HomeਪੰਜਾਬPunjab Weather: 6 ਜਨਵਰੀ ਤੱਕ ਰਹੇਗਾ ਠੰਢ ਦਾ ਕਹਿਰ, ਸ਼ਿਮਲਾ ਨਾਲੋਂ ਵੀ...

Punjab Weather: 6 ਜਨਵਰੀ ਤੱਕ ਰਹੇਗਾ ਠੰਢ ਦਾ ਕਹਿਰ, ਸ਼ਿਮਲਾ ਨਾਲੋਂ ਵੀ ਠੰਢਾ ਬਠਿੰਡਾ! ਪਾਰਾ 0.4 ਡਿਗਰੀ ਤੱਕ ਫਿਸਲਿਆ,

Published on

spot_img

Punjab Weather: ਠੰਢ ਦੇ ਧੁੰਦ ਦਾ ਕਹਿਰ ਜਾਰੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਹਾੜੀ ਇਲਾਕਿਆਂ ਨਾਲੋਂ ਮੈਦਾਨੀ ਇਲਾਕੇ ਵੱਧ ਠੰਢੇ ਹੋਣ ਲੱਗੇ ਹਨ। ਪੰਜਾਬ ਦੇ ਬਠਿੰਡਾ ਦਾ ਪਾਰਾ ਹਿਮਾਚਲ ਦੇ ਸ਼ਿਮਲਾ ਤੋਂ ਵੀ ਹੇਠਾਂ ਚਲਾ ਗਿਆ।

Punjab Weather: ਠੰਢ ਦੇ ਧੁੰਦ ਦਾ ਕਹਿਰ ਜਾਰੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਹਾੜੀ ਇਲਾਕਿਆਂ ਨਾਲੋਂ ਮੈਦਾਨੀ ਇਲਾਕੇ ਵੱਧ ਠੰਢੇ ਹੋਣ ਲੱਗੇ ਹਨ। ਪੰਜਾਬ ਦੇ ਬਠਿੰਡਾ ਦਾ ਪਾਰਾ ਹਿਮਾਚਲ ਦੇ ਸ਼ਿਮਲਾ ਤੋਂ ਵੀ ਹੇਠਾਂ ਚਲਾ ਗਿਆ। ਲੰਘੇ ਦਿਨ ਸ਼ਿਮਲਾ ਦਾ ਘੱਟੋ-ਘੱਟ ਪਾਰਾ 2.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਪਰ ਜਦੋਂਕਿ ਬਠਿੰਡਾ ਦਾ ਤਾਪਮਾਨ 0.4 ਡਿਗਰੀ ਤੱਕ ਹੇਠਾਂ ਚਲਾ ਗਿਆ। ਇਸ ਲਈ ਬਠਿੰਡਾ ਸ਼ਿਮਲਾ ਨਾਲੋਂ ਵੀ ਠੰਢਾ ਰਿਹਾ।


ਹਾਸਲ ਜਾਣਕਾਰੀ ਮੁਤਾਬਕ ਪੰਜਾਬ ਤੇ ਹਰਿਆਣਾ ਸੋਮਵਾਰ ਨੂੰ ਸੰਘਣੀ ਧੁੰਦ ਤੇ ਸੀਤ ਲਹਿਰ ਦੀ ਲਪੇਟ ਵਿੱਚ ਰਹੇ। ਦੋਵਾਂ ਰਾਜਾਂ ਵਿੱਚ ਦਿਨ ਭਰ ਬਹੁਤ ਠੰਢ ਰਹੀ। ਮੌਸਮ ਕੇਂਦਰ ਮੁਤਾਬਕ ਪੰਜਾਬ ਦਾ ਬਠਿੰਡਾ 0.4 ਡਿਗਰੀ ਨਾਲ ਸੁਪਰ ਕੂਲ ਰਿਹਾ ਹੈ। ਪੰਜਾਬ ‘ਚ 48 ਘੰਟਿਆਂ ‘ਚ ਤਾਪਮਾਨ ‘ਚ ਗਿਰਾਵਟ ਆਵੇਗੀ। ਮੌਸਮ ਵਿਭਾਗ ਅਨੁਸਾਰ ਪੰਜਾਬ ਤੇ ਹਰਿਆਣਾ ਵਿੱਚ 6 ਜਨਵਰੀ ਤੱਕ ਭਾਰੀ ਧੁੰਦ ਤੇ ਸੀਤ ਲਹਿਰ ਜਾਰੀ ਰਹੇਗੀ। ਇਸ ਦੌਰਾਨ ਬਾਰਸ਼ ਦੀ ਕੋਈ ਸੰਭਾਵਨਾ ਨਹੀਂ, ਸਤਹੀ ਹਵਾਵਾਂ ਕਾਰਨ ਬਹੁਤ ਜ਼ਿਆਦਾ ਠੰਢ ਹੋਵੇਗੀ। ਹਰਿਆਣਾ ਦੇ 9 ਜ਼ਿਲ੍ਹਿਆਂ ਵਿੱਚ 5 ਜਨਵਰੀ ਤੱਕ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਹਰਿਆਣਾ ਦੇ ਮੇਵਾਤ ਵਿੱਚ ਰਾਤ ਦਾ ਪਾਰਾ ਮਨਫ਼ੀ 1.3 ਡਿਗਰੀ ਰਿਹਾ। ਬਾਕੀ ਜ਼ਿਲ੍ਹਿਆਂ ਵਿੱਚ ਵੀ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਦਿਨ ਦਾ ਤਾਪਮਾਨ ਵੀ ਲਗਾਤਾਰ ਡਿੱਗ ਰਿਹਾ ਹੈ। ਸੂਬੇ ਵਿੱਚ ਸੰਘਣੀ ਧੁੰਦ ਕਾਰਨ ਹੁਣ ਦਿਨ ਵੇਲੇ ਵੀ ਠੰਢ ਪੈ ਰਹੀ ਹੈ। ਸੂਬੇ ਵਿੱਚ ਸਖ਼ਤ ਸਰਦੀ ਦਾ ਦੌਰ ਜਾਰੀ ਰਹਿਣ ਦੀ ਸੰਭਾਵਨਾ ਹੈ। ਆਮ ਤੌਰ ‘ਤੇ ਹਿਸਾਰ ਜਾਂ ਨਾਰਨੌਲ ‘ਚ ਤਾਪਮਾਨ ਮਾਈਨਸ ਤੱਕ ਚਲਾ ਜਾਂਦਾ ਹੈ ਪਰ ਇਸ ਵਾਰ ਮੇਵਾਤ ਤੋਂ ਤਾਪਮਾਨ ਮਾਈਨਸ ਸ਼ੁਰੂ ਹੋ ਗਿਆ ਹੈ। ਮੌਸਮ ਵਿਗਿਆਨੀਆਂ ਅਨੁਸਾਰ ਰਾਜਸਥਾਨ ਨਾਲ ਨੇੜਤਾ ਹੋਣ ਕਾਰਨ ਮੇਵਾਤ ਵਿੱਚ ਸਰਦੀਆਂ ਜ਼ਿਆਦਾ ਪਈਆਂ ਹਨ।

ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿੱਚ ਤਾਪਮਾਨ ਮਨਫ਼ੀ ਹੋ ਗਿਆ ਹੈ, ਜਿਸ ਕਾਰਨ ਸੂਬੇ ਦੇ ਸਕੂਲਾਂ ਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ 12 ਫਰਵਰੀ ਤੱਕ ਹੋਣਗੀਆਂ ਤੇ ਕਾਲਜ 4 ਫਰਵਰੀ ਤੱਕ ਬੰਦ ਰਹਿਣਗੇ। ਲੋਹੜੀ ਦੇ ਆਸ-ਪਾਸ ਸਕੂਲਾਂ ਵਿੱਚ ਇੱਕ ਹਫ਼ਤੇ ਦੀ ਛੁੱਟੀ ਰਹੇਗੀ। 

Latest articles

Apple Let Loose Event : ਲੰਬੇ ਇੰਤਜ਼ਾਰ ਤੋਂ ਬਾਅਦ, ਹੁਣ ਐਪਲ ਨਵੇਂ iPad, iPad Pro ਸਮੇਤ ਕਈ ਪ੍ਰੋਡਕਟਸ ਕੀਤੇ ਜਾਣਗੇ ਲਾਂਚ

ਲੰਬੇ ਇੰਤਜ਼ਾਰ ਤੋਂ ਬਾਅਦ, ਹੁਣ ਐਪਲ ਆਖਰਕਾਰ ਆਪਣਾ ਇਵੈਂਟ ਲੇਟ ਲੂਜ਼ ਆਯੋਜਿਤ ਕਰਨ ਜਾ...

Gold Silver Price Today:ਜਾਣੋ ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਵਿਚਾਲੇ ਕਿੰਨੇ ਵਧੇ ਭਾਅ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਆਇਆ ਉਛਾਲ

Gold-Silver Price Today​: ਸੋਨਾ ਅਤੇ ਚਾਂਦੀ ਖਰੀਦਣ ਦੇ ਚਾਹਵਾਨ ਲੋਕ ਇਸ ਖਬਰ ਰਾਹੀਂ ਅੱਜ ਜਾਣਨ...

ਮਹਿੰਦਰਾ ਨੇ ਸਸਤੀ ਕੀਮਤ ‘ਚ ਪੇਸ਼ ਕੀਤਾ XUV 700 ਦਾ ਨਵਾਂ 7-ਸੀਟਰ ਡੀਜ਼ਲ ਵੇਰੀਐਂਟ, ਜਾਣੋ ਇਸ ਦੇ ਫੀਚਰਸ

ਮਹਿੰਦਰਾ 15 ਲੱਖ ਰੁਪਏ ਦੀ ਕੀਮਤ ਵਾਲੀ, ਡੀਜ਼ਲ ਇੰਜਣ ਵਾਲੀ XUV700 MX 7-ਸੀਟਰ AX3 7-ਸੀਟਰ...

More like this

Apple Let Loose Event : ਲੰਬੇ ਇੰਤਜ਼ਾਰ ਤੋਂ ਬਾਅਦ, ਹੁਣ ਐਪਲ ਨਵੇਂ iPad, iPad Pro ਸਮੇਤ ਕਈ ਪ੍ਰੋਡਕਟਸ ਕੀਤੇ ਜਾਣਗੇ ਲਾਂਚ

ਲੰਬੇ ਇੰਤਜ਼ਾਰ ਤੋਂ ਬਾਅਦ, ਹੁਣ ਐਪਲ ਆਖਰਕਾਰ ਆਪਣਾ ਇਵੈਂਟ ਲੇਟ ਲੂਜ਼ ਆਯੋਜਿਤ ਕਰਨ ਜਾ...

Gold Silver Price Today:ਜਾਣੋ ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਵਿਚਾਲੇ ਕਿੰਨੇ ਵਧੇ ਭਾਅ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਆਇਆ ਉਛਾਲ

Gold-Silver Price Today​: ਸੋਨਾ ਅਤੇ ਚਾਂਦੀ ਖਰੀਦਣ ਦੇ ਚਾਹਵਾਨ ਲੋਕ ਇਸ ਖਬਰ ਰਾਹੀਂ ਅੱਜ ਜਾਣਨ...