Homeਦੇਸ਼Indian Railways: ਇੰਨੇ ਕਰੋੜ ਦੀ ਹੋਈ ਡੀਲ ਜਾਣੋ ਖਾਸੀਅਤ 1200 ਇਲੈਕਟ੍ਰਿਕ ਰੇਲਾਂ...

Indian Railways: ਇੰਨੇ ਕਰੋੜ ਦੀ ਹੋਈ ਡੀਲ ਜਾਣੋ ਖਾਸੀਅਤ 1200 ਇਲੈਕਟ੍ਰਿਕ ਰੇਲਾਂ ਬਣਾਏਗੀ ਇਹ ਕੰਪਨੀ !

Published on

spot_img

Electric Rail: ਕੰਪਨੀ ਨੇ ਭਾਰਤੀ ਰੇਲਵੇ ਨਾਲ 26,000 ਕਰੋੜ ਰੁਪਏ ਦੀ ਡੀਲ ਪੂਰੀ ਕੀਤੀ ਹੈ। ਆਓ ਜਾਣਦੇ ਹਾਂ ਕਿ ਇਲੈਕਟ੍ਰਿਕ ਰੇਲ ਇੰਜਣ ਨੂੰ ਕਿਸ ਰਫਤਾਰ ਨਾਲ ਚਲਾਇਆ ਜਾਵੇਗਾ।

Indian Railway Electric Train:  ਭਾਰਤੀ ਰੇਲਵੇ ਆਪਣੀ ਟੈਕਨਾਲੋਜੀ ‘ਚ ਬਦਲਾਅ ਕਰਨ ਦੇ ਨਾਲ-ਨਾਲ ਨਵੀਂ ਤਕਨੀਕ ਨੂੰ ਸ਼ਾਮਲ ਕਰ ਰਿਹਾ ਹੈ। ਰੇਲਗੱਡੀਆਂ ਤੋਂ ਲੈ ਕੇ ਰੇਲਵੇ ਸਟੇਸ਼ਨਾਂ ਨੂੰ ਆਧੁਨਿਕਤਾ ਨਾਲ ਜੋੜਿਆ ਜਾ ਰਿਹਾ ਹੈ। ਵੰਦੇ ਭਾਰਤ ਐਕਸਪ੍ਰੈਸ ਟਰੇਨ ਤੋਂ ਲੈ ਕੇ ਬੁਲੇਟ ਟਰੇਨ ਇਸ ਦੀ ਇੱਕ ਉਦਾਹਰਣ ਹੈ। ਇਸ ਦੇ ਨਾਲ ਹੀ ਰੇਲਵੇ ਨੇ ਇਲੈਕਟ੍ਰਿਕ ਲੋਕੋਮੋਟਿਵ ਬਣਾਉਣ ਲਈ ਇਕ ਕੰਪਨੀ ਨਾਲ ਸਮਝੌਤਾ ਕੀਤਾ ਹੈ। ਇਹ ਡੀਲ 26 ਹਜ਼ਾਰ ਕਰੋੜ ਰੁਪਏ ‘ਚ ਹੋਈ ਹੈ।

ਰੇਲਵੇ ਦੀ ਇਹ ਡੀਲ ਸੀਮੇਂਸ ਇੰਡੀਆ ਨਾਲ ਕੀਤੀ ਗਈ ਹੈ, ਜੋ ਰੇਲਵੇ ਲਈ 1200 ਰੇਲ ਇੰਜਣ ਬਣਾਏਗੀ। ਹਾਲਾਂਕਿ ਇਨ੍ਹਾਂ ਇੰਜਣਾਂ ਦੀ ਵਰਤੋਂ ਮਾਲ ਗੱਡੀਆਂ ਲਈ ਕੀਤੀ ਜਾਵੇਗੀ। ਕੰਪਨੀ ਨੇ ਇਹ ਜਾਣਕਾਰੀ 16 ਜਨਵਰੀ ਯਾਨੀ ਸੋਮਵਾਰ ਨੂੰ ਦਿੱਤੀ ਹੈ। ਕੰਪਨੀ ਵੱਲੋਂ ਦਿੱਤੇ ਗਏ ਬਿਆਨ ‘ਚ ਕਿਹਾ ਗਿਆ ਹੈ ਕਿ 9,000 ਹਾਰਸ ਪਾਵਰ ਦੇ 1200 ਰੇਲ ਇੰਜਣ ਬਣਾਉਣ ਲਈ ਰੇਲਵੇ ਮੰਤਰਾਲੇ ਨਾਲ ਇਕਰਾਰਨਾਮਾ ਕੀਤਾ ਗਿਆ ਹੈ। ਇਹ ਭਾਰਤ ‘ਚ ਮਿਲਿਆ ਸਭ ਤੋਂ ਵੱਡਾ ਆਰਡਰ ਹੈ।

11 ਸਾਲਾਂ ਵਿੱਚ ਇੰਜਣ ਹੋਵੇਗਾ ਤਿਆਰ

ਕੰਪਨੀ ਨੇ ਕਿਹਾ ਕਿ ਇਲੈਕਟ੍ਰਿਕ ਰੇਲ ਇੰਜਣ ਅਗਲੇ 11 ਸਾਲਾਂ ‘ਚ ਤਿਆਰ ਹੋ ਜਾਵੇਗਾ। ਇਸ ਦੇ ਨਾਲ ਹੀ ਕੰਟਰੈਕਟ ਵਿੱਚ 35 ਸਾਲਾਂ ਤੱਕ ਰੱਖ-ਰਖਾਅ ਦੀ ਜ਼ਿੰਮੇਵਾਰੀ ਲਈ ਗਈ ਹੈ। ਸੀਮੇਂਸ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਸੁਨੀਲ ਮਾਥੁਰ ਨੇ ਕਿਹਾ ਕਿ ਇਸ ਦਾ ਨਿਰਮਾਣ ਸੀਮੇਂਸ ਮੋਬਿਲਿਟੀ ਤਕਨੀਕ ਦੀ ਵਰਤੋਂ ਕਰਕੇ ਕੀਤਾ ਜਾਵੇਗਾ।

