Site icon Punjab Mirror

ਡੁੱਬੇ ਜਹਾਜ਼ ਦਾ ਮਲਬਾ ਦੇਖਣ ਗਏ 5 ਅਰਬਪਤੀਆਂ ਦੀ ਹੋਈ ਮੌ.ਤ 111 ਸਾਲ ਬਾਅਦ ਟਾਇਟੈਨਿਕ ਨੇ ਫਿਰ ਲਈ ਜਾਨ

11 ਸਾਲ ਬਾਅਦ ਟਾਇਟੈਨਿਕ ਨੇ ਇਕ ਵਾਰ ਫਿਰ 5 ਲੋਕਾਂ ਦੀ ਜਾਨ ਲੈ ਲਈ ਹੈ। ਟਾਇਟੈਨਿਕ ਦਾ ਮਲਬਾ ਦੇਖਣ ਗਏ ਟਾਇਟਨ ਪਣਡੁੱਬੀ ਵਿਚ ਸਵਾਰ 5 ਲੋਕਾਂ ਦੀ ਦੁਖਦ ਮੌਤ ਹੋ ਗਈ। ਪਣਡੁੱਬੀ ਆਪ੍ਰੇਟ ਕਰਨ ਵਾਲੀ ਕੰਪਨੀ OceanGate ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਸ਼ਰਧਾਂਜਲੀ ਪ੍ਰਗਟ ਕੀਤੀ ਹੈ। ਅਟਲਾਂਟਿਕ ਮਹਾਸਾਗਰ ਵਿਚ ਟਾਇਟੈਨਿਕ ਜਹਾਜ਼ ਦਾ ਮਲਬਾ ਦੇਖਣ ਗਈ ਟਾਇਟਨ ਨਾਂ ਦੀ ਪਣਡੁੱਬੀ (ਸਬਮਰੀਨ) ਦਾ ਮਲਬਾ ਮਿਲਿਆ ਹੈ। ਖੋਜਕਰਤਾ ਅਮਰੀਕੀ ਕੋਸਟਗਾਰਡ ਨੇ ਕਿਹਾ ਕਿ ਉਨ੍ਹਾਂ ਨੂੰ ਡੁੱਬੇ ਹੋਏ ਟਾਇਟੈਨਿਕ ਕੋਲ ਕੁਝ ਮਲਬਾ ਮਿਲਿਆ ਹੈ, ਇਸ ਨੂੰ ਕੱਢਣ ਦੀ ਕੋਸ਼ਿਸ਼ ਜਾਰੀ ਹੈ।

ਪਣਡੁੱਬੀ ਵਿਚ ਸਵਾਰ ਸਾਰੇ ਲੋਕ ਡੁੱਬੇ ਹੋਏ ਟਾਇਟੈਨਿਕ ਜਹਾਜ਼ ਦਾ ਮਲਬਾ ਦੇਖਣ ਲਈ ਡੂੰਘੇ ਸਮੁੰਦਰ ਵਿਚ ਗਏ ਸਨ, ਜਿਥੇ ਇਨ੍ਹਾਂ ਦਾ ਸੰਪਰਕ ਟੁੱਟ ਗਿਆ ਸੀ। 18 ਜੂਨ ਨੂੰ OceanGate ਕੰਪਨੀ ਦੀ ਇਹ ਪਣਡੁੱਬੀ ਸਫਰ ‘ਤੇ ਨਿਕਲੀ ਸੀ ਪਰ ਸ਼ੁਰੂਆਤੀ 2 ਘੰਟਿਆਂ ਵਿਚ ਹੀ ਇਸ ਨਾਲ ਸੰਪਰਕ ਟੁੱਟ ਗਿਆ ਸੀ।

ਅਮਰੀਕੀ ਕੋਸਟ ਗਾਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੰਭਵ ਹੈ ਕਿ ਲਾਪਤਾ ਹੋਈ ਟਾਇਟਨ ਪਣਡੁੱਬੀ ਵਿਚ ਵਿਸਫੋਟ ਹੋਇਆ ਸੀ ਜਿਸ ਵਿਚ ਪਣਡੁੱਬੀ ਵਿਚ ਸਵਾਰ 5 ਲੋਕਾਂ ਦੀ ਮੌਤ ਹੋ ਗਈ ਸੀ। ਵਿਸਫੋਟ ਦੇ ਬਾਅਦ ਪਣਡੁੱਬੀ ਦਾ ਮਲਬਾ ਅਟਲਾਂਟਿਕ ਮਹਾਸਾਗਰ ਦੀ ਸਤ੍ਹਾ ਤੋਂ ਦੋ ਮੀਲ ਹੇਠਾਂ ਟਾਇਟੈਨਿਕ ਕੋਲ ਜਾ ਕੇ ਡਿੱਗਿਆ ਹੋਵੇ।

