ਸ਼ਿਮਲਾ ਦੇ ਤਿੰਨ ਪ੍ਰਸਿੱਧ ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਈਮੇਲ ਰਾਹੀਂ ਧਮਕੀਆਂ ਮਿਲਣ ਤੋਂ ਬਾਅਦ ਇਲਾਕੇ ‘ਚ ਹੜਕੰਪ ਮਚ ਗਿਆ। ਧਮਕੀ ਮਿਲਦਿਆਂ ਹੀ ਸਕੂਲਾਂ ਨੂੰ ਤੁਰੰਤ ਖਾਲੀ ਕਰਵਾਇਆ ਗਿਆ ਅਤੇ ਬੰਬ ਨਿਰੋਧਕ ਦਸਤੇ ਨੇ ਪੂਰੇ ਕੈਂਪਸ ਦੀ ਜਾਂਚ ਕੀਤੀ।ਧਾਲੀ, ਸੰਜੌਲੀ ਅਤੇ ਕਾਰਟ ਰੋਡ ‘ਤੇ ਸਥਿਤ ਸਕੂਲਾਂ ‘ਚ ਇਹ ਧਮਕੀ ਭਰੀ ਈਮੇਲਾਂ ਭੇਜੀਆਂ ਗਈਆਂ। ਜਾਂਚ ਦੌਰਾਨ ਕੋਈ ਵੀ ਸੰਦੇਹਜਨਕ ਵਸਤੂ ਨਹੀਂ ਮਿਲੀ। ਪੁਲਿਸ ਨੇ ਕਿਹਾ ਕਿ ਇਹ ਧਮਕੀਆਂ ਝੂਠੀਆਂ ਲੱਗਦੀਆਂ ਹਨ, ਪਰ ਫਿਲਹਾਲ ਜਾਂਚ ਜਾਰੀ ਹੈ।ਸਾਵਧਾਨੀ ਵਜੋਂ ਸਕੂਲਾਂ ਨੂੰ ਖਾਲੀ ਕਰਵਾ ਕੇ ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ। ਪੁਲਿਸ ਨੇ ਪਹਿਲਾਂ ਵੀ ਅਜਿਹੀਆਂ ਝੂਠੀਆਂ ਧਮਕੀਆਂ ਦੇ ਮਾਮਲੇ ਦਰਜ ਹੋਣ ਦੀ ਪੁਸ਼ਟੀ ਕੀਤੀ ਹੈ।