HomeਕਾਰੋਬਾਰBugatti Chiron Profilee: 350 ਏਕੜ ਜ਼ਮੀਨ ਦੇ ਬਰਾਬਰ ਕੀਮਤ ਬਣੀ ਦੁਨੀਆ ਦੀ...

Bugatti Chiron Profilee: 350 ਏਕੜ ਜ਼ਮੀਨ ਦੇ ਬਰਾਬਰ ਕੀਮਤ ਬਣੀ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ

Published on

spot_img

ਬੁਗਾਟੀ ਨੇ ਆਪਣੀ ਲਾਸਟ ਪਿਓਰਲੀ ਗੈਸ-ਪਾਵਰਡ ਸੁਪਰ ਕਾਰ ਨੂੰ ਬੁੱਧਵਾਰ ਨੂੰ ਪੈਰਿਸ ਦੀ ਇੱਕ ਨਿਲਾਮੀ ‘ਚ 10 ਮਿਲੀਅਨ ਡਾਲਰ ‘ਚ ਵੇਚਿਆ। ਇਸ ਕਾਰ ਨੇ ਦੁਨੀਆ ‘ਚ ਸਭ ਤੋਂ ਜ਼ਿਆਦਾ ਬੋਲੀ ਵਾਲੀ ਕਾਰ ਬਣਨ ਦਾ ਰਿਕਾਰਡ ਬਣਾਇਆ ਹੈ।

Bugatti Chiron Profilee : ਭਾਰਤ ‘ਚ ਬਹੁਤ ਸਾਰੀਆਂ ਕਾਰ ਕੰਪਨੀਆਂ ਹਨ, ਜਿਨ੍ਹਾਂ ਕੋਲ ਬਹੁਤ ਸਾਰੇ ਕਾਰ ਮਾਡਲ ਹਨ। ਤੁਸੀਂ ਕੁਝ ਲੱਖ ਰੁਪਏ ‘ਚ ਬਹੁਤ ਵਧੀਆ ਕਾਰ ਖਰੀਦ ਸਕਦੇ ਹੋ। ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਕਿਹੜੀ ਹੈ? ਕਾਰ ਕੰਪਨੀ ਬੁਗਾਟੀ ਨੇ ਨਿਲਾਮੀ ‘ਚ ਆਪਣੀ ਇਕ ਖ਼ਾਸ ਕਾਰ ਵੇਚੀ, ਜਿਸ ਨੂੰ ਕਰੀਬ 87 ਕਰੋੜ ਰੁਪਏ ‘ਚ ਖਰੀਦਿਆ ਗਿਆ। ਇਸ ਨਾਲ ਇਹ ਵਿਕਣ ਵਾਲੀ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਬਣ ਗਈ ਹੈ। ਪੰਜਾਬ ‘ਚ 300 ਤੋਂ 400 ਏਕੜ ਜ਼ਮੀਨ 87 ਕਰੋੜ ਰੁਪਏ ‘ਚ ਖਰੀਦੀ ਜਾ ਸਕਦੀ ਹੈ।

