HomeUncategorizedਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਪੰਜਾਬ ਵਜ਼ਾਰਤ ਦੀ ਬੈਠਕ...

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਪੰਜਾਬ ਵਜ਼ਾਰਤ ਦੀ ਬੈਠਕ ਖਤਮ ਹੋ ਗਈ ਹੈ|ਕਈ ਅਹਿਮ ਫੈਸਲਿਆਂ ‘ਤੇ ਲੱਗੀ ਮੋਹਰ

Published on

spot_img

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਪੰਜਾਬ ਵਜ਼ਾਰਤ ਦੀ ਬੈਠਕ ਖਤਮ ਹੋ ਗਈ ਹੈ। ਇਸ ਮੀਟਿੰਗ ਵਿਚ ਕਈ ਅਹਿਮ ਫੈਸਲਿਆਂ ‘ਤੇ ਮੋਹਰ ਲੱਗੀ ਹੈ। ਮੀਟਿੰਗ ਵਿਚ ਮੰਤਰੀ ਮੰਡਲ ਦੇ ਸਾਰੇ ਮੈਂਬਰ ਮੌਜੂਦ ਰਹੇ ਤੇ ਕਈ ਮੁੱਦਿਆਂ ‘ਤੇ ਚਰਚਾ ਕੀਤੀ ਗਈ।

ਮੀਟਿੰਗ ਵਿਚ ਲਏ ਗਏ ਫੈਸਲਿਆਂ ਬਾਰੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪ੍ਰੈਸ ਕਾਰਫਰੰਸ ਕਰਦਿਆਂ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਮਿਲਕਫ਼ੈਡ ਵਿਚ 500 ਤੋਂ ਜਿਆਦਾ ਖ਼ਾਲੀ ਅਸਾਮੀਆਂ ਨੂੰ ਭਰਿਆ ਜਾਵੇਗਾ। ਇਸ ਤੋਂ ਇਲਾਵਾ ਕਰੀਬ 150 ਮੁਲਾਜ਼ਮਾਂ ਦੀ ਪੰਜਾਬ ਸਕੱਤਰੇਤ ਵਿੱਚ ਭਰਤੀ ਕੀਤੀ ਜਾਵੇਗੀ। ਮੀਟਿੰਗ ਵਿਚ ਪੰਜਾਬ ਡਾਇਰਟੋਰੇਟ ਹਾਇਰ ਐਜੂਕੇਸ਼ਨ ਦਾ ਨਾਂ ਬਦਲ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਵੇਰਕਾ ਮਿਲਕ ਪਲਾਂਟ ਵਿਚ ਨਵੀਆਂ ਭਰਤੀਆਂ ਕੀਤੀਆਂ ਜਾਣਗੀਆਂ। ਗਰੁੱਪ ਸੀ ਤੇ ਗਰੁੱਪ ਡੀ ਪੋਸਟਾਂ ਦੀ ਭਰਤੀ ਹੋਵੇਗੀ। ਇਹ ਆਸਾਮੀਆਂ ਪਿਛਲੇ ਲਗਭਗ 5 ਸਾਲ ਤੋਂ ਖਾਲੀ ਪਈਆਂ ਹਨ। ਸਕੂਲਾਂ ਬਾਰੇ ਅਹਿਮ ਫੈਸਲਾ ਲੈਂਦਿਆਂ ਮਾਨ ਸਰਕਾਰ ਨੇ ਕਿਹਾ ਕਿ ਸਕੂਲਾਂ ਵਿਚ ਸਫਾਈ ਤੇ ਸੁਰੱਖਿਆ ਲਈ 33 ਕਰੋੜ ਰੁਪਏ ਜਾਰੀ ਕੀਤੇ ਜਾਣਗੇ।

ਇਹ ਵੀ ਪੜ੍ਹੋ : 18 ਹਜ਼ਾਰ ਕਰਮਚਾਰੀਆਂ ਦੀਆਂ ਨੌਕਰੀਆਂ ‘ਤੇ ਲਟਕੀ ਤਲਵਾਰ ! Amazon ‘ਚ ਹੋ ਸਕਦੀ ਹੈ ਛਾਂਟੀ

ਪੰਜਾਬ ਵਿਚ ਪਹਿਲੀ ਵਾਰ ਸਫਾਈ ਸੇਵਕ ਤੇ ਚੌਕੀਦਾਰ ਨਿਯੁਕਤ ਕੀਤੇ ਜਾਣਗੇ। ਇਸ ਲਈ ਸਕੂਲ ਮੈਨੇਜਮੈਂਟ ਦੇ ਪੱਧਰ ‘ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਅਧਿਆਪਕਾਂ ਤੋਂ ਸਿਰਫ ਟੀਚਿੰਗ ਦਾ ਕੰਮ ਲਿਆ ਜਾਵੇਗਾ। ਉੁਨ੍ਹਾਂ ਸਪੱਸ਼ਟ ਕੀਤਾ ਕਿ ਇਹ ਭਰਤੀ ਬੈਕ ਡੋਰ ਐਂਟਰੀ ਨਹੀਂ ਸਗੋਂ ਪਾਰਦਰਸ਼ਤਾ ਨਾਲ ਕੀਤੀ ਜਾਵੇਗੀ।

