Homeਦੇਸ਼RBI Repo Rate Hike: ਅਪ੍ਰੈਲ 'ਚ ਫਿਰ ਵਧੇਗੀ ਰੈਪੋ ਰੇਟ! ਵਿਆਜ ਦਰ...

RBI Repo Rate Hike: ਅਪ੍ਰੈਲ ‘ਚ ਫਿਰ ਵਧੇਗੀ ਰੈਪੋ ਰੇਟ! ਵਿਆਜ ਦਰ ਵਧਾ ਕੇ ਨਹੀਂ ਰੁਕੇਗੀ RBI

Published on

spot_img

Repo Rate: ਮਹਿੰਗਾਈ ਨੂੰ ਕੰਟਰੋਲ ਕਰਨ ਲਈ ਕੇਂਦਰੀ ਬੈਂਕ ਮਈ 2022 ਤੋਂ ਹੁਣ ਤੱਕ ਛੇ ਵਾਰ ਰੈਪੋ ਦਰ ਵਧਾ ਚੁੱਕਾ ਹੈ। ਬੁੱਧਵਾਰ ਨੂੰ ਆਰਬੀਆਈ ਗਵਰਨਰ ਵੱਲੋਂ ਆਉਣ ਵਾਲੇ ਸਮੇਂ ਵਿੱਚ ਨਰਮ ਰੁਖ਼ ਅਪਣਾਉਣ ਦਾ ਸੰਕੇਤ ਦਿੱਤਾ ਗਿਆ।

Repo Rate Hike: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਬੁੱਧਵਾਰ ਨੂੰ ਰੈਪੋ ਰੇਟ ਵਿੱਚ 25 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਹੈ। ਇਸ ਵਾਧੇ ਨਾਲ ਰੈਪੋ ਦਰ 6.25 ਫੀਸਦੀ ਤੋਂ ਵਧ ਕੇ 6.5 ਫੀਸਦੀ ਹੋ ਗਈ ਹੈ। ਮਹਿੰਗਾਈ ਨੂੰ ਕੰਟਰੋਲ ਕਰਨ ਲਈ ਕੇਂਦਰੀ ਬੈਂਕ ਮਈ 2022 ਤੋਂ ਹੁਣ ਤੱਕ ਛੇ ਵਾਰ ਰੈਪੋ ਦਰ ਵਧਾ ਚੁੱਕਾ ਹੈ। ਬੁੱਧਵਾਰ ਨੂੰ ਆਰਬੀਆਈ ਗਵਰਨਰ ਵੱਲੋਂ ਆਉਣ ਵਾਲੇ ਸਮੇਂ ਵਿੱਚ ਨਰਮ ਰੁਖ਼ ਅਪਣਾਉਣ ਦਾ ਸੰਕੇਤ ਦਿੱਤਾ ਗਿਆ ਪਰ ਮਾਹਿਰਾਂ ਦਾ ਮੰਨਣਾ ਹੈ ਕਿ ਰੈਪੋ ਰੇਟ ਵਧਾਉਣ ਦੇ ਰੁਖ ‘ਤੇ ਚੱਲ ਰਿਹਾ ਆਰਬੀਆਈ ਅਪ੍ਰੈਲ ‘ਚ ਪ੍ਰਸਤਾਵਿਤ ਅਗਲੇ MPC ‘ਚ ਵੀ ਇਸ ‘ਚ 0.25 ਫੀਸਦੀ ਦਾ ਵਾਧਾ ਕਰ ਸਕਦਾ ਹੈ।

ਮਹਿੰਗਾਈ ਨੂੰ ਕੰਟਰੋਲ ਕਰਨ ਦੇ ਯਤਨ

HDFC ਬੈਂਕ ਦੇ ਮੁੱਖ ਅਰਥ ਸ਼ਾਸਤਰੀ ਅਭੀਕ ਬਰੂਆ ਨੇ ਕਿਹਾ ਕਿ ਅਪ੍ਰੈਲ ‘ਚ ਹੋਣ ਵਾਲੀ MPC ਦੌਰਾਨ ਰੈਪੋ ਰੇਟ ‘ਚ 0.25 ਫੀਸਦੀ ਦਾ ਵਾਧਾ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਰਿਜ਼ਰਵ ਬੈਂਕ ਮਹਿੰਗਾਈ ਨੂੰ ਕੰਟਰੋਲ ਕਰਨ ਦਾ ਆਪਣਾ ਰੁਖ਼ ਬਰਕਰਾਰ ਰੱਖਦਾ ਜਾਪਦਾ ਹੈ। ਬਰੂਆ ਨੇ ਕਿਹਾ, “ਆਉਣ ਵਾਲੇ ਮਹੀਨਿਆਂ ਵਿੱਚ ਸਮੁੱਚੀ ਮਹਿੰਗਾਈ ਦਰ ਮੱਧਮ ਹੋਣ ਦੇ ਬਾਵਜੂਦ, ਕੋਰ ਮਹਿੰਗਾਈ ਜਾਰੀ ਰਹਿ ਸਕਦੀ ਹੈ।” ਇਸ ਨੂੰ ਕੰਟਰੋਲ ਕਰਨ ਲਈ ਆਰਬੀਆਈ ਰੈਪੋ ਰੇਟ ਵਧਾ ਸਕਦਾ ਹੈ।

ਇਹ ਵੀ ਪੜ੍ਹੋ : ਭਾਰਤੀ ਰਿਜ਼ਰਵ ਬੈਂਕ (RBI) ਦੀ ਮੋਨੇਟਰੀ ਪਾਲਿਸੀ ਮੀਟਿੰਗ ਅੱਜ ਤੋਂ ਸ਼ੁਰੂ, ਵਿਆਜ ਦਰ ‘ਚ 0.25% ਵਾਧੇ ਦਾ ਹੋ ਸਕਦੈ ਐਲਾਨ

ਆਰਬੀਆਈ ਵੱਲੋਂ ਬੁੱਧਵਾਰ ਨੂੰ ਰੈਪੋ ਦਰ ਵਿੱਚ ਵਾਧਾ ਕੀਤੇ ਜਾਣ ਤੋਂ ਬਾਅਦ ਐਕਿਊਟ ਰੇਟਿੰਗਜ਼ ਦੀ ਮੁੱਖ ਵਿਸ਼ਲੇਸ਼ਣ ਅਧਿਕਾਰੀ ਸੁਮਨ ਚੌਧਰੀ ਦਾ ਮੰਨਣਾ ਹੈ ਕਿ ਰੈਪੋ ਦਰ ਵਿੱਚ ਵਾਧੇ ਨੂੰ ਰੋਕਣ ਦੇ ਕੋਈ ਸੰਕੇਤ ਨਜ਼ਰ ਨਹੀਂ ਆ ਰਹੇ ਹਨ। ਹਾਲਾਂਕਿ ਇੰਡੀਆ ਰੇਟਿੰਗ ਦੇ ਮੁੱਖ ਅਰਥ ਸ਼ਾਸਤਰੀ ਸੁਨੀਲ ਸਿਨਹਾ ਨੇ ਉਮੀਦ ਜਤਾਈ ਹੈ ਕਿ ਆਰਬੀਆਈ ਹੁਣ ਰੈਪੋ ਰੇਟ ਨਹੀਂ ਵਧਾਏਗਾ ਪਰ ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰੀ ਬੈਂਕ ਇਸ ਨੂੰ ਘਟਾਉਣ ਬਾਰੇ ਬਿਲਕੁਲ ਨਹੀਂ ਸੋਚੇਗਾ। ਐਸਬੀਆਈ ਦੇ ਸਮੂਹ ਮੁੱਖ ਅਰਥ ਸ਼ਾਸਤਰੀ ਸੌਮਿਆ ਕਾਂਤੀ ਘੋਸ਼ ਨੇ ਕਿਹਾ ਕਿ ਆਰਬੀਆਈ ਲਈ ਫੈਡਰਲ ਰਿਜ਼ਰਵ ਦੇ ਪ੍ਰਭਾਵ ਤੋਂ ਬਾਹਰ ਨਿਕਲਣਾ ਜ਼ਰੂਰੀ ਹੈ।

Latest articles

Elvish Yadav Case: ED ਨੇ ਮਨੀ ਲਾਂਡਰਿੰਗ ਮਾਮਲੇ ‘ਚ FIR ਕੀਤੀ ਦਰਜ ਐਲਵਿਸ਼ ਯਾਦਵ ਨੂੰ ਫਿਰ ਮੁਸੀਬਤਾਂ ਨੇ ਘੇਰਿਆ!

Elvish Yadav Case: ਬਿੱਗ ਬੌਸ ਓਟੀਟੀ 2 ਦੇ ਵਿਜੇਤਾ ਅਤੇ ਯੂਟਿਊਬਰ ਐਲਵਿਸ਼ ਯਾਦਵ ਦੀਆਂ...

ਮਸ਼ਹੂਰ ਗਾਇਕ ਮਨਕੀਰਤ ਔਲਖ ਨੇ ਸੋਸ਼ਲ ਮੀਡਿਆ ‘ਤੇ ਸਾਂਝੀ ਕੀਤੀ ਤਸਵੀਰ Mankirt Aulakh ਦੇ ਘਰ ਆਇਆ ਨੰਨ੍ਹਾ ਮਹਿਮਾਨ

ਮਸ਼ਹੂਰ ਗਾਇਕ ਮਨਕੀਰਤ ਔਲਖ ਦੇ ਘਰ ਇਕ ਵਾਰ ਫਿਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ।...

ਦੁਬਈ ਤੋਂ ਬਾਅਦ ਹੁਣ ਸਾਊਦੀ ਅਰਬ ‘ਚ ਤਬਾ.ਹੀ ਵਾਲਾ ਮੀਂਹ, ਡਿੱਗ ਗਈ ਮਸਜਿਦ ਦੀ ਛੱਤ, ਵੀਡੀਓ ਵਾਇਰਲ

ਦੁਬਈ ਤੋਂ ਬਾਅਦ ਹੁਣ ਸਾਊਦੀ ਅਰਬ ‘ਚ ਵੀ ਮੀਂਹ ਨੇ ਤਬਾਹੀ ਮਚਾਈ ਹੈ। ਪਿਛਲੇ...

3-5-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸੋਰਠਿ ਮਹਲਾ ੫ ਘਰੁ ੧ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ...

More like this