ਬੁਗਾਟੀ ਨੇ ਆਪਣੀ ਲਾਸਟ ਪਿਓਰਲੀ ਗੈਸ-ਪਾਵਰਡ ਸੁਪਰ ਕਾਰ ਨੂੰ ਬੁੱਧਵਾਰ ਨੂੰ ਪੈਰਿਸ ਦੀ ਇੱਕ ਨਿਲਾਮੀ ‘ਚ 10 ਮਿਲੀਅਨ ਡਾਲਰ (87 ਕਰੋੜ ਰੁਪਏ ਤੋਂ ਵੱਧ) ‘ਚ ਵੇਚਿਆ। ਇਸ ਕਾਰ ਨੇ ਦੁਨੀਆ ‘ਚ ਸਭ ਤੋਂ ਜ਼ਿਆਦਾ ਬੋਲੀ ਵਾਲੀ ਕਾਰ ਬਣਨ ਦਾ ਰਿਕਾਰਡ ਬਣਾਇਆ ਹੈ। CNN ਬਿਜ਼ਨੈੱਸ ਦੀ ਰਿਪੋਰਟ ਮੁਤਾਬਕ ਇੱਕ ਸਪੈਸ਼ਲ ਡਿਵੈਪਲਡ ਮਾਡਲ (ਜਿਸ ਨੂੰ ਕਦੇ ਵੇਚਣ ਦਾ ਇਰਾਦਾ ਨਹੀਂ ਸੀ) ਹੈ ਬੁਗਾਟੀ ਚਿਰੋਨ ਪ੍ਰੋਫਾਈਲ, ਜੋ ਆਪਣੀ ਤਰ੍ਹਾਂ ਦੀ ਇਕੱਲੀ ਕਾਰ ਹੈ। ਇਸ ਨੂੰ ਆਰ.ਐਮ. ਪੈਰਿਸ ਕਲੈਕਟਰ ਕਾਰ ਨਿਲਾਮੀ ‘ਚ 9.5 ਮਿਲੀਅਨ ਡਾਲਰ ਦੀ ਬੋਲੀ ‘ਚ ਵੇਚਿਆ ਗਿਆ ਸੀ। ਨਿਲਾਮੀ ਘਰ ਨੂੰ ਅਦਾ ਕੀਤੀ ਜਾਣ ਵਾਲੀ ਫੀਸ ਦੇ ਨਾਲ ਅੰਤਮ ਵਿਕਰੀ ਕੀਮਤ ਲਗਭਗ 10.7 ਮਿਲੀਅਨ ਡਾਲਰ ਸੀ।

ਇਸ ਕਾਰ ਦੀ ਕੀਮਤ ਲਈ 4.5 ਮਿਲੀਅਨ ਡਾਲਰ ਤੋਂ 6 ਮਿਲੀਅਨ ਡਾਲਰ ਦੇ ਵਿਚਕਾਰ ਬੋਲੀ ਲੱਗਣ ਦੀ ਉਮੀਦ ਸੀ, ਪਰ ਜਿਹੜੇ ਰੇਟ ‘ਤੇ ਇਹ ਵਿਕੀ, ਉਸ ਤੋਂ ਇਸ ਦਾ ਸੇਲਿੰਗ ਪ੍ਰਾਈਜ਼ ਬਹੁਤ ਜ਼ਿਆਦਾ ਸੀ। ਕੁਲੈਕਟਰ ਕਾਰ ਬਾਜ਼ਾਰ ‘ਤੇ ਨਜ਼ਰ ਰੱਖਣ ਵਾਲੀ ਕੰਪਨੀ ਹੈਗਰਟੀ ਮੁਤਾਬਕ 8 ਅੰਕਾਂ ਦੀ ਕੀਮਤ ਨੇ ਪਿਛਲੀ ਨਿਲਾਮੀਆਂ ‘ਚ ਵੇਚੀਆਂ ਗਈਆਂ ਕਾਰਾਂ ਦੀ ਦਰ ਨੂੰ ਮਾਤ ਦਿੱਤੀ ਹੈ।

ਧਿਆਨ ਰਹੇ ਕਿ ਇਹ ਕਿਸੇ ਵੀ ਨਿਲਾਮੀ ‘ਚ ਸਭ ਤੋਂ ਵੱਧ ਰੇਟ ‘ਤੇ ਵਿਕਣ ਵਾਲੀ ਕਾਰ ਹੈ। ਇਸ ਤੋਂ ਪਹਿਲਾਂ ਨਿਲਾਮੀ ‘ਚ ਵਿਕਣ ਵਾਲੀ ਨਵੀਂ ਕਾਰ ਦਾ ਪਿਛਲਾ ਰਿਕਾਰਡ ਫਰਾਰੀ ਲਾਫੇਰਾਰੀ ਅਪਰਟਾ ਕੋਲ ਸੀ, ਜੋ ਇੱਕ ਓਪਨ-ਟਾਪ ਹਾਈਬ੍ਰਿਡ ਸੁਪਰਕਾਰ ਸੀ। ਉਸ ਨੂੰ 8.3 ਮਿਲੀਅਨ ਯੂਰੋ ‘ਚ ਖਰੀਦਿਆ ਗਿਆ ਸੀ, ਜੋ ਅੱਜ ਦੀ ਐਕਸਚੇਂਜ ਦਰ ‘ਤੇ ਲਗਭਗ 9 ਮਿਲੀਅਨ ਡਾਲਰ ਬਣਦੀ ਹੈ। ਇਹ ਸਾਲ 2017 ‘ਚ ਵੇਚੀ ਗਈ ਸੀ। ਉਹ ਕਾਰ ਵੀ ਆਰਐਮ ਸੋਥਬੀ ਦੀ ਨਿਲਾਮੀ ‘ਚ ਵੇਚੀ ਗਈ ਸੀ। ਉਸ ਵਿਕਰੀ ਦਾ ਪੈਸਾ ਚੈਰਿਟੀ ‘ਚ ਚਲਿਆ ਗਿਆ ਸੀ।

