ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਰਹੇ ਹਨ। ਇਸ ਵਾਰ ਉਨ੍ਹਾਂ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ। ਰਾਮ ਰਹੀਮ ਸਵੇਰੇ ਸਖ਼ਤ ਪੁਲਿਸ ਸੁਰੱਖਿਆ ਹੇਠ ਸੁਨਾਰੀਆ ਜੇਲ੍ਹ ਤੋਂ ਸਿਰਸਾ ਡੇਰੇ ਵੱਲ ਰਵਾਨਾ ਹੋਏ। ਇਹ 14ਵੀਂ ਵਾਰ ਹੈ ਕਿ ਉਹ ਜੇਲ੍ਹ ਤੋਂ ਬਾਹਰ ਆਏ ਹਨ। ਪਹਿਲੀ ਵਾਰ ਉਨ੍ਹਾਂ ਨੂੰ 2021 ਵਿੱਚ ਛੁੱਟੀ ਮਿਲੀ ਸੀ।
ਉਮੀਦ ਜਤਾਈ ਜਾ ਰਹੀ ਹੈ ਕਿ 15 ਅਗਸਤ ਨੂੰ ਉਹ ਆਪਣਾ ਜਨਮ ਦਿਨ ਵੀ ਡੇਰੇ ਵਿੱਚ ਮਨਾਊਣਗੇ। ਇਸ ਤੋਂ ਪਹਿਲਾਂ ਰੱਖੜੀ ਦਾ ਤਿਉਹਾਰ ਮਨਾਇਆ ਜਾਵੇਗਾ। ਡੇਰੇ ਵਿੱਚ ਦੋਹਾਂ ਤਿਉਹਾਰਾਂ ਲਈ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ ਅਤੇ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ।