Microsoft ਤੋਂ ਮਿਲਿਆ 47 ਲੱਖ ਜੌਬ ਪੈਕੇਜ ਦਾ ਆਫ਼ਰ , ਅੱਖਾਂ ਦੀ ਰੋਸ਼ਨੀ ਬਗੈਰ ਬਣਿਆ ਸਾਫਟਵੇਅਰ ਇੰਜੀਨੀਅਰ,

ਗਲੂਕੋਮਾ ਦੀ ਜਮਾਂਦਰੂ ਬੀਮਾਰੀ ਕਰਕੇ ਇੰਦੌਰ ਦੇ ਯਸ਼ ਸੋਨਕੀਆ ਦੀ ਅੱਖਾਂ ਦੀ ਰੋਸ਼ਨੀ ਅੱਠ ਸਾਲ ਦੀ ਉਮਰ ਵਿੱਚ ਪੂਰੀ ਤਰ੍ਹਾਂ ਚਲੀ ਗਈ ਸੀ, ਪਰ ਇਸ ਨਾਲ ਉਸ ਦਾ ਸਾਫਟਵੇਅਰ ਇੰਜੀਨੀਅਰ ਬਣਨ ਦਾ ਸੁਪਨਾ ਜ਼ਰਾ ਵੀ ਧੁੰਦਲਾ ਨਹੀਂ ਪਿਆ ਤੇ ਹੁਣ ਚੋਟੀ ਦੀ ਆਈਟੀ ਕੰਪਨੀ ਮਾਈਕ੍ਰੋਸਾਫਟ ਨੇ ਉਸ ਨੂੰ ਲਗਭਗ 47 ਲੱਖ ਰੁਪਏ ਦੀ ਤਨਖਾਹ ਵਾਲੇ ਪੈਕੇਟ ਦੀ ਪੇਸ਼ਕਸ਼ ਕੀਤੀ ਹੈ।

ਸ਼ਹਿਰ ਦੇ ਸ਼੍ਰੀ ਜੀ.ਐੱਸ. ਇੰਸਟੀਚਿਊਟ ਆਫ ਟੈਕਨਾਲੋਜੀ ਐਂਡ ਸਾਇੰਸ (ਐੱਸ.ਜੀ.ਐੱਸ.ਆਈ.ਟੀ.ਐੱਸ.) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਸਰਕਾਰੀ ਮਦਦ ਪ੍ਰਾਪਤ ਸਸੰਥਾ ਤੋਂ ਸਾਲ 2021 ਵਿੱਚ ਕੰਪਿਊਟਰ ਸਾਇੰਸ ਵਿੱਚ ਬੀਟੈਕ ਦੀ ਡਿਗਰੀ ਹਾਸਲ ਕਰਨ ਵਾਲੇ ਸੋਨਕੀਆ ਨੂੰ ਮਾਈਕ੍ਰੋਸਾਫਟ ਵੱਲੋਂ ਲਗਭਗ 47 ਲੱਖ ਰੁਪਏ ਦੀ ਤਨਖਾਹ ਪੈਕੇਜ ਦਾ ਆਫਰ ਮਿਲਿਆ ਹੈ।

25 ਸਾਲਾਂ ਸੋਨਕੀਆ ਨੇ ਦੱਸਿਆ ਕਿ ਉਹ ਇਹ ਆਫਰ ਕਬੂਰ ਕਰਦੇ ਹੋਏ ਇਸ ਕੰਪਨੀ ਦੇ ਬੇਂਗਲੁਰੂ ਵਿਖੇ ਦਫਤਰ ਤੋਂ ਬਤੌਰ ਸਾਫਟਵੇਅਰ ਇੰਜੀਨੀਅਰ ਜਲਦ ਹੀ ਜੁੜਨ ਜਾ ਰਿਹਾ ਹੈ, ਹਾਲਾਂਕਿ ਸ਼ੁਰੂਆਤ ਵਿੱਚ ਉਸ ਨੂੰ ਘਰ ਤੋਂ ਹੀ ਕੰਮ ਕਰਨ ਲਈ ਕਿਹਾ ਗਿਆ ਹੈ। ਆਪਣੀ ਪ੍ਰਾਪਤੀ ਤੋਂ ਬਾਅਦ ਇਹ ਨੌਜਵਾਨ ਸੁਰਖੀਆਂ ਵਿੱਚ ਆ ਗਿਆ ਹੈ, ਪਰ ਇਸ ਮੁਕਾਮ ਤੱਕ ਪਹੁੰਚਣ ਦੀ ਉਸ ਦੀ ਰਾਹ ਸੌਖੀ ਨਹੀਂ ਸੀ।

ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਤਕਨੀਕ ਵਾਲੇ ਸਕ੍ਰੀਨਰੀਡਰ ਸਾਫਟਵੇਅਰ ਦੀ ਮਦਦ ਨਾਲ ਬੀ.ਟੈਕ. ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮੈਂ ਨੌਕਰੀ ਲੱਭਣੀ ਸ਼ੁਰੂ ਕੀਤੀ। ਮੈਂ ਕੋਡਿੰਗ ਸਿੱਖੀ ਤੇ ਮਾਈਕ੍ਰੋਸਾਫਟ ਵਿੱਚ ਭਰਤੀ ਦੀ ਅਰਜ਼ੀ ਦਿੱਤੀ। ਆਨਲਾਈਨ ਪ੍ਰੀਖਿਆ ਤੇ ਇੰਟਰਵਿਊ ਤੋਂ ਬਾਅਦ ਮੈਨੂੰ ਮਾਈਕ੍ਰੋਸਾਫਟ ਵਿੱਚ ਸਾਫਟਵੇਅਰ ਇੰਜੀਨੀਅਰ ਦੇ ਅਹੁਦੇ ਲਈ ਚੁਣਿਆ ਗਿਆ।

ਸੋਨਕੀਆ ਦੇ ਪਿਤਾ ਯਸ਼ਪਾਲ ਸੋਨਕੀਆ ਸ਼ਹਿਰ ਵਿੱਚ ਇੱਕ ਕੰਟੀਨ ਚਲਾਉਂਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੇ ਅਗਲੇ ਹੀ ਦਿਨ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਨੂੰ ਗਲੂਕੋਮਾ ਦੀ ਜਮਾਂਦਰੂ ਬੀਮਾਰੀ ਹੈ ਜਿਸ ਨਾਲ ਉਸ ਦੀਆਂ ਅੱਖਾਂ ਦੀ ਰੋਸ਼ਨੀ ਬਹੁਤ ਘੱਟ ਸੀ। ਉਨ੍ਹਾਂ ਦੱਸਿਆ ਕਿ ਮੇਰਾ ਪੁੱਤਰ ਜਦੋਂ ਅੱਠ ਸਾਲ ਦਾ ਹੋਇਆ ਤਾਂ ਉਸ ਦੀ ਅੱਖਾਂ ਦ ਰੋਸ਼ਨੀ ਪੂਰੀ ਤਰ੍ਹਾਂ ਚਲੀ ਗਈ, ਪਰ ਅਸੀਂ ਹਿੰਮਤ ਨਹੀਂ ਹਾਰੀ ਕਿਉਂਕਿ ਉਹ ਸਾਫਟਵੇਅਰ ਇੰਜੀਨਅਰ ਬਣਨਾ ਚਾਹੁੰਦਾ ਸੀ।

ਯਸ਼ਪਾਲ ਸੋਨਕੀਆ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਹੁਸ਼ਿਆਰ ਪੁੱਤਰ ਨੂੰ ਪੰਜਵੀਂ ਤੱਕ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਸਕੂਲ ਵਿੱਚ ਪੜ੍ਹਾਇਆ, ਪਰ ਛੇਵੀਂ ਕਲਾਸ ਤੋਂ ਉਸ ਨੂੰ ਆਮ ਬੱਚਿਆਂ ਵਾਲੇ ਸਕੂਲ ਵਿੱਚ ਭਰਤੀ ਕਰਾ ਦਿੱਤਾ, ਜਿਥੇ ਉਸ ਦੀ ਇੱਕ ਭੈਣ ਨੇ ਖਾਸਕਰ ਗਣਿਤ ਤੇ ਸਾਇੰਸ ਦੀ ਪੜ੍ਹਾਈ ਵਿੱਚ ਉਸ ਦੀ ਮਦਦ ਕੀਤੀ।

Leave a Reply

Your email address will not be published.