Homeਪੰਜਾਬਪੰਜਾਬ ‘ਚ ਠੰਡ ਦਾ ਟੁੱਟਿਆ 19 ਸਾਲਾਂ ਦਾ ਰਿਕਾਰਡ ਕੋਲਡ ਡੇਅ ਦਾ...

ਪੰਜਾਬ ‘ਚ ਠੰਡ ਦਾ ਟੁੱਟਿਆ 19 ਸਾਲਾਂ ਦਾ ਰਿਕਾਰਡ ਕੋਲਡ ਡੇਅ ਦਾ ਨਵਾਂ ਰਿਕਾਰਡ ਹਿਮਾਚਲ ‘ਚ ਬਰਫਬਾਰੀ,

Published on

spot_img

ਪੰਜਾਬ ਅਤੇ ਹਰਿਆਣਾ ਵਿੱਚ ਇਸ ਵਾਰ ਕੋਲਡ ਡੇਅ ਨੇ ਨਵਾਂ ਰਿਕਾਰਡ ਬਣਾ ਦਿੱਤਾ ਹੈ। ਆਈਐਮਡੀ ਚੰਡੀਗੜ੍ਹ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਪੰਜ ਸਾਲਾਂ ਦੌਰਾਨ ਪਹਿਲੀ ਵਾਰ ਇਹ ਦੇਖਣ ਨੂੰ ਮਿਲਿਆ ਹੈ ਕਿ ਜਨਵਰੀ ਦੇ ਪਹਿਲੇ ਦਿਨ ਤੋਂ ਹੀ ਕੋਲਡ ਡੇਅ ਲਗਾਤਾਰ ਦੇਖਣ ਨੂੰ ਮਿਲ ਰਹੇ ਹਨ । ਇਹ 6 ਜਨਵਰੀ ਤੱਕ ਰਹਿਣਗੇ । ਇੱਕ ਨਵਾਂ ਰਿਕਾਰਡ ਇਹ ਵੀ ਸਾਹਮਣੇ ਆਇਆ ਹੈ ਕਿ 19 ਸਾਲਾਂ ਬਾਅਦ ਯਾਨੀ 2003 ਵਿੱਚ ਜਨਵਰੀ ਦੇ ਪਹਿਲੇ ਹਫ਼ਤੇ ਪੰਜਾਬ ਦੇ ਅੱਧੇ ਤੋਂ ਵੱਧ ਜ਼ਿਲ੍ਹਿਆਂ ਵਿੱਚ 10 ਡਿਗਰੀ ਦੀ ਗਿਰਾਵਟ ਲੈਂਦੇ ਹੋਏ ਦਿਨ ਦਾ ਤਾਪਮਾਨ 8 ਤੋਂ 11 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਸਾਲ 2003 ਵਿੱਚ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ 11 ਤੋਂ 12 ਡਿਗਰੀ ਤੱਕ ਰਿਹਾ ਸੀ । ਸਾਲ 2021 ਵਿੱਚ ਵੀ ਜਨਵਰੀ ਦੇ ਮਿਡ ਵਿੱਚ ਕੋਲਡ ਡੇਅ ਦਾ ਮੌਸਮ ਬਣਿਆ ਸੀ, ਪਰ ਉਦੋਂ ਵੀ ਵੱਧ ਤੋਂ ਵੱਧ ਤਾਪਮਾਨ 11 ਤੋਂ 13 ਡਿਗਰੀ ਤੱਕ ਹੀ ਦਰਜ ਕੀਤਾ ਗਿਆ ਸੀ ।

ਇਹ ਵੀ ਪੜ੍ਹੋ: Punjab Weather: 6 ਜਨਵਰੀ ਤੱਕ ਰਹੇਗਾ ਠੰਢ ਦਾ ਕਹਿਰ, ਸ਼ਿਮਲਾ ਨਾਲੋਂ ਵੀ ਠੰਢਾ ਬਠਿੰਡਾ! ਪਾਰਾ 0.4 ਡਿਗਰੀ ਤੱਕ ਫਿਸਲਿਆ

ਹਰਿਆਣਾ ਵਿੱਚ ਪੈ ਰਹੀ ਕੜਾਕੇ ਦੀ ਠੰਡ ਨੇ ਹਿਸਾਰ ਵਿੱਚ ਦਿਨ ਦੇ ਤਾਪਮਾਨ ਦਾ 11 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ । ਹਿਸਾਰ ਵਿੱਚ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 10.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ । ਇਹ ਸੀਜ਼ਨ ਦਾ ਸਭ ਤੋਂ ਠੰਡਾ ਦਿਨ ਸੀ । ਇਸ ਤੋਂ ਪਹਿਲਾਂ 2011 ਵਿੱਚ ਦਿਨ ਦਾ ਤਾਪਮਾਨ 9.9 ਡਿਗਰੀ ਸੀ । ਜ਼ਿਆਦਾਤਰ ਇਲਾਕਿਆਂ ਵਿੱਚ ਠੰਡ ਦਾ ਕਹਿਰ ਜਾਰੀ ਰਿਹਾ।

ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਪ੍ਰਧਾਨ ਡਾ.ਐਮ.ਐਲ.ਖੀਂਚੜ ਅਨੁਸਾਰ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਘੱਟ ਅੰਤਰ ਹੋਣ ਕਾਰਨ ਠੰਡ ਦਾ ਪ੍ਰਭਾਵ ਜ਼ਿਆਦਾ ਰਹਿੰਦਾ ਹੈ। ਹਿਮਾਚਲ ਦੇ ਅਟਲ ਟਨਲ ਰੋਹਤਾਂਗ ਦੇ ਸਿਰੇ ਵਿੱਚ ਅਤੇ ਲਾਹੌਲ ਦੀਆਂ ਸਾਰੀਆਂ ਪਹਾੜੀਆਂ ‘ਤੇ ਮੰਗਲਵਾਰ ਨੂੰ ਬਰਫਬਾਰੀ ਹੋਈ।

Latest articles

Apple Let Loose Event : ਲੰਬੇ ਇੰਤਜ਼ਾਰ ਤੋਂ ਬਾਅਦ, ਹੁਣ ਐਪਲ ਨਵੇਂ iPad, iPad Pro ਸਮੇਤ ਕਈ ਪ੍ਰੋਡਕਟਸ ਕੀਤੇ ਜਾਣਗੇ ਲਾਂਚ

ਲੰਬੇ ਇੰਤਜ਼ਾਰ ਤੋਂ ਬਾਅਦ, ਹੁਣ ਐਪਲ ਆਖਰਕਾਰ ਆਪਣਾ ਇਵੈਂਟ ਲੇਟ ਲੂਜ਼ ਆਯੋਜਿਤ ਕਰਨ ਜਾ...

Gold Silver Price Today:ਜਾਣੋ ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਵਿਚਾਲੇ ਕਿੰਨੇ ਵਧੇ ਭਾਅ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਆਇਆ ਉਛਾਲ

Gold-Silver Price Today​: ਸੋਨਾ ਅਤੇ ਚਾਂਦੀ ਖਰੀਦਣ ਦੇ ਚਾਹਵਾਨ ਲੋਕ ਇਸ ਖਬਰ ਰਾਹੀਂ ਅੱਜ ਜਾਣਨ...

ਮਹਿੰਦਰਾ ਨੇ ਸਸਤੀ ਕੀਮਤ ‘ਚ ਪੇਸ਼ ਕੀਤਾ XUV 700 ਦਾ ਨਵਾਂ 7-ਸੀਟਰ ਡੀਜ਼ਲ ਵੇਰੀਐਂਟ, ਜਾਣੋ ਇਸ ਦੇ ਫੀਚਰਸ

ਮਹਿੰਦਰਾ 15 ਲੱਖ ਰੁਪਏ ਦੀ ਕੀਮਤ ਵਾਲੀ, ਡੀਜ਼ਲ ਇੰਜਣ ਵਾਲੀ XUV700 MX 7-ਸੀਟਰ AX3 7-ਸੀਟਰ...

More like this

Apple Let Loose Event : ਲੰਬੇ ਇੰਤਜ਼ਾਰ ਤੋਂ ਬਾਅਦ, ਹੁਣ ਐਪਲ ਨਵੇਂ iPad, iPad Pro ਸਮੇਤ ਕਈ ਪ੍ਰੋਡਕਟਸ ਕੀਤੇ ਜਾਣਗੇ ਲਾਂਚ

ਲੰਬੇ ਇੰਤਜ਼ਾਰ ਤੋਂ ਬਾਅਦ, ਹੁਣ ਐਪਲ ਆਖਰਕਾਰ ਆਪਣਾ ਇਵੈਂਟ ਲੇਟ ਲੂਜ਼ ਆਯੋਜਿਤ ਕਰਨ ਜਾ...

Gold Silver Price Today:ਜਾਣੋ ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਵਿਚਾਲੇ ਕਿੰਨੇ ਵਧੇ ਭਾਅ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਆਇਆ ਉਛਾਲ

Gold-Silver Price Today​: ਸੋਨਾ ਅਤੇ ਚਾਂਦੀ ਖਰੀਦਣ ਦੇ ਚਾਹਵਾਨ ਲੋਕ ਇਸ ਖਬਰ ਰਾਹੀਂ ਅੱਜ ਜਾਣਨ...