ਸਕਰੈਪਿੰਗ ਪਾਲਿਸੀ ਅਧੀਨ ਨਵੀਆਂ ਗੱਡੀਆਂ ਦਾ ਰਜਿਸਟ੍ਰੇਸ਼ਨ ਕੀਤਾ ਜਾਵੇਗਾ। ਕਈ ਗੱਡੀਆਂ ਦੀ ਰਜਿਸਟ੍ਰੇਸ਼ਨ ‘ਤੇ ਟੈਕਸ ਵਿਚ ਛੋਟ ਦਿੱਤੀ ਜਾਵੇਗੀ। ਪੁਰਾਣੇ ਵਾਹਨਾਂ ਕਾਰਨ ਸੂਬੇ ਵਿਚ ਕਈ ਸੜਕ ਹਾਦਸੇ ਹੁੰਦੇ ਰਹੇ ਹਨ। ਇਸ ਕਾਰਨ ਪੁਰਾਣੇ ਵਾਹਨਾਂ ਨੂੰ ਸਕਰੈਪ ਕਰਵਾਉਣ ਦੇ ਬਾਅਦ ਨਵੀਂ ਗੱਡੀ ‘ਤੇ ਟੈਕਸ ਵਿਚ ਛੋਟ ਦਿੱਤੀ ਜਾਵੇਗੀ। ਇਸ ਨਾਲ ਲੋਕ 8 ਤੋਂ 15 ਸਾਲ ਤਕ ਯੋਜਨਾ ਦਾ ਲਾਭ ਲੈ ਸਕਣਗੇ।

Latest articles

Apple Let Loose Event : ਲੰਬੇ ਇੰਤਜ਼ਾਰ ਤੋਂ ਬਾਅਦ, ਹੁਣ ਐਪਲ ਨਵੇਂ iPad, iPad Pro ਸਮੇਤ ਕਈ ਪ੍ਰੋਡਕਟਸ ਕੀਤੇ ਜਾਣਗੇ ਲਾਂਚ

ਲੰਬੇ ਇੰਤਜ਼ਾਰ ਤੋਂ ਬਾਅਦ, ਹੁਣ ਐਪਲ ਆਖਰਕਾਰ ਆਪਣਾ ਇਵੈਂਟ ਲੇਟ ਲੂਜ਼ ਆਯੋਜਿਤ ਕਰਨ ਜਾ...

Gold Silver Price Today:ਜਾਣੋ ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਵਿਚਾਲੇ ਕਿੰਨੇ ਵਧੇ ਭਾਅ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਆਇਆ ਉਛਾਲ

Gold-Silver Price Today​: ਸੋਨਾ ਅਤੇ ਚਾਂਦੀ ਖਰੀਦਣ ਦੇ ਚਾਹਵਾਨ ਲੋਕ ਇਸ ਖਬਰ ਰਾਹੀਂ ਅੱਜ ਜਾਣਨ...

ਮਹਿੰਦਰਾ ਨੇ ਸਸਤੀ ਕੀਮਤ ‘ਚ ਪੇਸ਼ ਕੀਤਾ XUV 700 ਦਾ ਨਵਾਂ 7-ਸੀਟਰ ਡੀਜ਼ਲ ਵੇਰੀਐਂਟ, ਜਾਣੋ ਇਸ ਦੇ ਫੀਚਰਸ

ਮਹਿੰਦਰਾ 15 ਲੱਖ ਰੁਪਏ ਦੀ ਕੀਮਤ ਵਾਲੀ, ਡੀਜ਼ਲ ਇੰਜਣ ਵਾਲੀ XUV700 MX 7-ਸੀਟਰ AX3 7-ਸੀਟਰ...

More like this

Apple Let Loose Event : ਲੰਬੇ ਇੰਤਜ਼ਾਰ ਤੋਂ ਬਾਅਦ, ਹੁਣ ਐਪਲ ਨਵੇਂ iPad, iPad Pro ਸਮੇਤ ਕਈ ਪ੍ਰੋਡਕਟਸ ਕੀਤੇ ਜਾਣਗੇ ਲਾਂਚ

ਲੰਬੇ ਇੰਤਜ਼ਾਰ ਤੋਂ ਬਾਅਦ, ਹੁਣ ਐਪਲ ਆਖਰਕਾਰ ਆਪਣਾ ਇਵੈਂਟ ਲੇਟ ਲੂਜ਼ ਆਯੋਜਿਤ ਕਰਨ ਜਾ...

Gold Silver Price Today:ਜਾਣੋ ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਵਿਚਾਲੇ ਕਿੰਨੇ ਵਧੇ ਭਾਅ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਆਇਆ ਉਛਾਲ

Gold-Silver Price Today​: ਸੋਨਾ ਅਤੇ ਚਾਂਦੀ ਖਰੀਦਣ ਦੇ ਚਾਹਵਾਨ ਲੋਕ ਇਸ ਖਬਰ ਰਾਹੀਂ ਅੱਜ ਜਾਣਨ...