Homeਦੇਸ਼WHO ਨੇ ਸੱਦੀ ਐਮਰਜੈਂਸੀ ਮੀਟਿੰਗ ,ਕੋਰੋਨਾ ਮਗਰੋਂ ਹੁਣ ਮੰਕੀਪਾਕਸ ਬਣਿਆ ਮਾਮਲਿਆਂ ਨੇ ਚਿੰਤਾ...

WHO ਨੇ ਸੱਦੀ ਐਮਰਜੈਂਸੀ ਮੀਟਿੰਗ ,ਕੋਰੋਨਾ ਮਗਰੋਂ ਹੁਣ ਮੰਕੀਪਾਕਸ ਬਣਿਆ ਮਾਮਲਿਆਂ ਨੇ ਚਿੰਤਾ ਵਧਾ ਦਿੱਤੀ ਹੈ|

Published on

spot_img

ਕੋਰੋਨਾ ਮਗਰੋਂ ਹੁਣ ਦੁਨੀਆ ਦੇ ਕੁਝ ਦੇਸ਼ਾਂ ਵਿੱਚ ਮੰਕੀਪਾਕਸ ਵਾਇਰਸ ਦੇ ਵਧਦੇ ਮਾਮਲਿਆਂ ਨੇ ਚਿੰਤਾ ਵਧਾ ਦਿੱਤੀ ਹੈ। ਇਸ ਵਿਚਾਲੇ ਵਿਸ਼ਵ ਸਿਹਤ ਸੰਗਠਨ (WHO) ਨੇ ਇਸ ਮੁੱਦੇ ‘ਤੇ ਚਰਚਾ ਕਰਨ ਲਈ ਐਮਰਜੈਂਸੀ ਬੈਠਕ ਸੱਦੀ ਹੈ। ਰੂਸ ਦੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਮੀਟਿੰਗ ਦਾ ਮੁੱਖ ਏਜੰਡਾ ਇਸ ਵਾਇਰਸ ਦੇ ਟਰਾਂਸਮਿਸ਼ਨ ਦੇ ਕਾਰਨਾਂ ਤੇ ਜ਼ਰੀਏ ‘ਤੇ ਚਰਚਾ ਕਰਨਾ ਹੋਵੇਗਾ।

ਰਿਪੋਰਟਾਂ ਮੁਤਾਬਕ ਸਮਲਿੰਗੀ ਲੋਕਾਂ ਵਿਚਾਲੇ ਇਸ ਵਾਇਰਸ ਦੇ ਪਸਾਰ ਹੋਣ ਦਾ ਖਤਰਾ ਵਰੱਧ ਹੈ। ਰੂਸ ਇੱਕ ਨਿਊਜ਼ ਏਜੰਸੀ ਨੇ ਦੱਸਿਆ ਕਿ ਮਈਈ ਮਹੀਨੇ ਦੀ ਸ਼ੁਰੂਆਤ ਵਿੱਚ ਬ੍ਰਿਟੇਨ, ਸਪੇਨ, ਬੈਲਜੀਅਮ, ਇਟਲੀ, ਆਸਟ੍ਰੇਲੀਆ ਤੇ ਕੈਨੇਡਾ ਸਣੇ ਕਈ ਦੇਸ਼ਾਂ ਵਿੱਚ ਮੰਕੀਪਾਕਸ ਵਾਇਰਸ ਦੇ ਮਾਮਲੇ ਮਿਲੇ।

ਯੂਕੇ ਹੈਲਥ ਏਜੰਸੀ ਨੇ 7 ਮਈ ਨੂੰ ਇੰਗਲੈਂਡ ਵਿੱਚ ਮੰਕੀਪਾਕਸ ਵਾਇਰਸ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ ਸੀ। ਇਨਫੈਕਟਿਡ ਮਰੀਜ਼ ਨਾਇਜ਼ੀਰੀਆ ਤੋਂ ਪਰਤਿਆ ਸੀ, ਦੂਜੇ ਪਾਸੇ 18 ਮਈ ਨੂੰ ਅਮਰੀਕਾ ਵਿੱਚ ਵੀ ਇਕ ਵਿਅਕਤੀ ਇਸ ਵਾਇਰਸ ਦੀ ਲਪੇਟ ਵਿੱਚ ਮਿਲਿਆ ਸੀ, ਜੋ ਕੈਨੇਡਾ ਦੀ ਯਾਤਰਾ ਕਰੇ ਪਰਤਿਆ ਸੀ।

ਵਿਗਿਆਨੀਆਂ ਮੁਤਾਬਕ ਮੰਕੀਪਾਕਸ ਚਿਕਨਪਾਕਸ ਦੇ ਵਾਇਰਸ ਦੀ ਫੈਮਿਲੀ ਨਾਲ ਹੀ ਜੁੜਿਆ ਹੈ। ਹਾਲਾਂਕਿ ਇਹ ਬਹੁਤ ਜ਼ਿਆਦਾ ਗੰਭੀਰ ਨਹੀਂ ਹੈ ਤੇ ਮਾਹਰਾਂ ਦਾ ਕਹਿਣਾ ਹੈ ਇਨਫੈਕਸ਼ਨ ਦੀ ਸੰਭਾਵਨਾ ਘੱਟ ਰਹਿੰਦੀ ਹੈ। ਇਸ ਦੇ ਸ਼ੁਰੂਆਤੀ ਲੱਛਣਾਂ ਵਿੱਚ ਬੁਖਾਰ, ਸਿਰਦਰਦ, ਸੋਜ, ਪਿੱਠ ਦਰਦ, ਮਾਸਪੇਸ਼ੀਆਂ ਵਿੱਚ ਦਰਦ ਤੇ ਆਮ ਤੌਰ ‘ਤੇ ਸੁਸਤੀ ਸ਼ਾਮਲ ਹਨ।

ਇੱਕ ਵਾਰ ਜਦੋਂ ਬੁਖਾਰ ਟੁੱਟ ਜਾਂਦਾ ਹੈ ਤਾਂ ਸਰੀਰ ‘ਤੇ ਦਾਣੇ ਨਿਕਲ ਸਕਦੇ ਹਨ। ਇਹ ਦਾਣੇ ਅਕਸਰ ਚਿਹਰੇ ‘ਤੇ ਸ਼ੁਰੂ ਹੁੰਦੇ ਹਨ, ਫਿਰ ਸਰੀਰ ਦੇ ਹੋਰ ਹਿੱਸਿਆਂ ਵਿੱਚ ਫੈਲ ਜਾਂਦੇ ਹਨ। ਆਮ ਤੌਰ ‘ਤੇ ਹੱਥਾਂ ਤੇ ਪੈਰਾਂ ਦੀਆਂ ਤਲੀਆਂ ਵਿੱਚ ਨਿਕਲਦੇ ਹਨ। ਮੰਕੀਪਾਕਸ ਕਿਸੇ ਇਨਫੈਕਟਿਡ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਹੁੰਦਾ ਹੈ।

Latest articles

Mahindra SUV XUV 3XO: ਸ਼ੁਰੂਆਤੀ ਕੀਮਤ 7.49 ਲੱਖ ਰੁਪਏ 3-ਇੰਜਣ ਆਪਸ਼ਨ ਦੇ ਨਾਲ ਮਹਿੰਦਰਾ ਦੀ ਨਵੀਂ SUV XUV 3XO ਲਾਂਚ

ਘਰੇਲੂ ਆਟੋਮੋਬਾਈਲ ਨਿਰਮਾਤਾ ਮਹਿੰਦਰਾ ਨੇ ਭਾਰਤ ‘ਚ ਆਪਣੀ ਨਵੀਂ ਕੰਪੈਕਟ SUV XUV 3XO ਨੂੰ...

ਜਾਣੋ ਕੈਮਰੇ ਤੋਂ ਡਿਸਪਲੇ ਤੱਕ ਹਰ ਡਿਟੇਲ iPhone 16 Series ਉਡੀਕਾਂ ਖਤਮ! ਆ ਗਿਆ ਆਈਫੋਨ 16

ਐਪਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਈਫੋਨ 16 ਦੀ ਨਵੀਂ ਸੀਰੀਜ਼ ਨੂੰ...

PSEB 8th and 12th Class Result:ਪੰਜਾਬ ਸਕੂਲ ਸਿੱਖਿਆ ਬੋਰਡ ਅੱਜ ਗਿਆ 8ਵੀਂ ਤੇ 12ਵੀਂ ਜਮਾਤ ਦਾ ਨਤੀਜਾ ਇੱਥੇ ਆਨਲਾਈਨ ਕਰੋ ਚੈੱਕ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਅੱਜ 8ਵੀਂ ਤੇ 12ਵੀਂ ਜਮਾਤ ਦੇ ਨਤੀਜੇ ਐਲਾਨੇਗਾ। ਬੋਰਡ...

More like this

Mahindra SUV XUV 3XO: ਸ਼ੁਰੂਆਤੀ ਕੀਮਤ 7.49 ਲੱਖ ਰੁਪਏ 3-ਇੰਜਣ ਆਪਸ਼ਨ ਦੇ ਨਾਲ ਮਹਿੰਦਰਾ ਦੀ ਨਵੀਂ SUV XUV 3XO ਲਾਂਚ

ਘਰੇਲੂ ਆਟੋਮੋਬਾਈਲ ਨਿਰਮਾਤਾ ਮਹਿੰਦਰਾ ਨੇ ਭਾਰਤ ‘ਚ ਆਪਣੀ ਨਵੀਂ ਕੰਪੈਕਟ SUV XUV 3XO ਨੂੰ...

ਜਾਣੋ ਕੈਮਰੇ ਤੋਂ ਡਿਸਪਲੇ ਤੱਕ ਹਰ ਡਿਟੇਲ iPhone 16 Series ਉਡੀਕਾਂ ਖਤਮ! ਆ ਗਿਆ ਆਈਫੋਨ 16

ਐਪਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਈਫੋਨ 16 ਦੀ ਨਵੀਂ ਸੀਰੀਜ਼ ਨੂੰ...