ਬੁਗਾਟੀ ਮੁਤਾਬਕ ਜ਼ੀਰੋ ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਜਾਂ 62 ਮੀਲ ਪ੍ਰਤੀ ਘੰਟਾ ਦੀ ਰਫਤਾਰ ਸਿਰਫ਼ 2.3 ਸਕਿੰਟਾਂ ‘ਚ ਫੜਨ ਵਾਲੀ ਪ੍ਰੋਫਾਇਲੀ ਸਭ ਤੋਂ ਤੇਜ਼ ਚਿਰੋਨ ਮਾਡਲ ਹੈ। ਇਹ 5.5 ਸੈਕਿੰਡ ‘ਚ 200 kmph ਜਾਂ 124 mph ਦੀ ਰਫਤਾਰ ਫੜ ਸਕਦਾ ਹੈ। ਇਹ ਕਾਰ 236 mph ਦੀ ਸਪੀਡ ‘ਤੇ ਪਹੁੰਚ ਸਕਦੀ ਹੈ। ਇਸ ‘ਚ ਪਿਊਰ ਸਪੋਰਟ ਨਾਲੋਂ ਹਾਈ ਟਾਪ ਸਪੀਡ ਵੀ ਹੈ। ਹਾਲਾਂਕਿ ਕੁਝ ਕਾਰਾਂ 300 ਮੀਲ ਪ੍ਰਤੀ ਘੰਟਾ ਦੀ ਰਫਤਾਰ ਤੱਕ ਪਹੁੰਚ ਸਕਦੀਆਂ ਹਨ।

ਇਹ ਵੀ ਪੜ੍ਹੋ : Upcoming Cars in 2023: ਦੇਖੋ ਪੂਰੀ ਲਿਸਟ ਨਵੇਂ ਸਾਲ ‘ਚ ਭਾਰਤੀ ਬਾਜ਼ਾਰ ‘ਚ ਦਸਤਕ ਦੇਣਗੀਆਂ 1 ਨਹੀਂ, 2 ਨਹੀਂ, 3 ਨਹੀਂ ਸਗੋਂ 24 ਕਾਰਾਂ

ਫ੍ਰੈਂਚ ਅਲਟਰਾ-ਲਗਜ਼ਰੀ ਕਾਰ ਨਿਰਮਾਤਾ ਨੇ ਪਹਿਲਾਂ ਸੰਕੇਤ ਦਿੱਤਾ ਸੀ ਕਿ ਕੰਵਰਟਿਬਲ W16 ਮਿਸਟ੍ਰਲ, ਜੋ ਕਿ ਪਿਛਲੇ ਅਗਸਤ ‘ਚ ਸਾਹਮਣੇ ਆਈ ਸੀ, ਇਸ ਦਾ ਲਾਸਟ ਗੈਸ ਪਾਵਰਡ ਮਾਡਲ ਹੋਵੇਗਾ। ਇਨ੍ਹਾਂ ਵਿੱਚੋਂ ਸਿਰਫ਼ 99 ਕਾਰਾਂ ਨੂੰ ਘੱਟੋ-ਘੱਟ 5 ਮਿਲੀਅਨ ਡਾਲਰ ਦੀ ਲਾਗਤ ਨਾਲ ਬਣਾਇਆ ਜਾਵੇਗਾ। ਬੁਗਾਟੀ ਦੀ ਮੂਲ ਕੰਪਨੀ ਬੁਗਾਟੀ ਰਿਮੇਕ ਦੇ ਮੁੱਖ ਕਾਰਜਕਾਰੀ ਮੇਟ ਰਿਮੈਕ ਨੇ ਕਿਹਾ ਹੈ ਕਿ ਬੁਗਾਟੀ ਦਾ ਅਗਲਾ ਹਾਈ ਪਰਫਾਰਮੈਂਸ ਮਾਡਲ ਇੱਕ ਵੱਖਰੀ ਕਿਸਮ ਦੇ ਗੈਸ ਇੰਜਣ ਨਾਲ ਪਲੱਗ-ਇਨ ਹਾਈਬ੍ਰਿਡ ਹੋਵੇਗਾ।

