ਪੰਜਾਬ ਵਿੱਚ ਮੌਸਮ ਦੀ ਦਿਸ਼ਾ ਤੇਜ਼ੀ ਨਾਲ ਬਦਲ ਰਹੀ ਹੈ। ਜਿੱਥੇ ਇਸ ਵਾਰ ਗਰਮੀ ਦਾ ਮੌਸਮ ਆਮ ਦੇ ਮੁਕਾਬਲੇ ਘੱਟ ਰਿਹਾ, ਉੱਥੇ ਹੁਣ ਸਰਦੀ ਦੀ ਤੀਬਰਤਾ ਵਧਣ ਦਾ ਅਨੁਮਾਨ ਜਤਾਇਆ ਜਾ ਰਿਹਾ ਹੈ। ਮੌਸਮ ਵਿਭਾਗ ਦੇ ਮਾਹਰਾਂ ਦਾ ਕਹਿਣਾ ਹੈ ਕਿ ਦਸੰਬਰ ਵਿੱਚ ਸ਼ੀਤ ਲਹਿਰ ਦਾ ਪ੍ਰਭਾਵ ਸਪੱਸ਼ਟ ਤੌਰ ‘ਤੇ ਮਹਿਸੂਸ ਹੋਣ ਲੱਗੇਗਾ, ਜਿਸ ਨਾਲ ਰੋਜ਼ਾਨਾ ਦੀ ਜ਼ਿੰਦਗੀ ‘ਤੇ ਵੀ ਵੱਡਾ ਅਸਰ ਪੈ ਸਕਦਾ ਹੈ।
ਮੌਜੂਦਾ ਮੌਸਮ ਦੀ ਸਥਿਤੀ
ਇਸ ਵੇਲੇ ਪੰਜਾਬ ਦਾ ਤਾਪਮਾਨ ਆਮ ਦੇ ਨੇੜੇ-ਤੇੜੇ ਹੈ। ਹਵਾ ਦੀ ਦਿਸ਼ਾ ਮੁੜ ਪਹਾੜਾਂ ਵੱਲੋਂ ਆ ਰਹੀਆਂ ਠੰਢੀਆਂ ਹਵਾਵਾਂ ਵੱਲ ਮੋੜੀ ਹੈ, ਜਿਸ ਨਾਲ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਆ ਰਿਹਾ ਹੈ ਅਤੇ ਪ੍ਰਦੂਸ਼ਣ ਵਿੱਚ ਵੀ ਕਮੀ ਦਰਜ ਕੀਤੀ ਜਾ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਰਾਤ ਦੇ ਤਾਪਮਾਨ ਵਿੱਚ ਲਗਭਗ 2 ਡਿਗਰੀ ਸੈਲਸੀਅਸ ਤੱਕ ਕਮੀ ਹੋ ਸਕਦੀ ਹੈ।
ਦਸੰਬਰ ‘ਚ ਵੱਧੇਗੀ ਠੰਢ
ਭਾਰਤੀ ਮੌਸਮ ਵਿਭਾਗ ਅਨੁਸਾਰ, ਦਸੰਬਰ ਮਹੀਨੇ ਵਿੱਚ ਸਰਦੀ ਦੀ ਲਹਿਰ Punjab ’ਚ ਆਪਣਾ ਅਸਰ ਦਿਖਾਉਣ ਲੱਗੇਗੀ।
- ਜਨਵਰੀ ਅਤੇ ਫਰਵਰੀ ਮਹੀਨਿਆਂ ਵਿੱਚ ਧੁੰਦ ਦਾ ਕਹਿਰ ਵੱਧਣ ਦੀ ਪੂਰੀ ਸੰਭਾਵਨਾ ਹੈ।
- ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਦੀਆਂ ਰਾਤਾਂ ਹਿਮਾਚਲ ਦੇ ਮੁਕਾਬਲੇ ਹੋਰ ਠੰਢੀਆਂ ਰਹਿ ਸਕਦੀਆਂ ਹਨ।
ਤਾਪਮਾਨ ਦੇ ਅੰਕੜੇ
ਅਕਤੂਬਰ ਦੇ ਆਖਰੀ ਹਫ਼ਤੇ ਲਈ ਮੌਸਮ ਵਿਭਾਗ ਦਿਆਂ ਭਵਿੱਖਬਾਣੀਆਂ:
- ਵੱਧ ਤੋਂ ਵੱਧ ਤਾਪਮਾਨ:
- ਉੱਤਰੀ ਤੇ ਪੂਰਬੀ ਜ਼ਿਲ੍ਹੇ: 26 ਤੋਂ 30°C
- ਦੱਖਣ-ਪੱਛਮੀ ਹਿੱਸੇ: 32 ਤੋਂ 34°C
- ਹੋਰ ਖੇਤਰ: 30 ਤੋਂ 32°C
- ਘੱਟੋ-ਘੱਟ ਤਾਪਮਾਨ:
- ਉੱਤਰੀ ਤੇ ਪੂਰਬੀ ਜ਼ਿਲ੍ਹੇ: 12 ਤੋਂ 14°C
- ਪਠਾਨਕੋਟ: 10 ਤੋਂ 12°C
- ਹੋਰ ਰਾਜ: 14 ਤੋਂ 16°C
ਰਾਜ ਭਰ ਵਿੱਚ ਪੂਰਾ ਹਫ਼ਤਾ ਮੌਸਮ ਖੁਸ਼ਕ ਅਤੇ ਸਾਫ਼ ਰਹਿਣ ਦੀ ਉਮੀਦ ਹੈ। ਰਾਤਾਂ ਵਿੱਚ ਹੌਲੀ-ਹੌਲੀ ਠੰਢ ਵਧੇਗੀ ਅਤੇ ਲੋਕਾਂ ਨੂੰ ਰਾਤ ਦੇ ਸਮੇਂ ਗਰਮ ਕੱਪੜਿਆਂ ਦੀ ਲੋੜ ਹੋਵੇਗੀ।

