Site icon Punjab Mirror

ਰੂਸ ਖਿਲਾਫ ਚੁੱਕਿਆ Google ਨੇ ਵੱਡਾ ਕਦਮ RT ਮੋਬਾਈਲ ਐਪ ਡਾਊਨਲੋਡ ਕਰਨ ‘ਤੇ ਲਗਾਇਆ ਪ੍ਰਤੀਬੰਧ,

ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਹੁਣ ਗੂਗਲ ਨੇ ਵੀ ਰੂਸ ਖਿਲਾਫ ਵੱਡਾ ਕਦਮ ਚੁੱਕਿਆ ਹੈ। ਗੂਗਲ ਨੇ ਕੀਵ ਦੀ ਅਪੀਲ ‘ਤੇ ਯੂਕਰੇਨ ਵਿਚ ਰੂਸੀ ਆਰ. ਟੀ. ਚੈਨਲ ਦੇ ਮੋਬਾਈਲ ਐਪ ਡਾਊਨਲੋਡ ਕਰਨ ‘ਤੇ ਪ੍ਰਤੀਬੰਧ ਲਗਾ ਦਿੱਤਾ ਹੈ।

ਇਸ ਤੋਂ ਪਹਿਲਾਂ ਗੂਗਲ ਨੇ ਯੂਕਰੇਨ ‘ਚ ਰੂਸ ਦੇ ਹਮਲੇ ਵਿਚਾਲੇ ਆਪਣੇ ਸਾਰੇ ਪਲੇਟਫਾਰਮਾਂ ‘ਤੇ ਵਿਗਿਆਪਨਾਂ ਦੇ ਚੱਲਣ ਉਤੇ ਬੈਨ ਲਗਾਇਆ ਸੀ। ਯੂਟਿਊਬ ਨੇ ਵੀ ਰੂਸੀ ਚੈਨਲਾਂ ਨੂੰ ਆਪਣੇ ਵੀਡੀਓ ਨਾਲ ਚੱਲਣ ਵਾਲੇ ਵਿਗਿਆਪਨਾਂ ਤੋਂ ਪੈਸਾ ਕਮਾਉਣ ਉਤੇ ਰੋਕ ਲਗਾ ਦਿੱਤੀ ਹੈ।

ਗੌਰਤਲਬ ਹੈ ਕਿ ਵੀਡੀਓ ਉਤੇ ਵਿਗਿਆਪਨ ਪਲੇਸਮੈਂਟ ਨੂੰ ਕਾਫੀ ਹੱਦ ਤਕ ਯੂਟਿਊਬ ਤੋਂ ਹੀ ਕੰਟਰੋਲ ਕੀਤਾ ਜਾਂਦਾ ਹੈ। ਰੂਸ ਦੇ ਯੂਕਰੇਨ ‘ਤੇ ਹਮਲੇ ਤੋਂ ਬਾਅਦ ਫੇਸਬੁੱਕ ਨੇ ਵੀ ਅਜਿਹਾ ਹੀ ਕੀਤਾ ਸੀ। ਸੋਸ਼ਲ ਮੀਡੀਆ ਕੰਪਨੀ ਟਵਿਟਰ ਨੇ ਵੀ ਇੱਕ ਟਵੀਟ ਵਿਚ ਕਿਹਾ ਕਿ ਰੂਸ ਵਿਚ ਕੁਝ ਯੂਜਰਸ ਲਈ ਟਵਿਟਰ ਦੇ ਇਸਤੇਮਾਲ ‘ਤੇ ਪ੍ਰਤੀਬੰਧ ਲਗਾਇਆ ਜਾ ਰਿਹਾ ਹੈ।

ਯੂਕਰੇਨ ਦੇ ਡਿਜੀਟਲ ਟਰਾਂਸਫਾਰਮੇਸ਼ਨ ਮੰਤਰੀ ਮਾਈਖਾਈਲੋ ਫੇਡੋਰੋਵ ਨੇ ਟਵੀਟ ਲਿਖਿਆ ਸੀ ਕਿ ਯੂਟਿਊਬ ਨੂੰ ਰੂਸ 24, TASS, RIA Novosti ਵਰਗੇ ਰੂਸੀ ਚੈਨਲਾਂ ਨੂੰ ਬਲਾਕ ਕਰਨਾ ਚਾਹੀਦਾ ਹੈ।’ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਰੂਸੀ ਮੀਡੀਆ ਚੈਨਲਾਂ ‘ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਸੀ। ਇਹ ਪਾਬੰਦੀ ਪੂਰੀ ਦੁਨੀਆ ਵਿੱਚ ਲਗਾਈ ਗਈ ਹੈ। ਯਾਨੀ ਦੁਨੀਆ ਭਰ ਦੇ ਲੋਕ ਹੁਣ ਫੇਸਬੁੱਕ ‘ਤੇ ਰੂਸ ਦਾ ਮੀਡੀਆ ਚੈਨਲ ਨਹੀਂ ਦੇਖ ਸਕਣਗੇ ।

ਫੇਸਬੁੱਕ ਨੇ ਕਿਹਾ ਹੈ ਕਿ ਰੂਸੀ ਚੈਨਲ ਨਾ ਤਾਂ ਪ੍ਰਚਾਰ ਕਰ ਸਕਣਗੇ ਅਤੇ ਨਾ ਹੀ ਕਮਾਈ ਕਰ ਸਕਣਗੇ। ਯੂਕਰੇਨ ਨਾਲ ਜੰਗ ਤੋਂ ਬਾਅਦ ਰੂਸ ਵਿੱਚ ਸੋਸ਼ਲ ਮੀਡੀਆ ਸਾਈਟਾਂ ਕਰੈਸ਼ ਹੋ ਗਈਆਂ ਹਨ। ਫੇਸਬੁੱਕ, ਇੰਸਟਾਗ੍ਰਾਮ ਅਤੇ ਟਵਿੱਟਰ ਕਰੈਸ਼ ਹੋ ਗਏ ਹਨ। ਲੋਕਾਂ ਨੂੰ ਇਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Exit mobile version