Site icon Punjab Mirror

  ਬੌਲੀਵੁੱਡ ਅਦਾਕਾਰਾ Katrina Kaif ਕਦੇ ਸਕੂਲ ਹੀ ਨਹੀਂ ਗਈ, ਜਾਣੋ ਕੀ ਸੀ ਕਾਰਨ

Katrina Kaif study

Education of Katrina Kaif: ਬੌਲੀਵੁੱਡ ਅਦਾਕਾਰਾ Katrina Kaif ਦਾ ਨਾਮ ਇੰਡਸਟਰੀ ਦੀਆਂ ਟਾਪ ਐਕਟ੍ਰੈਸਿਸ ਦੀ ਲਿਸਟ ‘ਚ ਗਿਣਿਆ ਜਾਂਦਾ ਹੈ। Katrina Kaif ਬੌਲੀਵੁੱਡ ‘ਚ ਸਭ ਤੋਂ ਵੱਧ ਫੀਸ ਲੈਣ ਵਾਲੀਆਂ ਅਦਾਕਾਰਾਵਾਂ ‘ਚ ਸ਼ਾਮਲ ਹੈ। ਕੈਟਰੀਨਾ ਦੀ ਖੂਬਸੂਰਤੀ ਤੇ ਉਨ੍ਹਾਂ ਦੇ ਸਟਾਈਲ ‘ਤੇ ਲੱਖਾਂ ਫੈਨਜ਼ ਜਾਨ ਛਿੜਕਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸਭ ਦੇ ਦਿਲਾਂ ‘ਤੇ ਰਾਜ ਕਰਨ ਵਾਲੀ ਕੈਟਰੀਨਾ ਕੈਫ ਕਿੰਨੀ ਪੜ੍ਹੀ ਲਿਖੀ ਹੈ।

ਤੁਸੀਂ ਕਈ ਵਾਰ ਕੈਟਰੀਨਾ ਕੈਫ ਨੂੰ ਫਿਲਮਾਂ ‘ਚ ਅੰਗ੍ਰੇਜ਼ੀ ਬੋਲਦੇ ਸੁਣਿਆ ਹੋਵੇਗਾ, ਜਿਸ ਨੂੰ ਦੇਖ ਕੇ ਕਈ ਲੋਕ ਕਾਇਲ ਵੀ ਹੋਣਗੇ ਪਰ ਕੀ ਤੁਸੀਂ ਜਾਣਦੇ ਹੋ ਕਿ ਹਰ ਕਿਸੇ ਦੇ ਦਿਲ ‘ਤੇ ਰਾਜ ਕਰਨ ਵਾਲੀ ਕੈਟਰੀਨਾ ਕਦੇ ਸਕੂਲ ਨਹੀਂ ਗਈ ਹੈ। ਦਰਅਸਲ, ਉਨ੍ਹਾਂ ਦੇ ਪਿਤਾ ਮੁਹੰਮਦ ਕੈਫ ਕਸ਼ਮੀਰੀ ਮੂਲ ਦੇ ਬ੍ਰਿਟਿਸ਼ ਕਾਰੋਬਾਰੀ ਸਨ, ਜਦਕਿ ਮਾਂ ਸੁਜ਼ੈਨ ਬ੍ਰਿਟਿਸ਼ ਹੈ।

ਆਖਰ ਕਿੰਨੀ ਪੜ੍ਹੀ ਲਿਖੀ ਹੈ ਕੈਟਰੀਨਾ ਕੈਫ ਜਾਣੋ ਕੀ ਸੀ ਕਾਰਨ –
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕੈਟਰੀਨਾ ਕੈਫ ਦਾ ਬਚਪਨ ਲਗਪਗ 18 ਦੇਸ਼ਾਂ ‘ਚ ਬੀਤਿਆ। ਕੈਟਰੀਨਾ ਕੈਫ ਲਗਾਤਾਰ ਯਾਤਰਾ ਕਾਰਨ ਕਦੇ ਵੀ ਸਕੂਲ ਨਹੀਂ ਜਾ ਸਕੀ, ਹਾਲਾਂਕਿ ਉਸ ਨੂੰ ਪੜ੍ਹਾਉਣ ਲਈ ਇੱਕ ਹੋਮ ਟਿਊਟਰ ਰੱਖਿਆ ਗਿਆ ਸੀ।

ਕੈਟਰੀਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 14 ਸਾਲ ਦੀ ਉਮਰ ਵਿੱਚ ਇੱਕ ਮਾਡਲ ਵਜੋਂ ਕੀਤੀ ਸੀ। ਕੁਝ ਸਾਲਾਂ ਬਾਅਦ ਕੈਟਰੀਨਾ ਮੁੰਬਈ ਆ ਗਈ ਅਤੇ ਇੱਥੇ ਵੀ ਆਪਣਾ ਮਾਡਲਿੰਗ ਕਰੀਅਰ ਜਾਰੀ ਰੱਖਿਆ ਤੇ ਕਰੀਅਰ ‘ਚ ਹੌਲੀ-ਹੌਲੀ ਅੱਗੇ ਵਧ ਰਹੀ ਅਦਾਕਾਰਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਇਸ ਦੇ ਨਾਲ ਹੀ Katrina Kaif ਦੀਆਂ ਤਿੰਨ ਵੱਡੀਆਂ ਤੇ ਤਿੰਨ ਛੋਟੀਆਂ ਭੈਣਾਂ ਹਨ ਅਤੇ ਇੱਕ ਵੱਡਾ ਭਰਾ ਹੈ। ਅਦਾਕਾਰਾ ਨੇ ਹਿੰਦੀ ਦੇ ਨਾਲ-ਨਾਲ ਤੇਲਗੂ ਤੇ ਮਲਿਆਲਮ ਫਿਲਮਾਂ ‘ਚ ਵੀ ਕੰਮ ਕੀਤਾ ਹੈ। 

Exit mobile version