ਟਾਇਟੈਨਿਕ ਦਾ ਮਲਬਾ ਦੇਖਣ ਦੀ ਇਸ ਮੁਹਿੰਮ ਦੀ ਅਗਵਾਈ ਕਰ ਰਹੀ ਕੰਪਨੀ ਦੇ ਸੀਈਓ ਸਟਾਕਟਨ ਰਸ਼, ਇਕ ਬ੍ਰਿਟਿਸ਼ ਅਰਬਪਤੀ, ਪਾਕਿਸਤਾਨ ਦੇ ਇਕ ਕਾਰੋਬਾਰੀ ਘਰਾਣੇ ਦੇ ਦੋ ਲੋਕ ਤੇ ਇਕ ਟਾਇਟੈਨਿਕ ਮਾਹਿਰ ਇਸ ਪਣਡੁੱਬੀ ਵਿਚ ਸਵਾਰ ਸਨ। ਓਸ਼ੀਅਨਗੇਟ ਐਕਸਪੀਡਿਸ਼ੰਸ ਇਸ ਮੁਹਿੰਮ ਦੀ ਨਿਗਰਾਨੀ ਕਰ ਰਹੀ ਸੀ। ਕੰਪਨੀ ਦੇ ਅੰਕੜਿਆਂ ਮੁਤਾਬਕ 2021 ਤੇ 2022 ਵਿਚ ਟਾਇਟੈਨਿਕ ਦਾ ਮਲਬਾ ਦੇਖਣ ਲਈ ਘੱਟ ਤੋਂ ਘੱਟ 46 ਲੋਕਾਂ ਨੇ ਸਫਲਤਾਪੂਰਵਕ ਓਸ਼ੀਅਨਗੇਟ ਦੀ ਪਣਡੁੱਬੀ ਵਿਚ ਯਾਤਰਾ ਕੀਤੀ ਸੀ।

ਇਹ ਵੀ ਪੜ੍ਹੋ :24 ਤੋਂ 29 ਜੂਨ ਤੱਕ ਬਣੇ ਮੀਂਹ ਦੇ ਆਸਾਰ ਪੰਜਾਬ ਵਿਚ ਬਦਲੇਗਾ ਮੌਸਮ ਦਾ ਮਿਜ਼ਾਜ਼

ਅਟਲਾਂਟਿਕ ਮਹਾਸਾਗਰ ਵਿਚ ਟਾਇਟੈਨਿਕ ਜਹਾਜ਼ ਦਾ ਮਲਬਾ ਦੇਖਣ ਲਈ ਟਾਇਟਨ ਨਾਂ ਦੀ ਪਣਡੁੱਬੀ ਦਾ ਮਲਬਾ ਮਿਲਿਆ ਹੈ। ਅਮਰੀਕੀ ਕੋਸਟ ਗਾਰਡ ਨੇ ਕਿਹਾ ਕਿ ਉਨ੍ਹਾਂ ਨੂੰ ਡੁੱਬੇ ਹੋਏ ਟਾਇਟੈਨਿਕ ਕੋਲ ਕੁਝ ਮਲਬਾ ਮਿਲਿਆ ਹੈ, ਇਸ ਨੂੰ ਕੱਢਣ ਦੀ ਕੋਸ਼ਿਸ਼ ਜਾਰੀ ਹੈ। ਇਸ ਗੱਲ ਦਾ ਵੀ ਖਦਸ਼ਾ ਹੈ ਕਿ ਸਬਮਰੀਨ ਵਿਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਲਾਪਤਾ ਪਣਡੁੱਬੀ ਨੂੰ 96 ਘੰਟੇ ਤੋਂ ਵੀ ਜ਼ਿਆਦਾ ਸਮਾਂ ਹੋ ਚੁੱਕਾ ਹੈ। ਅਜਿਹੇ ਵਿਚ ਉਸ ਵਿਚ ਮੌਜੂਦ ਆਕਸੀਜਨ ਵੀ ਲਗਭਗ ਖਤਮ ਹੋ ਚੁੱਕੀ ਹੈ। ਟਾਇਟਨ ਐਤਵਾਰ ਸਵੇਰੇ 6 ਵਜੇ ਆਪਣੀ ਯਾਤਰਾ ‘ਤੇ ਰਵਾਨਾ ਹੋਇਆ ਸੀ ਤੇ ਚਾਲਕ ਦਲ ਕੋਲ ਸਿਰਫ ਚਾ ਦਿਨ ਲਈ ਹੀ ਆਕਸੀਜਨ ਸੀ।

Exit mobile version