ਕਿੱਥੇ ਬਣਾਏ ਜਾਣਗੇ ਇਲੈਕਟ੍ਰਿਕ ਇੰਜਣ

ਕੰਪਨੀ ਨੇ ਆਪਣੇ ਬਿਆਨ ‘ਚ ਦੱਸਿਆ ਹੈ ਕਿ ਇਲੈਕਟ੍ਰਿਕ ਇੰਜਣਾਂ ਨੂੰ ਗੁਜਰਾਤ ਦੇ ਦਾਹੋਦ ‘ਚ ਸਥਿਤ ਭਾਰਤੀ ਰੇਲਵੇ ਦੀ ਫੈਕਟਰੀ ‘ਚ ਅਸੈਂਬਲ ਕੀਤਾ ਜਾਵੇਗਾ। ਡੀਲ ਦੀ ਕੁੱਲ ਕੀਮਤ 26,000 ਕਰੋੜ ਰੁਪਏ ਹੈ। ਇਸ ‘ਚ ਟੈਕਸ ਅਤੇ ਪ੍ਰਾਈਸ ਵੈਰੀਏਸ਼ਨ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਇਨ੍ਹਾਂ ਇੰਜਣਾਂ ਦਾ ਰੱਖ-ਰਖਾਅ ਵਿਸ਼ਾਖਾਪਟਨਮ, ਖੜਕਪੁਰ, ਰਾਏਪੁਰ ਅਤੇ ਪੁਣੇ ਸਥਿਤ ਰੇਲਵੇ ਡਿਪੂਆਂ ‘ਤੇ ਕੀਤਾ ਜਾਵੇਗਾ। ਇਨ੍ਹਾਂ ਦੀ ਅਸੈਂਬਲੀ ਅਤੇ ਰੱਖ-ਰਖਾਅ ਦਾ ਕੰਮ ਭਾਰਤੀ ਰੇਲਵੇ ਦੇ ਕਰਮਚਾਰੀਆਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ।

ਕਿੰਨੀ ਤੇਜ਼ੀ ਨਾਲ ਚੱਲੇਗਾ ਇਹ ਰੇਲ ਇੰਜਣ

ਇਹ ਆਧੁਨਿਕ ਇੰਜਣ ਮਾਲ ਦੀ ਢੋਆ-ਢੁਆਈ ਲਈ ਵਰਤੇ ਜਾਣਗੇ। ਇਸ ਨੂੰ 4500 ਟਨ ਭਾਰ ਦੇ ਨਾਲ 120 ਕਿਲੋਮੀਟਰ ਦੀ ਰਫਤਾਰ ਨਾਲ ਦੌੜਨ ਲਈ ਤਿਆਰ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ 800 ਮਿਲੀਅਨ ਟਨ ਤੋਂ ਜ਼ਿਆਦਾ ਕਾਰਬਨ ਡਰਾਈ ਆਕਸਾਈਡ ਦੀ ਬਚਤ ਹੋਵੇਗੀ।

Latest articles

Elvish Yadav Case: ED ਨੇ ਮਨੀ ਲਾਂਡਰਿੰਗ ਮਾਮਲੇ ‘ਚ FIR ਕੀਤੀ ਦਰਜ ਐਲਵਿਸ਼ ਯਾਦਵ ਨੂੰ ਫਿਰ ਮੁਸੀਬਤਾਂ ਨੇ ਘੇਰਿਆ!

Elvish Yadav Case: ਬਿੱਗ ਬੌਸ ਓਟੀਟੀ 2 ਦੇ ਵਿਜੇਤਾ ਅਤੇ ਯੂਟਿਊਬਰ ਐਲਵਿਸ਼ ਯਾਦਵ ਦੀਆਂ...

ਮਸ਼ਹੂਰ ਗਾਇਕ ਮਨਕੀਰਤ ਔਲਖ ਨੇ ਸੋਸ਼ਲ ਮੀਡਿਆ ‘ਤੇ ਸਾਂਝੀ ਕੀਤੀ ਤਸਵੀਰ Mankirt Aulakh ਦੇ ਘਰ ਆਇਆ ਨੰਨ੍ਹਾ ਮਹਿਮਾਨ

ਮਸ਼ਹੂਰ ਗਾਇਕ ਮਨਕੀਰਤ ਔਲਖ ਦੇ ਘਰ ਇਕ ਵਾਰ ਫਿਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ।...

ਦੁਬਈ ਤੋਂ ਬਾਅਦ ਹੁਣ ਸਾਊਦੀ ਅਰਬ ‘ਚ ਤਬਾ.ਹੀ ਵਾਲਾ ਮੀਂਹ, ਡਿੱਗ ਗਈ ਮਸਜਿਦ ਦੀ ਛੱਤ, ਵੀਡੀਓ ਵਾਇਰਲ

ਦੁਬਈ ਤੋਂ ਬਾਅਦ ਹੁਣ ਸਾਊਦੀ ਅਰਬ ‘ਚ ਵੀ ਮੀਂਹ ਨੇ ਤਬਾਹੀ ਮਚਾਈ ਹੈ। ਪਿਛਲੇ...

3-5-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸੋਰਠਿ ਮਹਲਾ ੫ ਘਰੁ ੧ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ...

More like this