹਨ। ਇੱਥੇ ਖਾਣ ਦੀਆਂ ਚੀਜ਼ਾਂ ਨਹੀਂ ਮਿਲ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਦਦ ਤਾਂ ਮਿਲ ਰਹੀ ਹੈ, ਪਰ ਉਹ ਬਹੁਤ ਘੱਟ ਹੈ। ਐਪੀਸੈਂਟਰ ਵਾਲੇ ਗਾਜ਼ਿਆਟੇਪ ਸ਼ਹਿਰ ਦੇ ਲੋਕਾਂ ਦਾ ਕਹਿਣਾ ਹੈ ਕਿ ਤਬਾਹੀ ਦੇ 12 ਘੰਟਿਆਂ ਬਾਅਦ ਵੀ ਉਨ੍ਹਾਂ ਤੱਕ ਮਦਦ ਨਹੀਂ ਪਹੁੰਚੀ ਸੀ। ਹਾਲਾਂਕਿ 95 ਤੋਂ ਵੱਧ ਦੇਸ਼ਾਂ ਨੇ ਮਦਦ ਭੇਜੀ ਹੈ।

ਇਹ ਵੀ ਪੜ੍ਹੋ : ਤੁਰਕੀਏ ਵਿੱਚ ਭੂਚਾਲ ਦੇ ਤਿੰਨ ਝਟਕਿਆਂ ਨੇ ਤਬਾਹੀ ਮਚਾ ਦਿੱਤੀ, ਹਜ਼ਾਰਾਂ ਲੋਕ ਮਲਬੇ ‘ਚ ਦੱਬੇ ਮੌਤਾਂ ਦੀ ਗਿਣਤੀ 4000 ਤੋਂ ਪਾਰ

ਇਸੇ ਵਿਚਾਲੇ ਭਾਰਤ ਦੀ ਰੈਸਕਿਊ ਟੀਮ ਨੇ ਤੁਰਕੀ ਦੇ ਨੂਰਦਗੀ ਸ਼ਹਿਰ ਵਿੱਚ ਇੱਕ 6 ਸਾਲ ਦੀ ਬੱਚੀ ਨੂੰ ਰੈਸਕਿਊ ਕੀਤਾ ਹੈ। ਹੋਮ ਮਿਨਿਸਟਰੀ ਦੇ ਬੁਲਾਰੇ ਨੇ ਟਵੀਟ ਕਰ ਲਿਖਿਆ ਕਿ ਅਪਰੇਸ਼ਨ ਡਾਸ ਦੇ ਤਹਿਤ ਤੁਰਕੀ ਪਹੁੰਚੀ। ਜਿੱਥੇ NDRF ਨੇ ਇੱਕ ਬੱਚੀ ਨੂੰ ਰੈਸਕਿਊ ਕੀਤਾ ਹੈ। ਨੂਰਦਗੀ ਦੇ ਆਸ-ਪਾਸ ਮੁੱਖ ਸੜਕਾਂ ‘ਤੇ ਪੁੱਲ ਢਹਿ ਗਏ ਹਨ ਤੇ ਭੂਚਾਲ ਵਿੱਚ ਮਸਜਿਦ ਦੇ ਗੁਬੰਦ ਜ਼ਮੀਨ ‘ਤੇ ਡਿੱਗ ਗਏ।

Latest articles

ਝਾਰਖੰਡ ‘ਚ 35 ਕਰੋੜ ਕੈਸ਼ ਮਿਲਣ ਮਗਰੋਂ ED ਦਾ ਐਕਸ਼ਨ, ਹੁਣ ਮੰਤਰੀ ਦੀ ਗ੍ਰਿਫਤਾਰੀ… ਪਹਿਲਾਂ PA, ਫਿਰ ਨੌਕਰ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੁੱਧਵਾਰ ਨੂੰ ਕਾਂਗਰਸ ਨੇਤਾ ਅਤੇ ਝਾਰਖੰਡ ਦੇ ਪੇਂਡੂ ਵਿਕਾਸ ਮੰਤਰੀ...

10 ਗੱਡੀਆਂ ਸ.ੜ ਕੇ ਸੁ.ਆਹ , ਪਠਾਨਕੋਟ ਦੇ ਪੁਰਾਣੇ ਸਦਰ ਥਾਣੇ ‘ਚ ਲੱਗੀ ਭਿਆਨਕ ਅੱਗ

ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਦੇ ਪੁਰਾਣੇ ਸਦਰ ਥਾਣੇ ਵਿੱਚ ਅਚਾਨਕ ਅੱਗ ਲੱਗਣ ਕਾਰਨ ਹਫੜਾ-ਦਫੜੀ...

ਭਾਰਤ ਸਣੇ ਕਈ ਦੇਸ਼ਾਂ ਦੇ ਯੂਜ਼ਰਸ ਹੋ ਰਹੇ ਪਰੇਸ਼ਾਨ ਤੜਕਸਾਰ ਡਾਊਨ ਹੋਏ Facebook ਤੇ Instagram!

ਮਸ਼ਹੂਰ ਸੋਸ਼ਲ ਮੀਡੀਆ ਹੈਂਡਲ ਫੇਸਬੁੱਕ ਅਤੇ ਇੰਸਟਾਗ੍ਰਾਮ ਕੁਝ ਯੂਜ਼ਰਸ ਲਈ ਡਾਊਨ ਹੋ ਗਏ ਹਨ।...

ਮਹਾਰਾਸ਼ਟਰ ਦੇ ਨਾਂਦੇੜ ‘ਚ IT ਦਾ ਛਾਪਾ, 14 ਕਰੋੜ ਕੈਸ਼, 170 ਕਰੋੜ ਦੀ ਜਾਇਦਾਦ ਬਰਾਮਦ , 8 ਕਿਲੋ ਸੋਨਾ…

ਮਹਾਰਾਸ਼ਟਰ ਦੇ ਨਾਂਦੇੜ ‘ਚ ਆਮਦਨ ਕਰ ਵਿਭਾਗ ਨੇ ਵੱਡੀ ਕਾਰਵਾਈ ਕਰਦੇ ਹੋਏ ਕਰੋੜਾਂ ਰੁਪਏ...

More like this