Site icon Punjab Mirror

ਯੂਕਰੇਨ-ਰੂਸ ਜੰਗ ਦਾ ਪੰਜਾਬ ‘ਤੇ ਅਸਰ,150 ਤੋਂ 200 ਰੁ. ਵਧੀਆਂ ਖਾਣ ਵਾਲੇ ਤੇਲ ਦੀਆਂ ਕੀਮਤਾਂ 

impact of russia ukraine

ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਪੰਜਾਬ ‘ਤੇ ਵੀ ਦਿਸਣ ਲੱਗਾ ਹੈ। ਪਹਿਲਾਂ ਤੋਂ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ‘ਤੇ ਹੋਰ ਬੋਝ ਪੈਣਾ ਸ਼ੁਰੂ ਹੋ ਗਿਆ ਹੈ। ਸੂਬੇ ਵਿੱਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਵੱਧ ਗਈਆਂ ਹਨ। ਰਿਫਾਈਂਡ ਦੇ ਇੱਕ ਟੀਨ ਦਾ ਰੇਟ 150 ਤੋਂ ਲੈ ਕੇ 200 ਰਪਏ ਤੱਕ ਵਧ ਗਿਆ ਹੈ। ਪਹਿਲਾਂ ਜਿਹੜਾ ਟੀਨ 2350 ਦਾ ਮਿਲਦਾ ਸੀ, ਉਹ ਹੁਣ 2500 ਤੋਂ 2550 ਤੱਕ ਮਿਲ ਰਿਹਾ। ਇਸ ਨਾਲ ਵਪਾਰੀਆਂ ਵਿੱਚ ਨਾਰਾਜ਼ਗੀ ਹੈ।

ਫੈਕਟਰੀ ਤੇ ਮਿੱਲਾਂ ਮਾਲਕਾਂ ਦਾ ਕਹਿਣਾ ਹੈ ਕਿ ਰੂਸ ਤੇ ਯੂਕਰੇਨ ਵਿਚਾਲੇ ਲੜਾਈ ਕਰਕੇ ਰਿਫਾਈਨਰੀ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਖਾਣ ਵਾਲਾ ਤੇਲ ਵੱਡੀ ਮਾਤਰਾ ਵਿੱਚ ਬਾਹਰੋਂ ਆਉਂਦਾ ਸੀ। ਹੁਣ ਦੋਵੇਂ ਦੇਸ਼ਾਂ ਵਿਚਾਲੇ ਤਕਰਾਰ ਕਰਕੇ ਰਿਫਾਈਂਡ ਤੇਲ ਦੇ ਰੇਟ ਕਾਫੀ ਵਧ ਗਏ ਹਨ।

ਵਪਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਇੱਕ ਟੀਨ ਲਈ ਪਹਿਲਾਂ ਦੇ ਮੁਕਾਬਲੇ ਵੱਧ ਪੈਸੇ ਦੇਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਜੰਗ ਖਤਮ ਹੋ ਜਾਂਦੀ ਹੈ ਤਾਂ ਰੇਟ 100-150 ਰੁਪਏ ਘੱਟ ਹੋ ਸਕਦੇ ਹਨ, ਪਰ ਜੇ ਜੰਗ ਇਸੇ ਤਰ੍ਹਾਂ ਲੱਗੀ ਰਹੀ ਤਾਂ ਹੋ ਸਕਦਾ ਹੈ ਕਿ ਮਿੱਲ ਵਾਲੇ ਇੱਕ ਟੀਨ ‘ਤੇ 100 ਰੁਪਏ ਹੋਰ ਵਧਾ ਦੇਣ।

Exit mobile version