Latest articles

Ministry of External Affairs Export Ban: ਪਾਬੰਦੀ ਦੇ ਬਾਵਜੂਦ ਵੀ ਇਨ੍ਹਾਂ ਦੋਵੇਂ ਦੇਸ਼ਾਂ ਨੂੰ ਭੇਜੇ ਜਾਣਗੇ ਚੌਲ ਅਤੇ ਪਿਆਜ਼

Ministry of External Affairs: ਚੌਲਾਂ ਅਤੇ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਰੋਕਣ ਲਈ ਭਾਰਤ...

20-5-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸਲੋਕੁ ਮਃ ੪ ॥ ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥ ਅੰਦਰਿ...

ਜਾਣੋ ਕੀਮਤ ਅਤੇ ਫੀਚਰਸ TVS Apache ਬਾਈਕ ਦਾ ਬਲੈਕ ਐਡੀਸ਼ਨ ਹੋਇਆ ਲਾਂਚ,

TVS ਮੋਟਰ ਕੰਪਨੀ ਨੇ ਆਪਣੀ ਬਾਈਕ ਨੂੰ ਨਵੇਂ ਰੂਪ ਨਾਲ ਬਾਜ਼ਾਰ ‘ਚ ਉਤਾਰਿਆ ਹੈ।...

ਇਨ੍ਹਾਂ 4 ਰਾਸ਼ੀਆਂ ਦੀ ਚਮਕੇਗੀ ਕਿਸਮਤ ਮਈ ਦੇ ਅੰਤ ‘ਚ ਗੁਰੂ ਗ੍ਰਹਿ ਨਾਲ ਮਿਲ ਕੇ ਬਣਨਗੇ 3 ਰਾਜਯੋਗ,

ਜੋਤਿਸ਼ ਸ਼ਾਸਤਰ ਦੇ ਅਨੁਸਾਰ, 31 ਮਈ ਦੀ ਰਾਤ ਨੂੰ, ਬੁਧ ਬ੍ਰਿਸ਼ਭ ਵਿੱਚ ਪ੍ਰਵੇਸ਼ ਕਰੇਗਾ,...

More like this

Ministry of External Affairs Export Ban: ਪਾਬੰਦੀ ਦੇ ਬਾਵਜੂਦ ਵੀ ਇਨ੍ਹਾਂ ਦੋਵੇਂ ਦੇਸ਼ਾਂ ਨੂੰ ਭੇਜੇ ਜਾਣਗੇ ਚੌਲ ਅਤੇ ਪਿਆਜ਼

Ministry of External Affairs: ਚੌਲਾਂ ਅਤੇ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਰੋਕਣ ਲਈ ਭਾਰਤ...

20-5-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸਲੋਕੁ ਮਃ ੪ ॥ ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥ ਅੰਦਰਿ...

ਜਾਣੋ ਕੀਮਤ ਅਤੇ ਫੀਚਰਸ TVS Apache ਬਾਈਕ ਦਾ ਬਲੈਕ ਐਡੀਸ਼ਨ ਹੋਇਆ ਲਾਂਚ,

TVS ਮੋਟਰ ਕੰਪਨੀ ਨੇ ਆਪਣੀ ਬਾਈਕ ਨੂੰ ਨਵੇਂ ਰੂਪ ਨਾਲ ਬਾਜ਼ਾਰ ‘ਚ ਉਤਾਰਿਆ ਹੈ।...